ਅਹਿਮਦਗੜ੍ਹ 17 ਜੂਨ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਪਿਤਾ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਛੋਟੇ ਬੱਚਿਆਂ ਵੇਦਿਕਾ ਵਰਮਾ ਮੰਜਿਸ਼ਠਾ ਗੁਪਤਾ ਤੀਕਸ਼ਿਤਾ ਗੁਪਤਾ ਲੋਮੀਸ਼ਾ ਦਿਵਾਂਸ਼ ਪਾਰਸ ਵੰਸ਼ ਗਰਗ ਕ੍ਰਿਸ਼ੀਕਾ ਗਰਗ ਯੀਸ਼ੂ ਸੂਦ ਨੈਨਾ ਢੰਡ ਕਸ਼ਿਸ਼ ਆਦਿ ਨੇ ਮਿਲ ਕੇ ਆਪਣੇ ਪਿਤਾ ਅਤੇ ਪ੍ਰਭਾਤ ਫੇਰੀ ਵਿੱਚ ਮੌਜੂਦ ਸਾਰੇ ਪਿਤਾਵਾਂ ਲਈ ਸਰਪ੍ਰਾਈਜ਼ ਕੇਕ ਕੱਟਿਆ ਅਤੇ ਪਿਤਾ ਦਿਵਸ ਮਨਾਇਆ। ਇਸ ਮੌਕੇ ‘ਤੇ ਵੇਦਿਕਾ ਵਰਮਾ ਮੰਜਿਸ਼ਠਾ ਗੁਪਤਾ ਨੇ ਫਾਦਰਜ਼ ਡੇ ‘ਤੇ ਗੀਤ ਗਾ ਕੇ ਸਭ ਨੂੰ ਖੁਸ਼ ਕਰ ਦਿੱਤਾ | ਲੈਕਚਰਾਰ ਲਲਿਤ ਗੁਪਤਾ ਅਤੇ ਰਮਨ ਸੂਦ ਨੇ ਪਿਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਦਿਨ ਨੂੰ ਪਿਤਾ ਦੀ ਕੁਰਬਾਨੀ, ਸਮਰਪਣ, ਯੋਗਦਾਨ ਅਤੇ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਮਨਾਉਂਦੇ ਹਾਂ। ਸ਼੍ਰੀ ਲਲਿਤ ਗੁਪਤਾ ਨੇ ਕਿਹਾ ਕਿ ਧਰਤੀ ‘ਤੇ ਹਰ ਮਨੁੱਖ ਦੀ ਹੋਂਦ ਮਾਂ ਦੀ ਬਦੌਲਤ ਹੈ, ਜਦੋਂ ਕਿ ਬੱਚਿਆਂ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਨਾ ਪਿਤਾ ਦੀ ਜ਼ਿੰਮੇਵਾਰੀ ਹੈ। ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜੇਕਰ ਹਰ ਦਿਨ ਨਹੀਂ ਤਾਂ ਘੱਟੋ-ਘੱਟ ਇੱਕ ਵਾਰ ਅਸੀਂ ਆਪਣੇ ਪਿਤਾ ਨੂੰ ਸਮਰਪਿਤ ਹੋ ਕੇ ਇਸ ਦਿਨ ਨੂੰ ਤਿਉਹਾਰ ਵਾਂਗ ਮਨਾ ਸਕਦੇ ਹਾਂ। ਪ੍ਰਧਾਨ ਰਮਨ ਸੂਦ ਨੇ ਕਿਹਾ ਕਿ ਸਾਡੀ ਹਰ ਸੋਚ ਅਤੇ ਜਜ਼ਬਾਤ ਪਿੱਛੇ ਸਾਡੇ ਪਿਤਾ ਜੀ ਵੱਲੋਂ ਬੀਜੀਆਂ ਕਦਰਾਂ-ਕੀਮਤਾਂ ਦਾ ਬੀਜ ਹੁੰਦਾ ਹੈ, ਜਿਸ ਕਾਰਨ ਅਸੀਂ ਚੰਗੇ ਇਨਸਾਨ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ। ਇਸ ਲਈ ਪਿਤਾ ਦਿਵਸ ਮਨਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਮੌਕੇ ਤੇਜ ਕਾਂਸਲ, ਹੈਪੀ ਬਾਬਾ ਜੀ, ਸੰਜੀਵ ਪਾਰਸ ਜਵੈਲਰ, ਤਰੁਣ ਸਿੰਗਲਾ ਗੋਲਡੀ ਗਰਗ ਸਰਿਤਾ ਸੋਫਤ, ਨੈਨਸੀ ਜਿੰਦਲ, ਵੰਦਨਾ ਗਰਗ, ਰਿਤੂ ਗੋਇਲ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਮੰਜਿਸ਼ਠਾ ਗੁਪਤਾ, ਮੀਨਾਕਸ਼ੀ ਗੁਪਤਾ, ਰੀਟਾ ਰਾਣੀ, ਵਨੀਤਾ ਵਰਮਾ ਸੁਸ਼ਮਾ ਵਰਮਾ, ਰਮੇਸ਼ ਘਈ, ਮਨੋਜ ਸ਼ਰਮਾ, ਸ਼ੁਭਮ ਕੁਮਾਰ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਅਨਿਲ ਜੋਸ਼ੀ ਸੇਠੀ ਇਲੈਕਟ੍ਰੀਕਲ, ਰਾਜੇਸ਼ ਜੋਸ਼ੀ ਹੈਪੀ, ਰਮਨ ਸੂਦ, ਤਰੁਣ ਸਿੰਗਲਾ, ਲੈਕਚਰਾਰ ਲਲਿਤ ਗੁਪਤਾ, ਸੁਮਿਤ ਗਰਗ, ਸਰਿਤਾ ਗਰਗ ਆਦਿ ਹਾਜ਼ਰ ਸਨ। ਇੱਥੇ ਇਹ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਪਿਛਲੇ 7 ਸਾਲਾਂ ਤੋਂ ਹਰ ਰੋਜ਼ ਸਵੇਰੇ 5:15 ਵਜੇ ਦੁਰਗਾ ਮਾਤਾ ਮੰਦਿਰ ਤੋਂ ਪ੍ਰਭਾਤ ਫੇਰੀ ਕੱਢਦਾ ਆ ਰਿਹਾ ਹੈ।