ਅੰਮ੍ਰਿਤਸਰ 27 ਫਰਵਰੀ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਮਾਂ ਬੋਲੀ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਮੀਨਾਰ ਅੰਮ੍ਰਿਤਸਰ ਵਿਖੇ ਪ੍ਰੈੱਸ ਕਲੱਬ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮਕਸੱਦ ਇਹ ਸੀ ਕਿ ਪਾਰਟੀ ਜਿੱਥੇ ਪੰਥਕ ਅਤੇ ਸਿਆਸੀ ਮੁੱਦਿਆਂ ਉੱਤੇ ਖੁੱਲ ਕੇ ਆਪਣੇ ਵਿਚਾਰ ਰੱਖਦੀ ਹੈ ਅਤੇ ਲੋਕ ਹਿੱਤਾਂ ਲਈ ਅਵਾਜ਼ ਬੁਲੰਦ ਕਰਦੀ ਹੈ ਉੱਥੇ ਹੀ ਪਾਰਟੀ ਸਮਾਜਿਕ ਮੁੱਦਿਆਂ ਉੱਤੇ ਵੀ ਆਪਣੀ ਤਵੱਜੋ ਦੇ ਕੇ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਦੀ ਲਹਿਰ ਵਿੱਚ ਆਪਣਾ ਯੋਗਦਾਨ ਪਾ ਸਕੇ। ਪਾਰਟੀ ਦੇ ਸਾਰੇ ਮੈਂਬਰਾਂ ਨੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਕੇ ਉੱਘੇ ਬੁਲਾਰਿਆਂ ਦੇ ਵਿਚਾਰ ਸੁਣੇ। ਇਸ ਮੌਕੇ ਤੇ ਪਾਰਟੀ ਦੇ ਅਹੁੱਦੇਦਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਸਮਾਜਿਕ ਪੱਧਰ ਤੇ ਕੀਤੇ ਜਾ ਸਕਣ ਵਾਲੇ ਹੋਰ ਵੀ ਕਾਰਜ ਉਲੀਕੇ। ਜਿਸ ਵਿੱਚ ਅੱਖਾਂ ਦੇ ਚੈੱਕ-ਐਪ ਕੈਂਪ ਅਤੇ ਖੂਨ ਦਾਨ ਕੈਂਪ ਲਗਾਉਣ ਬਾਰੇ ਯੋਜਨਾ ਕੀਤੀ ਗਈ। ਆਮ ਜਨਤਾ ਲਈ ਕਿਸੇ ਵੀ ਤਰਾਂ ਦੇ ਦਫ਼ਤਰੀ ਦਸਤਾਵੇਜ਼ ਨੂੰ ਬਣਾਉਣ ਜਾਂ ਹਾਂਸਿਲ ਕਰਣ ਨੂੰ ਸੁਖਾਲਾ ਬਣਾਉਣ ਲਈ ਸਹਾਇਤਾ ਟੀਮ ਗਠਿਤ ਕਰਣ ਦੀ ਯੋਜਨਾ ਕੀਤੀ ਗਈ। ਪਾਰਟੀ ਦੇ ਵਿਸਥਾਰ ਲਈ ਜ਼ਿਲਾ ਅੰਮ੍ਰਿਤਸਰ ਅਤੇ ਜ਼ਿਲਾ ਤਰਨਤਾਰਨ ਵਿਖੇ ਪਾਰਟੀ ਦੀ ਮੈਂਬਰਸ਼ਿੱਪ ਲੈਣ ਲਈ ਫਾਰਮ ਭਰਣ ਦੀ ਮੁਹਿੰਮ ਨੂੰ ਤੇਜ਼ ਕਰਣ ਲਈ ਵੱਖ-ਵੱਖ ਜਗ੍ਹਾ ਨਿਰਧਾਰਿਤ ਕਰਕੇ ਮੈਂਬਰਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪਾਰਟੀ ਦੇ ਸਾਰੇ ਮੌਜੂਦਾ ਮੈਂਬਰਾਂ ਨੇ ਫੈਂਸਲਾ ਕੀਤਾ ਕਿ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਕੇ ਪਾਰਟੀ ਦੇ ਵਿਕਾਸ ਲਈ ਪੰਜਾਬ ਦੇ ਹਰ ਜਿਲੇ ਵਿੱਚ ਕਾਰਜ ਕੀਤੇ ਜਾਣ। ਤਾਂ ਜੋ 2027 ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਪੰਜਾਬ ਦੇ ਵਿੱਚ ਨਵੇਂ ਸਿਆਸੀ ਚਹਿਰੇ ਲੈ ਕੇ ਇੱਕ ਧਾਕੜ ਜਿੱਤ ਆਪਣੇ ਨਾਮ ਕਰੇਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਬਹੁਤ ਹੀ ਸੰਜੀਦਗੀ ਨਾਲ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅੱਗੇ ਵੱਧ ਰਹੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਪੜੇ ਲਿਖੇ, ਸੂਝਵਾਨ ਅਤੇ ਮਿਹਨਤੀ ਨੌਜਵਾਨ ਆਗੂ 2027 ਵਿੱਚ ਲੀਡਰ ਵਜੋਂ ਦੇਣ ਲਈ ਵਚਨਬੱਧ ਹੈ। ਇਸ ਸਮੇਂ ਪਾਰਟੀ ਦੇ ਹੋਣਹਾਰ ਆਗੂ ਰਵੀਸ਼ੇਰ ਸਿੰਘ, ਸਿਮਰਨਜੀਤ ਸਿੰਘ, ਹਰਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਅੰਮ੍ਰਿਤਸਰ, ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ, ਜਸਬੀਰ ਸਿੰਘ ਬੱਚੜੇ ਜਥੇਬੰਧਕ ਸਕੱਤਰ ਮਾਝਾ ਜੋਨ, ਹਰਜੀਤ ਸਿੰਘ ਮਿਆਂਪੁਰ ਜ਼ਿਲਾ ਪ੍ਰਧਾਨ ਤਰਨਤਾਰਨ ਅਤੇ ਤਰਲੋਕ ਸਿੰਘ ਬਿੱਟੂ ਜੀ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।

