ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਵੱਲੋਂ ਸਲਾਨਾਂ ਸਮਾਗਮ ਕਰਵਾਇਆ ਗਿਆ
ਪ੍ਰਸਿੱਧ ਸ਼ਾਇਰ ਹਰਮਿੰਦਰ ਕੋਹਾਰ ਵਾਲਾ, ਕਵੀਸ਼ਰ ਹਰਵਿੰਦਰ ਰੋਡੇ,ਲੋਕ ਗਾਇਕ ਪਾਲ ਰਸੀਲਾ ਹੋਏ ਸਨਮਾਨਿਤ
ਫਰੀਦਕੋਟ 17 ਦਸੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਰਜਿ. ਫਰੀਦਕੋਟ ਵੱਲੋਂ ਚੋਥਾ ਸਲਾਨਾਂ ਸਾਹਿਤਕ ਸਮਾਗਮ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ ਜੀ ਦੀ ਪ੍ਰਧਾਨਗੀ ਹੈਠ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸੰਜੀਵ ਗੋਇਲ ਚੰਡੀਗੜ੍ਹ ਆਈ ਹਸਪਤਾਲ ਫਰੀਦਕੋਟ ਅਤੇ ਜੇਨੈਂਦਰ ਜੈਨ ਜੇ ਜੇ ਐਸ ਇੰਟਰਾਪ੍ਰਈਸਿਜ ਸਨ । ਜਦ ਕਿ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਡਾਕਟਰ ਐਮ ਕੇ ਭੱਲਾ ਰਿਟ ਸਹਾਇਕ ਸਿਵਲ ਸਰਜਨ ਫਰੀਦਕੋਟ, ਪ੍ਰਸਿੱਧ ਕਵਿਤਰੀ ਮੀਨਾ ਮਹਿਰੋਕ, ਸ੍ਰੀਮਤੀ ਪਰਮਜੀਤ ਕੌਰ( ਪਤਨੀ ਸਵ. ਲੋਕ ਗਾਇਕ ਮੇਜ਼ਰ ਮਹਿਰਮ), ਹਰਗੋਬਿੰਦ ਸਿੰਘ ਉਲੰਪੀਅਨ ਰੈਸਲਿੰਗ ਕੋਚ, ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ, ਇੰਦਰਜੀਤ ਸਿੰਘ ਰਿਟ ਬੀ ਐਸ ਓ, ਐਡਵੋਕੇਟ ਰਣਧੀਰ ਸਿੰਘ ਸੂਰੇਵਾਲੀਆ, ਹਰਦੀਪ ਸਿੰਘ ਫਿੱਡੂ ਬਰਾੜ ਲੈਕਚਰਾਰ, ਲਖਵਿੰਦਰ ਸਿੰਘ ਲੱਖਾਂ ਬਰਾੜ ,ਪਵਨ ਕੁਮਾਰ ਸ਼ਰਮਾ ਹਰੀ ਨੌ, ਰਵਿੰਦਰ ਟੀਨਾ,ਜੇ ਪੀ ਸਿੰਘ ਸੰਗੀਤਕਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦਾ ਆਰੰਭ ਮੰਚ ਦੇ ਜਨਰਲ ਸਕੱਤਰ ਧਰਮ ਪ੍ਰਵਾਨਾਂ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਿਆਂ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਅਤੇ ਬਿਸਮਿਲ ਫਰੀਦਕੋਟੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸਮਾਗਮ ਦਾ ਆਰੰਭ ਸਭਾ ਦੇ ਸਰਗਮ ਮੈਬਰ ਬਲਵਿੰਦਰ ਫਿੱਡੇ ਦੇ ਧਾਰਮਿਕ ਗੀਤ ਨਾਲ ਕੀਤੀ। ਉਸ ਤੋਂ ਬਾਅਦ ਪ੍ਰਸਿੱਧ ਕਵੀ ਅਤੇ ਗਾਇਕ ਇਕਬਾਲ ਘਾਰੂ ਨੇ ਬਿਸਮਿਲ ਫਰੀਦਕੋਟੀ ਦਾ ਗੀਤ ਆਰਜ਼ੂ ਤੁਰੰਨਮ ਵਿੱਚ ਸੁਣਾ ਕੇ ਵਾਹ ਵਾਹ ਖੱਟੀ। ਇਹਨਾਂ ਤੋਂ ਬਾਅਦ ਹਰਦੇਵ ਹਮਦਰਦ,ਕਰਨਜੀਤ ਦਰਦ ਪ੍ਰੀਤ ਭਗਵਾਨ, ਬਲਜਿੰਦਰ ਭਾਰਤੀ , ਗਰਜੰਟ ਰਾਜੇਆਣਾ,ਰਮਨ ਬਰਾੜ,ਹਰਨੇਕ ਸਿੰਘ ਨੇਕ,ਜੋਰਾ ਸਿੰਘ ਮੰਡੇਰ, ਜਗਦੀਪ ਹਸਰਤ,ਜੰਗੀਰ ਸੱਧਰ, ਬਿੱਕਰ ਸਿੰਘ ਵਿਯੋਗੀ,ਪਾਲੀ ਸਿੱਧੂ ,ਗੁਲਾਬ ਫਰੀਦ, ਸਲੀਮ ਅਖ਼ਤਰ, ਨਾਹਰ ਸਿੰਘ ਗਿੱਲ,ਜੇ ਪੀ ਸਿੰਘ, ਗਾਇਕ ਗੁਰਮੇਲ ਬਰਾੜ ਸਵੀਡਨ, ਪ੍ਰਸਿੱਧ ਗਾਇਕ ਕੁਲਵਿੰਦਰ ਕੰਵਲ, ਮੰਚ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਨੇ ਆਪਣੇ ਪ੍ਰਸਿੱਧ ਗੀਤ ਕੁੱਕੂ ਰਾਣਾ ਰੌਂਦਾ ਦੇ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਸਮੇਂ ਨਿਰਵੈਰ ਸਿੰਘ ਨੇ ਸੁਲੱਖਣ ਸਿੰਘ ਮੈਹਮੀ ਦਾ ਲਿਖਿਆ ਹੋਇਆ ਖੂਬਸੂਰਤ ਗੀਤ ਆਪਣਾ ਪੰਜਾਬ ਹੁੰਦਾ ਸੀ
ਦੂਜੇ ਦੌਰ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਸਮਾਗਮ ਦਾ ਮੰਚ ਸੰਚਾਲਨ ਪਵਨ ਸ਼ਰਮਾ ਸੁੱਖਣਵਾਲਾ ਨੇ ਕੀਤਾ।ਇਸ ਸਮੇਂ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਐਵਾਰਡ 2024 ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ ਕੋਹਾਰ ਵਾਲਾ ਨੂੰ ਦਿੱਤਾ ਗਿਆ । ਇਹਨਾਂ ਦਾ ਸਨਮਾਨ ਪੱਤਰ ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਨੇ ਪੜ ਕੇ ਸੁਣਾਇਆ। , ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਪੁਰਸਕਾਰ 2024 ਪ੍ਰਸਿੱਧ ਕਵੀਸ਼ਰ ਸ ਹਰਵਿੰਦਰ ਸਿੰਘ ਰੋਡੇ ਨੂੰ ਦਿੱਤਾ ਗਿਆ ਇਹਨਾਂ ਦਾ ਸਨਮਾਨ ਪੱਤਰ ਡਾਕਟਰ ਮੁਕੰਦ ਸਿੰਘ ਵੜਿੰਗ ਨੇ ਪੜ੍ਹਿਆ। ਅਤੇ ਸਵ. ਗਾਇਕ ਮੇਜ਼ਰ ਮਹਿਰਮ ਐਵਾਰਡ 2024 ਪ੍ਰਸਿੱਧ ਲੋਕ ਗਾਇਕ ਪਾਲ ਰਸੀਲਾ ਨੂੰ ਦਿੱਤਾ ਗਿਆਂ ਇਹਨਾਂ ਦਾ ਸਨਮਾਨ ਪੱਤਰ ਡਾਕਟਰ ਧਰਮ ਪ੍ਰਵਾਨਾਂ ਨੇ ਪੜ ਕੇ ਸੁਣਾਇਆ।ਸਨਮਾਨ ਕਰਨ ਦੀ ਰਸਮ ਮੁੱਖ ਮਹਿਮਾਨ ਡਾਕਟਰ ਸੰਜੀਵ ਗੋਇਲ,ਵਿਜੇ ਵਿਵੇਕ, ਪ੍ਰਧਾਨ ਮਨਜਿੰਦਰ ਗੋਲ੍ਹੀ, ਸਰਪ੍ਰਸਤ ਜਸਵੰਤ ਸਿੰਘ ਕੁੱਲ,ਜੀਤ ਕੰਮੇਆਣਾ, ਬਲਵਿੰਦਰ ਫਿੱਡੇ, ਵਤਨਵੀਰ ਜ਼ਖ਼ਮੀ, ਡਾਕਟਰ ਕਸ਼ਮੀਰ ਸਿੰਘ ਲੱਕੀ ਕੰਮੇਆਣਾ, ਲਖਵਿੰਦਰ ਸਿੰਘ ਕੋਟ ਸੁਖੀਆ,ਅਤੇ ਵਿਸ਼ੇਸ਼ ਮਹਿਮਾਨਾਂ ਨੇ ਨਿਭਾ
ਇਸ ਸਮੇਂ ਸੰਗੀਤਕਾਰ ਕਸ਼ਮੀਰ ਸਿੰਘ ਧਾਲੀਵਾਲ, ਸੁਖਚੈਨ ਸਿੰਘ ਬਿੱਟਾ ਮਿਉਜ਼ਿਕ ਡਾਇਰੈਕਟਰ,ਬੋਹੜ ਬਰਾੜ,ਦੇਵ ਵਾਂਦਰ ਜਟਾਣਾਂ, ਕਲਵੰਤ ਸਰੋਤਾ,ਪ੍ਰੋ ਬੀਰ ਇੰਦਰ ਸਿੰਘ ਸਰਾਂ,ਗੁਰਤੇਜ ਪੱਖੀ, ਜੋਗਿੰਦਰ ਪਾਲ ਗਿੰਦਰ,ਫਿਲਮੀ ਆਰਟਿਸਟ ਖੁਸ਼ੀ ਸੈਣੀ, ਕਮਲ ਅਟਵਾਲ, ਸਤੀਸ਼ ਧਵਨ ਭਲੂਰ, ਮਾਸਟਰ ਬਿੱਕਰ ਸਿੰਘ ਭਲੂਰ, ਤੇਜਿੰਦਰ ਸਿੰਘ ਬਰਾੜ ਸਾਦਿਕ,ਸਾਹਿਬ ਕੰਮੇਆਣਾ,ਹਰ ਸੰਗੀਤ ਗਿੱਲ,,ਆਦਿ ਸਾਹਿਤਕਾਰਾਂ ਨੇ ਹਾਜ਼ਰੀ ਲਗਵਾਈ।ਅੰਤ ਵਿੱਚ ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।