ਅਹਿਮਦਗੜ੍ਹ, 22 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ 26 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਬਾਰੇ ਪ੍ਰਧਾਨ ਰਮਨ ਸੂਦ ਅਤੇ ਰਾਜੇਸ਼ ਜੋਸ਼ੀ ਹੈਪੀ ਬਾਬਾ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਇਸ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼੍ਰੀ ਲਲਿਤ ਗੁਪਤਾ ਤੇਜ ਕਾਂਸਲ ਸੰਜੀਵ ਪਾਰਸ ਜਵੈਲਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕ੍ਰਿਸ਼ਨ ਜਨਮ ਅਸ਼ਟਮੀ, ਜਿਸ ਨੂੰ ਗੋਕੁਲਾਸ਼ਟਮੀ ਵੀ ਕਿਹਾ ਜਾਂਦਾ ਹੈ ਇੱਕ ਸਲਾਨਾ ਹਿੰਦੂ ਤਿਉਹਾਰ ਹੈ ਜੋ ਭਗਵਾਨ ਵਿਸ਼ਨੂੰ ਦੇ ਦਸ਼ਾਵਤਾਰਾਂ ਵਿੱਚੋਂ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਹ ਹਿੰਦੂ ਮਹੀਨੇ ਭਾਦੋਂ ਵਿੱਚ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਸ਼੍ਰੀ ਲਲਿਤ ਗੁਪਤਾ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਣ ਦੀ ਪਰੰਪਰਾ ਹੈ। ਇਸ ਮੌਕੇ ਰਾਜੀਵ ਗਰਗ ਰਾਜਾ ਭਾਈ ਸ਼੍ਰੀ ਮਤੀ ਰਿਤੂ ਗਰਗ ਤੇਜ ਕਾਂਸਲ ਮੁਕੇਸ਼ ਕੁਮਾਰ ਦੇਸ ਰਾਜ ਸ਼ਰਮਾ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਰਿਤਿਕ ਵਰਮਾ ਅਮਿਤ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਨਰੇਸ਼. ਕਾਲੜਾ, ਗਿਆਨਇੰਦਰ ਸਿੰਗਲਾ, ਰਾਜੇਸ਼ ਸੇਠੀ , ਸੰਜੀਵ ਵਰਮਾ ਪਾਰਸ ਜਵੈਲਰ ,ਸਾਰਥਕ ਜੋਸ਼ੀ, ਲਲਿਤ ਗੁਪਤਾ, ਵੰਸ਼ ਤਾਂਗੜੀ ਸ਼੍ਰੀ ਮਤੀ ਸਰਿਤਾ ਸੋਫਤ, ਨੈਨਸੀ ਜਿੰਦਲ, ਬਬਲੀ ਜਿੰਦਲ , ਪੂਨਮ ਗਰਗ, ਹਿਮਾਨੀ, ਮੋਨਿਕਾ ਗਰਗ ਪੂਜਾ ਸ਼ਾਹੀ , ਰਿਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਸੁਸ਼ਮਾ ਵਰਮਾ, ਰੀਟਾ ਰਾਣੀ, ਸਰਿਤਾ ਗਰਗ, ਏਕਤਾ ਢੰਡ, ਜੋਤੀ ਗੋਗਨਾ, ਕੰਚਨ, ਨਿਸ਼ਾ ਗੋਇਲ, ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਗਾਇਤਰੀ, ਨੈਨਾ, ਪੂਜਾ , ਮੀਨਾਕਸ਼ੀ ਮਨਜਿਸ਼ਠਾ ਗੁਪਤਾ ਆਦਿ ਹਾਜ਼ਰ ਸਨ।