ਭਜਨ ਗਾਇਕਾ ਕੋਮਲ ਸ਼ਰਮਾ ਅਤੇ ਚੇਅਰਮੈਨ ਗੁਰਮੀਤ ਆਰੇਵਾਲਾ ਸਮੇਤ ਹੋਰ ਸ਼ਖਸ਼ੀਅਤਾਂ ਦਾ ਕੀਤਾ ਸਨਮਾਨ
ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਸ਼ਿਆਮ ਮੰਦਿਰ ਕੋਟਕਪੂਰਾ ਦਾ 49ਵਾਂ ਸਲਾਨਾ ਸਮਾਗਮ ਸੁਰਗਾਪੁਰੀ ਮੁਹੱਲੇ ਵਿੱਚ ਸਥਿੱਤ ਮੰਦਿਰ ਦੇ ਵਿਹੜੇ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਖਾਟੂ ਸ਼ਿਆਮ ਦੀ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸੈਂਕੜੇ ਸਅਿਾਮ ਪ੍ਰੇਮੀ ਇਕੱਠੇ ਹੋਏ ਅਤੇ ਦੇਰ ਰਾਤ ਤੱਕ ਖਾਟੂ ਸ਼ਿਆਮ ਦੇ ਭਜਨਾਂ ਦਾ ਆਨੰਦ ਮਾਣਦੇ ਰਹੇ। ਭਜਨ ਸੰਧਿਆ ਦਾ ਆਯੋਜਨ ਸ਼੍ਰੀ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਧਾਨ ਮੋਹਨ ਲਾਲ ਬਾਂਸਲ ਅਤੇ ਸ਼ਿਆਮ ਸੇਵਕ ਹਰੀ ਸ਼ਿਆਮ ਸਿੰਗਲਾ ਦੀ ਅਗਵਾਈ ਵਿੱਚ ਬਾਬਾ ਜੀ ਦੀ ਜੋਤ ਜਗਾ ਕੇ ਕੀਤਾ ਗਿਆ। ਜੈਪੁਰ ਤੋਂ ਆਈ ਭਾਰਤ ਅਤੇ ਸ਼ਿਆਮ ਜਗਤ ਦੀ ਪ੍ਰਸਿੱਧ ਭਜਨ ਗਾਇਕਾ ਕੋਮਲ ਸ਼ਰਮਾ ਦੇ ਭਜਨਾਂ ’ਤੇ ਸ਼ਰਧਾਲੂ ਘੰਟਿਆਂਬੱਧੀ ਨੱਚਦੇ ਰਹੇ। ਪ੍ਰੋਗਰਾਮ ਦੇ ਅੰਤ ’ਚ ਕੋਮਲ ਨੇ ਆਪਣੇ ਪਿਤਾ ਮੁਰਾਰੀ ਲਾਲ ਸ਼ਰਮਾ ਦੁਆਰਾ ਲਿਖਿਆ ਭਜਨ “ਏ ਸ਼ਿਆਮ ਤੇਰੇ ਖਾਟੂ ਨਗਰ ਕੋ ਪ੍ਰਣਾਮ” ਗਾ ਕੇ ਸ਼ਿਆਮ ਅੰਮਿ੍ਰਤ ਵਰਸਾਈਆ ਤਾਂ ਇੰਜ ਜਾਪਦਾ ਸੀ, ਜਿਵੇਂ ਸਾਰਾ ਬ੍ਰਹਿਮੰਡ ਹੀ ਸ਼ਿਆਮ ਦੇ ਰੰਗ ’ਚ ਰੰਗ ਗਿਆ ਹੋਵੇ। ਭਜਨਾਂ ਦੇ ਨਾਲ-ਨਾਲ ਕੋਮਲ ਸ਼ਰਮਾ ਦੇ ਪ੍ਰੇਰਕ ਭਾਸ਼ਣ ਨੇ ਵੀ ਸ਼ਿਆਮ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਸ਼ਿਆਮ ਬਾਬੇ ਦਾ ਸੁੰਦਰ ਦਰਬਾਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਿਹਾ। ਸ਼ਿਆਮ ਸੇਵਕ ਹਰੀ ਸ਼ਿਆਮ ਸਿੰਗਲਾ ਨੇ ਦੱਸਿਆ ਕਿ ਬਾਬਾ ਨੂੰ ਵਿਸ਼ੇਸ਼ ਫੁੱਲਾਂ ਨਾਲ ਸਜਾਇਆ ਗਿਆ ਅਤੇ 56 ਭੋਗ ਦਾ ਪ੍ਰਸ਼ਾਦ ਚੜਾਇਆ ਗਿਆ। ਭਜਨ ਸੰਧਿਆ ਦੇ ਨਾਲ-ਨਾਲ ਭੰਡਾਰਾ ਵੀ ਕਰਵਾਇਆ ਗਿਆ, ਜਿਸ ’ਚ ਸੈਂਕੜੇ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਪ੍ਰੋਗਰਾਮ ਦੀ ਸਫਲਤਾ ’ਚ ਸ਼੍ਰੀ ਸ਼ਿਆਮ ਸੇਵਾ ਸਤਿਸੰਗ ਮੰਡਲ, ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ, ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦਾ ਐਂਕਰ ਰਿਸੀ ਦੇਸਰਾਜ ਸ਼ਰਮਾ ਨੇ ਕੀਤਾ। ਸੰਗੀਤ ਅਮਨ ਮਿਊਜੀਕਲ ਗਰੁੱਪ ਸਿਰਸਾ ਵੱਲੋਂ ਦਿੱਤਾ ਗਿਆ। ਪੂਜਾ ਦਾ ਪ੍ਰਬੰਧ ਪੁਜਾਰੀ ਰਾਮ ਹਰੀ ਅਤੇ ਮੋਹਨ ਸ਼ਿਆਮ ਨੇ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਮੰਦਿਰ ਕਮੇਟੀ ਦੇ ਜਨਰਲ ਸਕੱਤਰ ਮਹੇਸ਼ ਗਰਗ, ਭਜਨ ਗਾਇਕ ਅਮਰਨਾਥ ਸ਼ਰਮਾ, ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਦੇ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ, ਸੁਭਮ ਗਰਗ, ਮੰਦਿਰ ਕਮੇਟੀ ਮੈਂਬਰ ਪੰਡਿਤ ਵਿਜੇ ਸਵਾਮੀ, ਕੈਲਾਸ਼ ਸ਼ਰਮਾ, ਉਮੇਸ਼ ਧੀਰ, ਨਰੇਸ਼ ਸਿੰਗਲਾ, ਪ੍ਰਦੀਪ ਮਿੱਤਲ, ਵਿਵੇਕ ਗਰਗ, ਸਰੋਜ ਸ਼ਰਮਾ, ਰਾਜੂ ਸਲੀਮ ਸ਼ਿਆਮ ਦੀਵਾਨਾ, ਕਾਜਲ ਅਰੋੜਾ ਸ਼ਿਆਮ ਦੀਵਾਨੀ, ਸਿਮਰਨ ਮਿੱਤਲ, ਲਲਿਤਾ ਵਰਮਾ ਸ਼ਿਆਮ ਦੀਵਾਨੀ, ਸਚਿਨ ਸਿੰਗਲਾ, ਨੀਰਜ ਏਰਨ, ਬਿੰਟਾ ਸ਼ਰਮਾ, ਰਿੰਕੂ ਮੋਦੀ, ਕਰਨ ਸਿੰਗਲਾ, ਮੁਕੁਲ ਬਾਂਸਲ, ਰਾਜਕੁਮਾਰ ਬਾਂਸਲ, ਦਿਵਯਾਂਸ਼ੂ ਸ਼ਰਮਾ, ਗੌਰਵ ਸ਼ਰਮਾ, ਮਨੋਜ ਗੋਇਲ, ਸੁਦਰਸ਼ਨ ਸਿੰਗਲਾ, ਵਿਜੇ ਮਿੱਤਲ ਡਿੰਗਡੋਂਗ, ਵਰੁਣ ਬਾਂਸਲ ਕਨਈਆ, ਅਮਿਤ ਗੋਇਲ, ਭਾਰਤ ਭੂਸ਼ਣ ਆਜਾਦ, ਦੀਪਕ ਗਰਗ ਬੀ.ਕੇ.ਟੀ., ਮਨਵਰ ਸ਼ਰਮਾ, ਨਟੂ ਸ਼ਰਮਾ ਅਤੇ ਸਤਦੀਪ ਗੋਇਲ ਵੀ ਹਾਜਰ ਸਨ। ਜਿਕਰਯੋਗ ਹੈ ਕਿ ਕੋਟਕਪੂਰਾ ਦੇ ਸੁਰਗਾਪੁਰੀ ਮੁਹੱਲੇ ’ਚ ਸਥਿਤ ਇਸ ਸ਼ਿਆਮ ਮੰਦਿਰ ਦੀ ਸਥਾਪਨਾ ਕਰੀਬ 49 ਸਾਲ ਪਹਿਲਾਂ ਖਾਟੂ ਸ਼ਿਆਮ ਬਾਬਾ ਦੇ ਮਹਾਨ ਭਗਤ ਸ਼ਿਆਮਲੀਨ ਆਲੂ ਸਿੰਘ ਜੀ ਮਹਾਰਾਜ ਦੀ ਪ੍ਰੇਰਨਾ ਅਤੇ ਸ਼ਿਆਮਲਿਨ ਪੰਡਿਤ ਧਾਰੀ ਲਾਲ ਸ਼ਰਮਾ ਦੇ ਯਤਨਾਂ ਸਦਕਾ ਹੋਈ ਸੀ। ਅੰਤ ਵਿੱਚ ਪ੍ਰਸਿੱਧ ਭਜਨ ਗਾਇਕਾ ਕੋਮਲ ਸ਼ਰਮਾ, ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਸਮੇਤ ਹੋਰ ਸ਼ਖਸ਼ੀਅਤਾਂ ਦਾ ਸਿਰੋਪਾਉ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
