ਪ੍ਰਮਾਤਮਾ ਪ੍ਰਤੀ ਸੱਚੀ ਸ਼ਰਧਾ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਆਸਾਨ ਹੋ ਜਾਂਦੀ ਹੈ : ਪ੍ਰਾਚੀ ਦੇਵੀ ਜੀ

ਰੋਜਾਨਾ ਸ਼ਾਮ 4:00 ਤੋਂ ਸ਼ਾਮ 7:00 ਵਜੇ ਤੱਕ ਕੀਤੀ ਜਾਂਦੀ ਹੈ ਕਥਾ
ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਕੋਟਕਪੂਰਾ ਦੇ ਸੁਰਗਾਪੁਰੀ ਮੁਹੱਲੇ ਵਿੱਚ ਸਥਿਤ ਸ਼੍ਰੀ ਸ਼ਿਆਮ ਮੰਦਿਰ ਦੇ ਵਿਹੜੇ ’ਚ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਆਪਣੇ ਉਪਦੇਸ਼ ਦੌਰਾਨ ਪੂਜਯ ਪ੍ਰਾਚੀ ਦੇਵੀ ਨੇ ਗਜੇਂਦਰ ਮੋਕਸ ਦੀ ਕਥਾ ’ਚ ਕਿਹਾ ਕਿ ਇੱਕ ਹਾਥੀ ਨੂੰ ਇੱਕ ਮਗਰਮੱਛ ਦੁਆਰਾ ਫੜ ਲਿਆ ਜਾਂਦਾ ਹੈ ਅਤੇ ਜਦੋਂ ਹਾਥੀ ਦੀ ਹਾਰ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਉਸਦੇ ਪਰਿਵਾਰ ਦੇ ਹੋਰ ਹਾਥੀ ਉਸਨੂੰ ਛੱਡ ਦਿੰਦੇ ਹਨ, ਉਹ ਬੇਬੱਸ ਹੋ ਜਾਂਦਾ ਹੈ ਤਾ ਰੱਬ ਨੂੰ ਪ੍ਰਾਰਥਨਾ ਕਰਦਾ ਹੈ, ਤਦ ਸ਼੍ਰੀ ਨਰਾਇਣ ਆ ਕੇ ਉਸਦੀ ਰੱਖਿਆ ਕਰਦੇ ਹਨ। ਇਸ ਸਮੇਂ ਦੇਵੀ ਜੀ ਨੇ ਅੱਗੇ ਦੱਸਿਆ ਕਿ ਜਦੋਂ ਕੋਈ ਬਿਪਤਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪਰਿਵਾਰ ਦੇ ਮੈਂਬਰ ਦੂਰ ਹੁੰਦੇ ਹਨ, ਕੋਈ ਵਿਰਲਾ ਹੀ ਹੈ, ਜਿਸ ਦਾ ਪਰਿਵਾਰ ਸੰਕਟ ਦੇ ਸਮੇਂ ਇਕੱਠਾ ਹੋਵੇ। ਉਹਨਾਂ ਕਿਹਾ ਕਿ ਗਜੇਂਦਰ ਮੋਕਸ ਦੀ ਕਥਾ ਵਿੱਚ ਸੰਸਾਰ ਸਾਗਰ ਹੈ, ਮਨੁੱਖ ਵਿਹੜਾ ਹੈ ਅਤੇ ਦੁਨਿਆਵੀ ਭਰਮ ਮਗਰਮੱਛ ਹੈ ਜੋ ਮਨੁੱਖ ਨੂੰ ਆਪਣੇ ਵਿੱਚ ਜਕੜ ਲੈਂਦੇ ਹਨ। ਉਨਾਂ ਕਿਹਾ ਕਿ ਜੋ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਜੀਵਨ ਬਤੀਤ ਕਰਦੇ ਹਨ, ਉਹ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ ਅਤੇ ਜੋ ਮਾਇਆ ਦੇ ਬੰਧਨ ਵਿਚ ਫਸੇ ਹੋਏ ਹਨ, ਉਹ ਮੁੜ ਮੁੜ ਇਸ ਸੰਸਾਰ ਵਿਚ ਆਉਂਦੇ ਹਨ। ਉਸਨੇ ਰਾਜਾ ਬਲੀ ਅਤੇ ਵਾਮਨ ਅਵਤਾਰ ਦੀ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਪ੍ਰਤੀ ਸੱਚੇ ਸਮਰਪਣ ਨਾਲ ਸਾਡੇ ਲਈ ਪ੍ਰਮਾਤਮਾ ਦੀ ਪ੍ਰਾਪਤੀ ਆਸਾਨ ਹੋ ਜਾਂਦੀ ਹੈ। ਜਦੋਂ ਸੰਸਾਰ ’ਚ ਦੁਸ਼ਟਾਂ ਦਾ ਬੋਲਬਾਲਾ ਹੋ ਜਾਂਦਾ ਹੈ ਅਤੇ ਗਊਆਂ ਅਤੇ ਬ੍ਰਾਹਮਣਾਂ ਉੱਤੇ ਅੱਤਿਆਚਾਰ ਹੁੰਦੇ ਹਨ, ਤਦ ਸ਼ੀ ਕਿ੍ਰਸ਼ਨ ਇਸ ਧਰਤੀ ਉੱਤੇ ਅਵਤਾਰ ਧਾਰਦੇ ਹਨ ਅਤੇ ਧਰਤੀ ਦਾ ਬੋਝ ਉਤਾਰ ਦਿੰਦੇ ਹਨ। ਉਨਾਂ ਦੱਸਿਆ ਕਿ ਜਦੋਂ ਸਾਰਾ ਸੰਸਾਰ ਦੁਸ਼ਟ ਕੰਸ ਦੇ ਅੱਤਿਆਚਾਰਾਂ ਤੋਂ ਦੁਖੀ ਸੀ ਤਾਂ ਕੰਸ ਦੀ ਕੈਦ ਵਿੱਚ ਦੇਵਕੀ ਵਾਸੂਦੇਵ ਦੇ ਘਰ ਭਗਵਾਨ ਸ਼੍ਰੀ ਕਿ੍ਰਸ਼ਨ ਦਾ ਜਨਮ ਹੋਇਆ ਅਤੇ ਭਗਵਾਨ ਦੀ ਪ੍ਰੇਰਨਾ ਨਾਲ, ਵਾਸੁਦੇਵ ਜੀ ਕਿ੍ਰਸਨ ਨੂੰ ਗੋਕੁਲ ਵਿੱਚ ਨੰਦ ਯਸ਼ੋਦਾ ਦੇ ਘਰ ’ਤੇ ਛੱਡ ਦਿੰਦੇ ਹਨ ਅਤੇ ਇੱਕ ਲੜਕੀ ਦੇ ਰੂਪ ’ਚ ਉਥੋਂ ਯੋਗਮਾਇਆ ਲਿਆਉਂਦੇ ਹਨ ਅਤੇ ਗੋਕੁਲ ’ਚ ਕਿ੍ਰਸਨ ਦਾ ਜਨਮ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਸੋਸਾਇਟੀ ਦੇ ਪ੍ਰਧਾਨ ਸਚਿਨ ਸਿੰਗਲਾ ਨੇ ਦੱਸਿਆ ਕਿ ਮੁੱਖ ਯਜਮਾਨ ਸਾਧੂ ਰਾਮ ਸਿੰਗਲਾ ਅਤੇ ਰਾਜੇਸ਼ ਗੁਪਤਾ ਐਲਆਈਸੀ ਨੇ ਆਪਣੀਆਂ ਪਤਨੀਆਂ ਸਮੇਤ ਕਥਾ ਸਥਾਨ ’ਤੇ ਪੂਜਨ ਦੀ ਰਸਮ ਕੀਤੀ ਅਤੇ ਸ਼ਿਵਜੀ ਰਾਮ ਗੋਇਲ, ਵਿਨੇ ਗਰਗ, ਹੰਸ ਰਾਜ ਮੰਗਲ, ਨਵੀਨ ਬਾਂਸਲ, ਪਿ੍ਰੰਸ ਮੌਗਾ ਦੁਆਰਾ ਰੋਜਾਨਾ ਪੂਜਨ ਦੀ ਰਸਮ ਕਰਵਾਈ। ਕਥਾ ਦੇ ਚੌਥੇ ਦਿਨ ਸੂਰਜ ਗੋਇਲ ਵੱਲੋਂ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਅਤੇ ਛੋਲੇ ਕੁਲਚੇ ਦਾ ਪ੍ਰਸ਼ਾਦ ਅਜੈ ਬਾਂਸਲ, ਪਵਨ ਬਾਂਸਲ ਦਿੱਲੀ ਵਾਲਿਆਂ ਵਲੋਂ, ਭਗਵਾਨ ਸ਼ਰਮਾ ਵਲੋਂ ਬਰਫੀ ਅਤੇ ਫਰੂਟ ਪ੍ਰਸ਼ਾਦ ਵਰਤਾਇਆ ਗਿਆ। ਉਨਾਂ ਅੱਗੇ ਦੱਸਿਆ ਕਿ ਇਸ ਸਮੇਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਾਈ ਅਜੈਪਾਲ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਸ਼ਿਆਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ ਅਤੇ ਹਰੀਸ਼ਿਆਮ ਸਿੰਗਲਾ ਵੱਲੋ ਉਹਨਾ ਨੂੰ ਸਨਮਾਨਿਤ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ 26 ਸਤੰਬਰ ਤੱਕ ਰੋਜਾਨਾ ਸ਼ਾਮ 4:00 ਤੋਂ 7:00 ਵਜੇ ਤੱਕ ਕਥਾ ਦਾ ਸਮਾਂ ਹੈ ਅਤੇ 27 ਸਤੰਬਰ ਨੂੰ ਹਵਨ-ਪੂਜਾ ਯੱਗ ਕੀਤਾ ਜਾਵੇਗਾ ਅਤੇ ਭੰਡਾਰਾ ਵੀ ਕਰਵਾਇਆ ਜਾਵੇਗਾ। ਇਸ ਸਮੇਂ ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਸਰੋਜ ਸ਼ਰਮਾ, ਮੰਦਰ ਦੇ ਪੁਜਾਰੀ ਪੰਡਿਤ ਰਾਮ ਹਰੀ ਸ਼ਰਮਾ ਅਤੇ ਮੋਹਨ ਸ਼ਿਆਮ ਸ਼ਰਮਾ, ਸੁਸਾਇਟੀ ਦੇ ਸਰਪ੍ਰਸਤ ਮਹੇਸ਼ ਗਰਗ, ਜਨਰਲ ਸਕੱਤਰ ਮੁਕੁਲ ਬਾਂਸਲ, ਖਜਾਨਚੀ ਕਰਨ ਸਿੰਗਲਾ, ਉਮੇਸ਼ ਧੀਰ ਚੇਅਰਮੈਨ, ਸਤੀਸ਼ ਸਿੰਗਲਾ ਵਾਈਸ ਚੇਅਰਮੈਨ, ਅਮਿਤ ਗੋਇਲ ਵਾਈਸ ਚੇਅਰਮੈਨ, ਐਡਵੋਕੇਟ ਰਾਜੇਸ ਮਿੱਤਲ ਲੀਗਲ ਐਡਵਾਈਜਰ, ਨੀਰਜ ਏਰਨ ਜੁਆਇੰਟ ਸੈਕਟਰੀ ਸਮੇਤ ਮੈਂਬਰ ਨਿਖਿਲ ਬਾਂਸਲ, ਵਾਸੂ ਗੋਇਲ, ਪ੍ਰਥਮ ਬਾਂਸਲ, ਸਾਹਿਲ ਸਿੰਗਲਾ, ਵਰੁਣ ਸਿੰਗਲਾ, ਸ਼ੁਭਮ ਗਰਗ, ਵਿਵੇਕ ਗਰਗ, ਪਿ੍ਰੰਸ ਬਾਂਸਲ, ਅੰਕੁਸ਼ ਕਾਮਰਾ, ਆਦਿਤਿਆ ਅਗਰਵਾਲ, ਅੰਕਿਤ ਸਿੰਗਲਾ, ਨੀਰਜ ਬਾਂਸਲ, ਸੁਰਿੰਦਰ ਪੋਸਟਮੈਨ, ਅੰਕੁਸ਼ ਗੋਇਲ, ਸੰਦੀਪ ਸਿੰਘ, ਰਾਹੁਲ, ਓਮ ਪ੍ਰਕਾਸ਼ ਗੋਇਲ, ਮਾਨਵ ਗਰਗ, ਕੁਨਾਲ ਮਿੱਤਲ, ਮਨੋਜ ਗੋਇਲ, ਦਿਵਯਾਂਸ਼ੂ ਮਿੱਤਲ, ਡਾ. ਰਾਜੂ ਅਰੋੜਾ, ਰਾਜੂ ਸਲੀਮ ਆਦਿ ਵੀ ਹਾਜਰ ਸਨ।