”ਝੂਲਾ ਝੂਲੋ ਰੀ ਰਾਧਾ ਰਾਣੀ ਝੂਲਾਨੇ ਤੇਰਾ ਸ਼ਾਮ ਆਇਆ ਰੇ”, ਘੋਟਾ ਘੋਟਾ ਘੋਟਾ ਮੇਰੇ ਬਾਲਾ ਜੀ ਦਾ ਘੋਟਾ ਤੇ ਥਿਰਕੇ ਸ਼ਰਧਾਲੂ।
ਅਹਿਮਦਗੜ੍ਹ 9 ਅਗਸਤ (ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਹਰਿਆਲੀ ਤੀਜ ਦਾ ਤਿਉਹਾਰ ਦੁਰਗਾ ਮੰਦਰ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਹਰਿਆਲੀ ਤੀਜ ਦੇ ਤਿਉਹਾਰ ਮੌਕੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਦੁਰਗਾ ਮਾਤਾ ਮੰਦਰ ਵਿੱਚ ਭਜਨ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ‘ਤੇ ਸ਼ਰਧਾਲੂਆਂ ਨੇ ‘ਝੂਲਾ ਝੂਲੋ ਰੀ ਰਾਧਾ ਰਾਣੀ ਝੂਲਾਣੇ ਤੇਰਾ ਸ਼ਾਮ ਆਇਆ ਰੇ’, ‘ਨੀ ਮੈਂ ਸ਼ਾਮ ਮਨਾਉਣਾ ਨੀ ਚਾਹੇ ਲੋਕ ਬੋਲੀਆਂ ਬੋਲੇ’ ਘੋਟਾ ਘੋਟਾ ਘੋਟਾ ਮੇਰੇ ਬਾਲਾ ਜੀ ਦਾ ਘੋਟਾ ਅਤੇ ਭੋਲੇਨਾਥ ਦੇ ਭਜਨ ਗਾ ਕੇ ਹਾਜ਼ਰ ਸਮੂਹ ਸ਼ਰਧਾਲੂਆਂ ਨੇ ਖ਼ੂਬ ਆਨੰਦ ਮਾਣਿਆ।ਇਸ ਮੌਕੇ ਪ੍ਰਧਾਨ ਰਮਨ ਸੂਦ ਰਾਜੇਸ਼ ਜੋਸ਼ੀ ਹੈਪੀ ਅਤੇ ਸਕੱਤਰ ਲੈਕਚਰਾਰ ਲਲਿਤ ਗੁਪਤਾ ਨੇ ਕਿਹਾ ਕਿ ਇਹ ਤਿਉਹਾਰ ਦੇਵੀ ਪਾਰਵਤੀ ਅਤੇ ਭੋਲੇਨਾਥ ਦੇ ਮਿਲਾਪ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਸ਼੍ਰੀ ਗੁਪਤਾ ਨੇ ਅੱਗੇ ਕਿਹਾ ਕਿ ਹਰਿਆਲੀ ਤੀਜ ਦਾ ਇਹ ਤਿਉਹਾਰ ਸੁਭਾਗ ਅਤੇ ਸੁਹਾਗ ਦਾ ਪ੍ਰਤੀਕ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀ ਰਾਮ ਕੁਮਾਰ ਜਿੰਦਲ ਅਤੇ ਪਰਿਵਾਰ, ਰਾਜੀਵ ਰਾਜਾ ਭਾਈ ਗਰਗ ਸ਼੍ਰੀ ਮਤੀ ਰੀਤੂ ਗਰਗ ਤੋਂ ਇਲਾਵਾ ਬਾਂਕੇ ਬਿਹਾਰੀ ਚੈਰੀਟੇਬਲ ਟਰੱਸਟ ਵੱਲੋਂ ਸਾਹਿਲ ਜਿੰਦਲ, ਸ਼੍ਰੀ ਸਾਲਾਸਰ ਬਾਲਾਜੀ ਸੇਵਾ ਮੰਡਲ ਦੇ ਪ੍ਰਧਾਨ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਯੁਵਾ ਮੰਡਲ ਪ੍ਰਧਾਨ ਭਵੇਸ਼ ਗਰਗ, ਖਾਟੂ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਮੋਹਿਤ ਜਿੰਦਲ, ਅਨਿਲ ਮਿੱਤਲ, ਜ਼ਖਮੀ ਪਸ਼ੂ-ਪੰਛੀਆਂ ਦੀ ਸਹਾਰਾ ਸੇਵਾ ਸੰਮਤੀ ਤੋਂ ਰੋਬਿਨ ਗੁਪਤਾ, ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ, ਮਾਂ ਨੈਨਾ ਦੇਵੀ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਤੋਂ ਇਲਾਵਾ ਤੇਜ਼ ਕਾਂਸਲ ਮੁਕੇਸ਼ ਕੁਮਾਰ ਮੋਰਵਾਲ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਰਿਤਿਕ ਵਰਮਾ ਅਮਿਤ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਨਰੇਸ਼ ਕਾਲੜਾ, ਗਿਆਨ ਸਿੰਗਲਾ ਰਾਜੇਸ਼ ਸੇਠੀ ਇਲੈਕਟ੍ਰੀਕਲ, ਸੰਜੀਵ ਵਰਮਾ ਪਾਰਸ ਜਵੈਲਰ ਸਾਰਥਕ ਜੋਸ਼ੀ ਲੈਕ : ਲਲਿਤ ਗੁਪਤਾ, ਸ਼੍ਰੀ ਮਤੀ ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਮੋਨਿਕਾ ਗਰਗ ਪੂਜਾ ਸ਼ਾਹੀ ਮੀਨਾਕਸ਼ੀ ਗੁਪਤਾ, ਮੰਜਿਸ਼ਠਾ ਗੁਪਤਾ, ਵੰਦਨਾ ਗਰਗ, ਰੀਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਸੁਸ਼ਮਾ ਵਰਮਾ, ਰੀਟਾ ਰਾਣੀ, ਸਰਿਤਾ ਗਰਗ, ਏਕਤਾ ਢੰਡ, ਜੋਤੀ ਗੋਗਨਾ, ਕੰਚਨ, ਨਿਸ਼ਾ ਗੋਇਲ, ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਗਾਇਤਰੀ, ਹਿਮਾਨੀ, ਨੈਨਾ ਆਦਿ ਹਾਜ਼ਰ ਸਨ। ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੁੱਖ ਮਹਿਮਾਨਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਮਹਾਂ ਆਰਤੀ ਦੇ ਨਾਲ ਸਮਾਪਤ ਹੋਏ ਇਸ ਮੇਲੇ ਵਿੱਚ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਲੰਗਰ ਖੀਰ ਅਤੇ ਛਪਣ ਭੋਗ ਵਰਤਾਏ ਗਏ।