ਚਿੰਤਾ ਚਿਤਾ ਸਮਾਨ ਹੈ, ਮੁਰਦਾ ਚਿਤਾ ਵਿੱਚ ਸੜ ਜਾਂਦੇ ਹਨ, ਪਰ ਚਿੰਤਾ ਵਿੱਚ ਅਸੀਂ ਜਿਉਂਦੇ ਸੜ ਜਾਂਦੇ ਹਾਂ: ਕਥਾਵਾਚਕ ਪ੍ਰਾਚੀ ਦੇਵੀ
ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਕੋਟਕਪੂਰਾ ਦੇ ਸੁਰਗਾਪੁਰੀ ਮੁਹੱਲੇ ਵਿੱਚ ਸਥਿਤ ਸ਼੍ਰੀ ਸ਼ਿਆਮ ਮੰਦਿਰ ਦੇ ਵਿਹੜੇ ਵਿੱਚ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਕਥਾਵਾਚਕ ਪੂਜਯ ਪ੍ਰਾਚੀ ਦੇਵੀ ਵੱਲੋਂ ਸ਼੍ਰੀ ਮਦ ਭਾਗਵਤ ਕਥਾ ਦਾ ਗਾਇਨ ਕੀਤਾ ਜਾਵੇਗਾ।ਇਸ ਸਮੇਂ ਉਨ੍ਹਾਂ ਨੇ ਕਥਾ ਦੇ ਪਹਿਲੇ ਦਿਨ ਸੰਗਤਾਂ ਨੂੰ ਭਗਤੀ ਦਾ ਮਾਰਗ ਦੱਸਦੇ ਕਿਹਾ ਕਿ ਅਸੀਂ ਪ੍ਰਮਾਤਮਾ ਦਾ ਆਸ਼ੀਰਵਾਦ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਤੇ ਕਿੰਨੇ ਤਰੀਕਿਆਂ ਨਾਲ ਪ੍ਰਮਾਤਮਾ ਦੀ ਭਗਤੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭਗਤੀ ਕੀਰਤਨ, ਪ੍ਰਮਾਤਮਾ ਦੀ ਸੇਵਾ ਕਰਕੇ ਅਤੇ ਉਸ ਪ੍ਰਤੀ ਆਪਣਾ ਆਪ ਕੁਰਬਾਨ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰ ਸਕਦੇ ਹਾਂ। ਉਹਨਾਂ ਸ੍ਰੀ ਮਦ ਭਾਗਵਤ ਕਥਾ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਕਥਾ ਰਾਹੀਂ ਮਨੁੱਖ ਆਪਣੇ ਜੀਵਨ ਦੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਅਤੇ ਮਨੁੱਖ ਆਪਣੇ ਜੀਵਨ ਨੂੰ ਸੁੰਦਰ ਬਣਾ ਕੇ ਸ੍ਰੀ ਕ੍ਰਿਸ਼ਨ ਜੀ ਦੀ ਪ੍ਰਾਪਤੀ ਕਰ ਸਕਦਾ ਹੈ। ਉਨ੍ਹਾਂ ਨੇ ਬੜੇ ਸਰਲ ਸ਼ਬਦਾਂ ਵਿੱਚ ਸਮਝਾਇਆ ਕਿ ਪ੍ਰਮਾਤਮਾ ਦਾ ਰੂਪ ਸਚਿਦਾਨੰਦ ਹੈ ਭਾਵ ਸੱਚ, ਚੇਤਨਾ ਅਤੇ ਆਨੰਦ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਸਚਿਨ ਸਿੰਗਲਾ ਨੇ ਦੱਸਿਆ ਕਿ ਕਥਾ ਸਥਾਨ ‘ਤੇ ਮੁੱਖ ਜਜਮਾਨ ਦੇ ਰੂਪ ਵਿੱਚ ਸਾਧੂ ਰਾਮ ਸਿੰਗਲਾ ਅਤੇ ਰਾਜੇਸ਼ ਮੰਗਲ ਐਲਆਈਸੀ ਵੱਲੋ ਆਪਣੀਆਂ ਪਤਨੀਆਂ ਸਮੇਤ ਪੂਜਨ ਕੀਤਾ ਗਿਆ ਅਤੇ ਰੋਜ਼ਾਨਾ ਪੂਜਨ ਦੀ ਸੇਵਿ ਨਰੇਸ਼ ਬਾਂਸਲ ਲਾਹੌਰੀਆ ਅਤੇ ਰਤਨ ਗੋਇਲ ਬੱਲੀ ਵੱਲੋਂ ਕੀਤੀ ਗਈ। ਕਥਾ ਦੇ ਪਹਿਲੇ ਦਿਨ ਦੇ ਪ੍ਰਸ਼ਾਦ ਦੀ ਸੇਵਾ ਬਾਬਾ ਫਰੀਦ ਯੂਥ ਕਲੱਬ ਦੇ ਪ੍ਰਧਾਨ ਵਿਸ਼ਾਲ ਪਾਸ਼ੀ, ਲੱਕੀ ਸ਼ਰਮਾ ਅਤੇ ਐਡਵੋਕੇਟ ਚੇਤਨ ਸਹਿਗਲ ਵੱਲੋਂ ਕੀਤੀ ਗਈ ਅਤੇ ਪ੍ਰਸ਼ਾਦ ਦੀ ਸੇਵਾ ਕਰਨ ਵਾਲੇ ਕਲੱਬ ਮੈਂਬਰਾਂ ਅਤੇ ਐਡਵੋਕੇਟ ਚੇਤਨ ਸਹਿਗਲ ਨੂੰ ਸੁਸਾਇਟੀ ਦੀ ਤਰਫੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਕਥਾ ਦਾ ਸਮਾਂ ਹਰ ਰੋਜ਼ ਸ਼ਾਮ 4 ਤੋਂ 7 ਵਜੇ ਤੱਕ ਹੈ। ਇਸ ਸਮੇਂ ਸ਼੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਮੋਹਨ ਲਾਲ ਬਾਂਸਲ, ਜਨਰਲ ਸਕੱਤਰ ਮਹੇਸ਼ ਗਰਗ, ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਸਰੋਜ ਸ਼ਰਮਾ, ਮੰਦਿਰ ਪੁਜਾਰੀ ਪੰਡਿਤ ਰਾਮ ਹਰੀ ਸ਼ਰਮਾ ਅਤੇ ਮੋਹਨ ਸ਼ਿਆਮ ਸ਼ਰਮਾ, ਸ਼ਿਆਮ ਪ੍ਰੇਮੀ ਹਰੀਸ਼ਿਆਮ ਸਿੰਗਲਾ ਦੇ ਨਾਲ ਸੁਸਾਇਟੀ ਦੇ ਜਨਰਲ ਸਕੱਤਰ ਮੁਕੁਲ ਬਾਂਸਲ, ਖਜ਼ਾਨਚੀ ਕਰਨ ਸਿੰਗਲਾ, ਉਮੇਸ਼ ਧੀਰ ਚੇਅਰਮੈਨ, ਸਤੀਸ਼ ਸਿੰਗਲਾ ਵਾਈਸ ਚੇਅਰਮੈਨ, ਅਮਿਤ ਗੋਇਲ ਵਾਈਸ ਚੇਅਰਮੈਨ, ਐਡਵੋਕੇਟ ਰਾਜੇਸ਼ ਮਿੱਤਲ ਕਾਨੂੰਨੀ ਸਲਾਹਕਾਰ, ਨੀਰਜ ਏਰਨ ਸੰਯੁਕਤ ਸਕੱਤਰ ਦੇ ਨਾਲ ਮੈਂਬਰ ਨਿਖਿਲ ਬਾਂਸਲ, ਵਾਸੂ ਗੋਇਲ ਪ੍ਰਥਮ ਬਾਂਸਲ, ਸਾਹਿਲ ਸਿੰਗਲਾ, ਵਰੁਣ ਸਿੰਗਲਾ, ਸ਼ੁਭਮ ਗਰਗ, ਵਿਵੇਕ ਗਰਗ, ਪ੍ਰਿੰਸ ਬਾਂਸਲ, ਅੰਕੁਸ਼ ਕਾਮਰਾ, ਆਦਿਤਿਆ ਅਗਰਵਾਲ, ਅੰਕਿਤ ਸਿੰਗਲਾ, ਨੀਰਜ ਬਾਂਸਲ, ਸੁਰਿੰਦਰ ਪੋਸਟਮੈਨ, ਅੰਕੁਸ਼ ਗੋਇਲ, ਸੰਦੀਪ ਸਿੰਘ, ਰਾਹੁਲ, ਓਮ ਪ੍ਰਕਾਸ਼ ਗੋਇਲ ਮਾਨਵ ਗਰਗ, ਕੁਨਾਲ ਮਿੱਤਲ, ਮਨੋਜ ਗੋਇਲ, ਦਿਵਯਾਂਸ਼ੂ ਮਿੱਤਲ, ਸ਼ੁਭਮ ਗਰਗ, ਡਾ: ਰਾਜੂ ਅਰੋੜਾ, ਰਾਜੂ ਸਲੀਮ ਹਾਜ਼ਰ ਸਨ।

