ਕੋਟਕਪੂਰਾ, 26 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਯੂਥ ਵੈਲਫੇਅਰ ਸੋਸਾਇਟੀ ਦੇ ਗਠਨ ਦਾ ਇੱਕ ਸਾਲ ਪੂਰਾ ਹੋਣ ’ਤੇ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸਚਿਨ ਸਿੰਗਲਾ, ਜਨਰਲ ਸਕੱਤਰ ਮੁਕੁਲ ਬਾਂਸਲ, ਖਜ਼ਾਨਚੀ ਕਰਨ ਸਿੰਗਲਾ ਨੇ ਦੱਸਿਆ ਕਿ ਇਸ ਪਹਿਲੇ ਸਲਾਨਾ ਸਮਾਗਮ ਵਿੱਚ ਸੰਸਥਾ ਵੱਲੋਂ 31 ਦਸੰਬਰ ਨੂੰ ਸੁਰਗਾਪੁਰੀ ਸਥਿਤ ਪ੍ਰਾਚੀਨ ਸ਼੍ਰੀ ਸ਼ਿਆਮ ਮੰਦਿਰ ਵਿੱਚ ਸ਼ਾਮ 8 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਸ਼੍ਰੀ ਸ਼ਿਆਮ ਬਾਬਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਸੰਸਥਾ ਸਰਪ੍ਰਸਤ ਮਹੇਸ਼ ਗਰਗ ਅਤੇ ਮੀਤ ਪ੍ਰਧਾਨ ਅਮਿਤ ਗੋਇਲ ਨੇ ਦੱਸਿਆ ਕਿ ਜਾਗਰਣ ਦੌਰਾਨ ਭਜਨ ਗਾਇਕਾ ਕੋਮਲ ਚੋਪੜਾ ਫਰੀਦਾਬਾਦ ਤੋਂ ਸ਼ਿਆਮ ਬਾਬਾ ਦਾ ਗੁਣਗਾਨ ਕਰਨ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸ਼ਿਆਮ ਬਾਬਾ ਜੀ ਦਾ ਅਦਭੁੱਤ ਸਿੰਗਾਰ, ਛਪਣ ਭੋਗ, ਬੰਗਾਲੀ ਲਾਈਟਾਂ ਅਤੇ ਫੁੱਲਾਂ ਦੀ ਸਜਾਵਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਸੰਸਥਾ ਮੈਂਬਰ ਵਾਸੂ ਗੋਇਲ ਅਤੇ ਮੋਹਿਤ ਗੋਇਲ ਨੇ ਸਮੂਹ ਨਗਰ ਨਿਵਾਸੀਆਂ ਅਤੇ ਸ਼ਿਆਮ ਪ੍ਰੇਮੀਆਂ ਨੂੰ ਇਸ ਜਾਗਰਣ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਮੂਹ ਸੰਗਤਾਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਸਮੇਂ ਐਡਵੋਕੇਟ ਰਾਜੇਸ਼ ਮਿੱਤਲ, ਨੀਰਜ ਏਰਨ ਸੰਯੁਕਤ ਸਕੱਤਰ ਤੋ ਇਲਾਵਾ ਨਿਖਿਲ ਬਾਂਸਲ, ਪ੍ਰਥਮ ਬਾਂਸਲ, ਸਾਹਿਲ ਸਿੰਗਲਾ, ਵਰੁਣ ਸਿੰਗਲਾ, ਸ਼ੁਭਮ ਗਰਗ, ਵਿਵੇਕ ਗਰਗ, ਪ੍ਰਿੰਸ ਬਾਂਸਲ, ਆਦਿਤਿਆ ਅਗਰਵਾਲ, ਅੰਕਿਤ ਸਿੰਗਲਾ, ਨੀਰਜ ਬਾਂਸਲ, ਸੁਰਿੰਦਰ ਕੁਮਾਰ ਪੋਸਟਮੈਨ, ਅੰਕੁਸ਼ ਗੋਇਲ, ਸੰਦੀਪ ਸਿੰਘ, ਓਮ ਪ੍ਰਕਾਸ਼ ਗੋਇਲ, ਮਾਨਵ ਗਰਗ, ਕੁਨਾਲ ਮਿੱਤਲ, ਦਿਵਯਾਂਸ਼ੂ ਮਿੱਤਲ ਮੌਜੂਦ ਸਨ।