
ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਪੰਜਾਬ ਦੇ ਫਰੀਦਕੋਟ ਜਿਲੇ ’ਚ ਸਥਿਤ ਕੋਟਕਪੂਰਾ ਕਸਬੇ ਦੀ ਪੁਰਾਣੀ ਦਾਣਾ ਮੰਡੀ ਵਿਖੇ 31 ਅਗਸਤ ਨੂੰ ਦੂਜਾ ਸ਼੍ਰੀ ਸ਼ਿਆਮ ਆਸ਼ੀਰਵਾਦ ਮਹਾਉਤਸਵ (ਭਜਨ ਸੰਧਿਆ) ਦਾ ਆਯੋਜਨ ਕਰ ਰਿਹਾ ਹੈ। ਜਿਸ ’ਚ ਭਾਰਤ ਦੀ ਨੰਬਰ ਵਨ, ਰਾਸ਼ਟਰੀ ਪੁਰਸਕਾਰ ਵਿਜੇਤਾ ਅਤੇ ਸਮਸਤੀਪੁਰ ਬਿਹਾਰ ਤੋਂ ਅੰਤਰਰਾਸ਼ਟਰੀ ਖਾਟੂ ਸ਼ਿਆਮ ਭਜਨ ਗਾਇਕਾ ਰੇਸ਼ਮੀ ਸ਼ਰਮਾ ਧਾਰਮਿਕ ਭਜਨ ਪੇਸ਼ ਕਰੇਗੀ। ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹਿਰ ਦੀ ਧਾਰਮਿਕ ਸਮਾਜ ਸੇਵੀ ਸੰਸਥਾ ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਵੱਲੋਂ 31 ਅਗਸਤ 2024 ਦਿਨ ਸਨੀਵਾਰ ਨੂੰ ਸ਼ਹਿਰ ਵਿੱਚ ਸ਼੍ਰੀ ਸ਼ਿਆਮ ਆਸ਼ੀਰਵਾਦ ਮਹਾਉਤਸਵ (ਭਜਨ ਸੰਧਿਆ) ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਵਿਸ਼ਾਲ ਫੁੱਲਾਂ ਵਾਲਾ ਬੰਗਲਾ, ਤੋਰਣ ਦਵਾਰ, 56 ਭੋਗ, ਅਲੌਕਿਕ ਅਖੰਡ ਪ੍ਰਕਾਸ, ਖਾਟੂ ਸ਼ਿਆਮ ਦਾ ਵਿਸ਼ਾਲ ਦਰਬਾਰ ਵੀ ਸਜਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ’ਚ ਸਮਸਤੀਪੁਰ ਬਿਹਾਰ ਤੋਂ ਭਾਰਤ ਦੀ ਨੰਬਰ ਵਨ, ਰਾਸ਼ਟਰੀ ਪੁਰਸਕਾਰ ਜੇਤੂ ਅਤੇ ਅੰਤਰਰਾਸ਼ਟਰੀ ਭਜਨ ਗਾਇਕਾ ਰਸ਼ਮੀ ਸ਼ਰਮਾ, ਜੀ ਟੀਵੀ ਸਾ ਰੇ ਗਾ ਮਾ ਪਾ ਲਿਟਲ ਚੈਂਪ-2009 ਅਤੇ ਕਲਰਜ ’ਤੇ ਪ੍ਰਸਾਰਿਤ ਹੋਏ ਰਾਈਜਿੰਗ ਸਟਾਰ ਸੀਜਨ-2 (2018) ਦੇ ਜੇਤੂ ਹੇਮੰਤ ਬਿ੍ਰਜਵਾਸੀ ਅਤੇ ਰਾਜੇਸ਼ ਗੋਇਲ ਰਿੰਕੂ ਵਲੋਂ ਸਟੇਜ ਤੋਂ ਖਾਟੂ ਸ਼ਿਆਮ ਦੇ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ। ਸਮਾਗਮ ਨੂੰ ਸਫਲ ਬਣਾਉਣ ਲਈ ਅਜੀਤ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਡਲ ਨੇ ਵੱਧ ਤੋਂ ਵੱਧ ਸੰਗਤਾਂ ਅਤੇ ਸ਼ਿਆਮ ਭਗਤਾਂ ਨੂੰ ਸਮਾਗਮ ’ਚ ਪਹੁੰਚਣ ਦੀ ਅਪੀਲ ਕੀਤੀ ਹੈ।