ਅੰਮ੍ਰਿਤਸਰ-2 ਅਕਤੂਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਲਾਈ ਕੈਂਪਾਂ ਦੀ ਮੁਹਿੰਮ ਚਲਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਨੰਗਲ ਵੰਝਾਂਵਾਲਾ ਜ਼ਿਲਾ ਅੰਮ੍ਰਿਤਸਰ ਵਿਖੇ ਸਿਲਾਈ ਕੈਂਪ ਦੀ ਕੀਤੀ ਗਈ ਸ਼ੁਰੂਆਤ। ਇਸ ਕੈਂਪ ਦੀ ਟ੍ਰੇਨਰ ਬੀਬੀ ਜਸਵਿੰਦਰ ਕੌਰ ਜੀ ਹਨ। ਇਸ ਕੈਂਪ ਦੇ ਉਦਘਾਟਨ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲਾ ਅੰਮ੍ਰਿਤਸਰ ਦੀ ਜੱਥੇਬੰਦੀ ਦੇ ਬੀਬੀ ਰਸ਼ਪਿੰਦਰ ਕੌਰ ਗਿੱਲ ਜੀ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ, ਸ. ਦਵਿੰਦਰ ਸਿੰਘ ਬੱਲ ਜੀ ਜਨਰਲ ਸਕੱਤਰ ਦਿਹਾਤੀ ਜ਼ਿਲਾ ਅੰਮ੍ਰਿਤਸਰ, ਬੀਬੀ ਮਨਦੀਪ ਕੌਰ ਜੀ ਪ੍ਰਧਾਨ ਦਿਹਾਤੀ ਜ਼ਿਲਾ ਅੰਮ੍ਰਿਤਸਰ ਇਸਤਰੀ ਵਿੰਗ, ਬੀਬੀ ਸੁਖਮਨਦੀਪ ਕੌਰ ਜੀ ਸ਼ਹਿਰੀ ਮੀਤ ਪ੍ਰਧਾਨ ਇਸਤਰੀ ਵਿੰਗ ਜ਼ਿਲਾ ਅੰਮ੍ਰਿਤਸਰ ਮੌਜੂਦ ਸਨ। ਪਾਰਟੀ ਦੇ ਆਗੂਆਂ ਨੇ ਸਿਖਲਾਈ ਲੈਣ ਆਈਆਂ ਬੱਚੀਆਂ ਨੂੰ ਹੱਥੀਂ ਕੰਮ ਸਿੱਖ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਇੰਨਾਂ ਸਿਖਲਾਈ ਕੈਂਪਾਂ ਰਾਹੀਂ ਤਿੰਨ ਮਹੀਨੇ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਏਗੀ। ਤਿੰਨ ਮਹੀਨੇ ਦੇ ਇਸ ਕੈਂਪ ਦੇ ਅੰਤ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਿੰਨ ਮਹੀਨੇ ਦਾ ਕੋਰਸ ਕਰਣ ਵਾਲੀਆਂ ਬੀਬੀਆਂ ਨੂੰ ਅਤੇ ਕੈਂਪ ਚਲਾਉਣ ਵਾਲੀ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ Certificate ਵੀ ਦਿੱਤਾ ਜਾਏਗਾ। ਪਾਰਟੀ ਵੱਲੋਂ ਲਗਾਏ ਜਾ ਰਹੇ ਇੰਨਾਂ ਸਾਰੇ ਕੈਂਪਾਂ ਦੀ ਜ਼ਿੰਮੇਵਾਰੀ ਬੀਬੀ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਦੀ ਰਹੇਗੀ। ਸਿਖਲਾਈ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਰਸ਼ਪਿੰਦਰ ਕੌਰ ਗਿੱਲ ਜੀ ਨਾਲ +91-9888697078 -ਸੰਪਰਕ ਕੀਤਾ ਜਾ ਸਕਦਾ ਹੈ।