ਮੰਡੀ ਅਹਿਮਦਗੜ੍ਹ ਦੀਆਂ ਸੜਕਾਂ ਤੇ ਵਰਿੰਦਾਵਨ ਅਤੇ ਬਰਸਾਨਾਂ ਵਰਗਾ ਮਾਹੌਲ।

ਅਹਿਮਦਗੜ 26 ਮਾਰਚ (ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਅਹਿਮਦਗੜ੍ਹ ਵਿਖੇ ਫੁੱਲਾਂ ਦੀ ਹੋਲੀ ਦਾ ਮਹਾਂ ਉਤਸਵ ਪੂਰੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਰਮਨ ਸੂਦ ਅਤੇ ਮੁੱਖ ਸੇਵਾਦਾਰ ਤੇਜ ਕਾਂਸਲ ਲੈਕਚਰਾਰ ਲਲਿਤ ਗੁਪਤਾ ਰਾਜੇਸ਼ ਜੋਸ਼ੀ ਹੈਪੀ ਮੁਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੁਰਗਾ ਮਾਤਾ ਮੰਦਿਰ ਤੋਂ ਵਿਸ਼ਾਲ ਪਾਲਕੀ ਯਾਤਰਾ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਤੇ ਫੁੱਲਾਂ ਦੀ ਹੋਲੀ ਖੇਲ ਕੇ ਪੂਰਨ ਆਨੰਦ ਮਨਾਇਆ। ਇਹ ਪਾਲਕੀ ਯਾਤਰਾ ਅਹਿਮਦਗੜ੍ਹ ਸ਼ਹਿਰ ਦੀਆਂ ਕੁੰਜ ਗਲੀਆਂ ਅਸ਼ੋਕਪੂਰੀ ਮੁਹੱਲਾ ਸ਼ਿਵ ਮੰਦਿਰ ਮੁਹੱਲਾ ਸਤਨਾਰਾਇਨ ਮੰਦਿਰ ਹਨੂਮਾਨ ਮੰਦਰ ਰਾਹੀਂ ਹੁੰਦੀ ਹੋਈ ਪੂਰੇ ਸ਼ਹਿਰ ਵਿੱਚੋਂ ਹੁੰਦੀ ਹੋਈ ਦੁਰਗਾ ਮਾਤਾ ਮੰਦਿਰ ਵਿਖੇ ਮਹਾਂ ਆਰਤੀ ਨਾਲ ਸਮਾਪਤ ਹੋਈ। ਇਸ ਪਾਲਕੀ ਯਾਤਰਾ ਦੌਰਾਨ ਰਾਧਾ ਕ੍ਰਿਸ਼ਨ ਜੀ ਦੀ ਲੀਲਾ ਅਤੇ ਮਹਾਰਾਸ ਤੋਂ ਇਲਾਵਾ ਡਾਂਡੀਆ ਰਾਸ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਯਾਤਰਾ ਤੋਂ ਬਾਅਦ ਭਗਤਾਂ ਲਈ ਲੰਗਰ ਅਤੇ ਛਪਪਣ ਭੋਗ ਦਾ ਪ੍ਰਬੰਧ ਕੀਤਾ ਗਿਆ ਸੀ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਹੋਲੀ ਮਹਾ ਉਤਸਵ ਵਿੱਚ ਸ਼ਾਮਿਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੀਵ ਰਾਜੂ ਸੰਜੀਵ ਪਾਰਸ ਜੇਵੇਲਰ ਸਰਿਤਾ ਸੋਫ਼ਤ ਨੈਨਸੀ ਜਿੰਦਲ ਸੋਨੂੰ ਗਰਗ ਵੰਦਨਾ ਗਰਗ ਮੀਨਾਕਸ਼ੀ ਗੁਪਤਾ ਰੀਤੂ ਗੋਇਲ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਸ਼ਾਰਦਾ ਸਿੰਗਲਾ ਪੂਨਮ ਕਾਂਤਾ ਢੰਡ ਭਾਵਨਾ ਪੂਜਾ ਸੂਦ ਮੰਜੀਸਠਾ ਗੁਪਤਾ ਵਨੀਤਾ ਵਰਮਾ ਵੇਦਿਕਾ ਵਰਮਾ ਰੀਟਾ ਰਾਣੀ ਰਮੇਸ਼ ਚੰਦ ਘਈ ਰਾਮ ਦਿਆਲ ਲਵਿਸ਼ ਕੁਮਾਰ ਤੋਂ ਇਲਾਵਾ ਰਾਹੁਲ ਗਰਗ, ਰਿਤਿਕ ਵਰਮਾ, ਸੂਰਜ, ਸ਼ੁਭਮ ਕੁਮਾਰ, ਮਨੋਜ ਕੁਮਾਰ, ਸੰਜੀਵ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਾਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਲੈਕਚਰਾਰ ਲਲਿਤ ਗੁਪਤਾ ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ ਭਗਤ ਸਿੰਘ ਚੌਂਕ ਐਸੋਸੀਏਸ਼ਨ ਨਵਜੋਤ ਸਿੰਘ ਜੋਤੀ ਸ਼ਿਵ ਬੰਸਲ ਪਾਰਸ ਜਵੈਲਰਸ ਪੰਕਜ ਘਲੋਟੀ ਵਿਕਾਸ ਜਿੰਦਲ ਸ਼ੌਪਿੰਗ ਸੈਂਟਰ ਲਕਸ਼ਮੀ ਨਾਰਾਇਣ ਸੇਵਾ ਦਲ ਹੈਪੀ ਜਿੰਦਲ ਪ੍ਰਮੋਦ ਮਿੱਤਲ ਪੂਰੀ ਟੀਮ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਮਨੀਸ਼ ਸਿੰਘਲਾ ਵਿਕਾਸ ਜੈਨ ਸਾਹਿਲ ਜਿੰਦਲ ਅਵੀ ਜੈਨ ਸੰਦੀਪ ਸ਼ਰਮਾ ਸ਼ੁਭਮ ਜਿੰਦਲ ਮਨਨ ਜੈਨ ਹਨੁਮਾਨ ਮੰਦਿਰ ਕਮੇਟੀ ਰਮੇਸ਼ ਕੁਮਾਰ ਸੇਖਾ ਪ੍ਰਦੀਪ ਗੋਲੂ ਕੁਲਵੰਤ ਬਰਤਨ ਸਟੋਰ ਮਾਂਗਾ ਭੰਡਿਆਂ ਵਾਲੇ ਗੱਲਾ ਮੰਡੀ ਐਸੋਸੀਏਸ਼ਨ ਰਜੀਵ ਰਾਜੂ ਬੱਬੂ ਪੰਡਿਤ ਨੈਣਾਂ ਦੇਵੀ ਚੈਰੀਟੇਬਲ ਟਰਸਟ ਨੀਰਜ ਗੋਇਲ ਰਾਹੁਲ ਗਰਗ ਅਭਿਨੰਦਨ ਗੋਇਲ ਵਿਸ਼ਾਲ ਚੌਧਰੀ ਅਨਿਲ ਮਿੱਤਲ ਅਸ਼ੋਕ ਪੁਰੀ ਮੁਹੱਲਾ ਵਾਸੀ ਸ਼ਿਵ ਮੰਦਿਰ ਕਮੇਟੀ ਤਰਸੇਮ ਗਰਗ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸਮੇਤ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ। ਸ਼ਹਿਰ ਵਾਸੀਆਂ ਵੱਲੋਂ ਯਾਤਰਾ ਵਿੱਚ ਸ਼ਾਮਿਲ ਭਗਤਾਂ ਲਈ ਥਾਂ ਥਾਂ ਤੇ ਲੰਗਰ ਅਤੇ ਜਲ ਪਾਨ ਦਾ ਪ੍ਰਬੰਧ ਕੀਤਾ ਗਿਆ। ਪਾਲਕੀ ਦੀ ਸੇਵਾ ਜੈ ਜਵਾਲਾ ਸੇਵਾ ਕਲੱਬ ਮਿੰਨੀ ਛਪਾਰ ਦੀ ਟੀਮ ਵੱਲੋਂ ਬਾਖੂਬੀ ਨਿਭਾਈ ਗਈ।
ਜਾਣਕਾਰੀ ਦਿੰਦਿਆਂ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਅਹੁਦੇਦਾਰ।