ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੁਹਿਰਦ ਸੋਚ ਦੀਆਂ ਸ਼ਖਸਿਅਤਾਂ ਜੁੜ ਰਹੀਆਂ ਹਨ
ਅੰਮ੍ਰਿਤਸਰ 17 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਜੀ ਨੇ ਅੰਮ੍ਰਿਤਸਰ ਵਿਖੇ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਆਗੂਆਂ ਨੂੰ ਉੱਨਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ। ਸ. ਦਵਿੰਦਰ ਸਿੰਘ ਬੱਲ ਜੀ ਨੂੰ ਜਨਰਲ ਸਕੱਤਰ ਦਿਹਾਤੀ ਜ਼ਿਲਾ ਅੰਮ੍ਰਿਤਸਰ, ਸ. ਲਛਮਣ ਸਿੰਘ ਜੀ ਨੂੰ ਸ਼ਹਿਰੀ ਮੀਤ ਪ੍ਰਧਾਨ 7 ਸ. ਅਮਨਬੀਰ ਸਿੰਘ ਜੀ ਨੂੰ ਦਿਹਾਤੀ ਮੀਤ ਪ੍ਰਧਾਨ ਯੂਥ ਵਿੰਗ ਜ਼ਿਲਾ ਅੰਮ੍ਰਿਤਸਰ, ਸ. ਮਲਕੀਤ ਸਿੰਘ ਜੀ ਨੂੰ ਹਲਕਾ ਪ੍ਰਧਾਨ ਮੱਤੇ ਨੰਗਲ ਯੂਥ ਵਿੰਗ ਨਿਯੁਕਤ ਕੀਤਾ ਗਿਆ। ਇਸ ਸਮੇਂ ਸ. ਇਮਾਨ ਸਿੰਘ ਮਾਨ ਜੀ ਕਾਰਜਕਾਰਨੀ ਪ੍ਰਧਾਨ, ਸ. ਉਪਕਾਰ ਸਿੰਘ ਸੰਧੂ ਜੀ ਜਨਰਲ ਸਕੱਤਰ ਪੰਜਾਬ, ਸ. ਅਮਰੀਕ ਸਿੰਘ ਨੰਗਲ ਜੀ ਜਥੇਬੰਦਕ ਸਕੱਤਰ ਮਾਝਾ ਜੋਨ, ਸ. ਹਰਮਨਦੀਪ ਸਿੰਘ ਜੀ ਸ਼ਹਿਰੀ ਪ੍ਰਧਾਨ ਜ਼ਿਲਾ ਅੰਮ੍ਰਿਤਸਰ, ਬੀਬੀ ਰਸ਼ਪਿੰਦਰ ਕੌਰ ਗਿੱਲ ਜੀ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ, ਬੀਬੀ ਸੁਖਮਨਦੀਪ ਕੌਰ ਜੀ ਸ਼ਹਿਰੀ ਮੀਤ ਪ੍ਰਧਾਨ ਜ਼ਿਲਾ ਅੰਮ੍ਰਿਤਸਰ ਇਸਤਰੀ ਵਿੰਗ, ਮਨਜਾਪ ਕੌਰ ਗਿੱਲ ਜੀ ਪ੍ਰਧਾਨ ਚਿਲਡਰਨ ਵਿੰਗ ਹਾਜ਼ਿਰ ਸਨ।