ਪਹਿਲਾ ਵੀ ਲੋੜਵੰਦਾਂ ਲਈ 5 ਕੁਇੰਟਲ ਕਣਕ ਤੇ ਮਰੀਜ਼ ਦੇ ਇਲਾਜ ਲਈ 10 ਹਜ਼ਾਰ ਰੁਪਏ ਦਾਨ ਕੀਤੇ ਸਨ ।
ਸਾਦਿਕ 29 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਗੁਰਬਤ ਦੀ ਜਿੰਦਗੀ ਜੀਅ ਰਹੇ ਇਨਸਾਨਾਂ ਲਈ ਦਾਨੀ ਸੱਜਣ ਲੋੜਵੰਦਾਂ ਲਈ ਧਰਤੀ ਤੇ ਰੱਬ ਬਣਕੇ ਬਹੁੜਦੇ ਹਨ । ਕਿਰਦਾਰ ਪਹਿਰਾਵੇ, ਸ਼ੌਹਰਤ ਤੇ ਦੌਲਤ ਦਾ ਮੁਹਤਾਜ ਨਹੀਂ ਹੁੰਦਾ। ਸੱਚੇ ਸੁੱਚੇ ਕਿਰਦਾਰ ਨੂੰ ਸਿਰਜਣਾ, ਹੰਢਾਉਣਾ ਤੇ ਜਿਉਣਾ ਪੈਂਦਾ ਆ। ਕਿਰਦਾਰ ਜੇਰੇ ਹੌਸਲੇ ਤੇ ਚੰਗੀ ਸੋਚ ਤੋਂ ਬਿਨਾਂ ਨਹੀਂ ਸਿਰਜੋ ਜਾ ਸਕਦੇ । ਅਜਿਹਾ ਹੀ ਦਾਨੀ ਹੋਣ ਦਾ ਕਿਰਦਾਰ ਸਿਰਜਿਆ ਹੈ ਸਾਦਿਕ ਦੇ ਆੜਤੀ ਨੇ ਜਿਸ ਨੇ ਇੱਕ ਲੋੜਵੰਦ ਲੜਕੀ ਦੀ ਸ਼ਾਦੀ ਵਿੱਚ ਗੁਪਤ ਰੂਪ ਵਿੱਚ 15 ਹਜਾਰ ਦੀ ਭਾਜੀ ਤੇ ਬਰਾਤ ਲਈ ਚਾਹ ਪਾਣੀ ਤੇ ਰੋਟੀ ਲਈ ਹਲਵਾਈ ਦਾ ਰਾਸ਼ਨ ਦੁਕਾਨਦਾਰ ਤੋਂ ਲੈਕੇ ਲੜਕੀ ਦੇ ਮਾਪਿਆ ਦੇ ਹਵਾਲੇ ਕੀਤਾ । ਅਸਲ ਇਨਸਾਨ ਉਹੀ ਹੈ ਜੋ ਦੂਸਰੇ ਦੁਖੀ ਇਨਸਾਨ ਦੇ ਕੰਮ ਆਉਂਦਾ ਹੈ । ਇਸ ਆੜਤੀ ਨੇ ਪਹਿਲਾ ਵੀ ਪਰਉਪਕਾਰੀ ਕੰਮ ਕੀਤਾ ਸੀ ਜਦ ਉਸ ਨੇ ਕਣਕ ਦੇ ਸੀਜਨ ਵਿੱਚ ਮੰਡੀ ਚੋ 5 ਕੁਇੰਟਲ ਕਣਕ ਲੋੜਵੰਦਾਂ ਨੂੰ ਦਾਨ ਕੀਤੀ ਸੀ। ਇਹ ਪੰਜ ਕੁਇੰਟਲ ਕਣਕ ਉਹਨਾਂ ਪ੍ਰਵਾਰਾਂ ਨੂੰ ਦਿੱਤੀ ਗਈ ਸੀ ਜਿਹਨਾਂ ਦੇ ਘਰ ਕੋਈ ਮਰਦ ਕਮਾਈ ਕਰਨ ਵਾਲਾ ਨਹੀਂ। ਜਿਹਨਾਂ ਦਾ ਆਟਾ ਦਾਲ ਸਕੀਮ ਕਾਰਡ ਵੀ ਨਹੀਂ ਬਣਿਆ ਸੀ। ਇਹ ਉਹ ਲੋੜਵੰਦ ਪ੍ਰਵਾਰ ਹਨ ਜਿਹਨਾਂ ਦੀ ਜਿੰਦਗੀ ਦਾਨੀਆ ਆਸਰੇ ਹੀ ਸੁਖਾਲੀ ਹੁੰਦੀ ਹੈ । ਭਾਵੇ ਇਹ ਪ੍ਰਵਾਰ ਮੇਹਨਤ ਮਜਦੂਰੀ ਕਰਦੇ ਹਨ ਪਰ ਇੱਕ ਔਰਤ ਨੂੰ ਛੋਟੇ ਬੇਸਹਾਰਾ ਬੱਚਿਆਂ ਨਾਲ ਜਿੰਦਗੀ ਗੁਜਾਰਨੀ ਮਹਿੰਗਾਈ ਦੇ ਜਮਾਨੇ ਵਿੱਚ ਬੜੀ ਮੁਸ਼ਕੁਲ ਹੈ । ਇਸ ਤੋਂ ਪਹਿਲਾ ਵੀ ਇਸ ਆੜਤੀ ਦੁਕਾਨਦਾਰ ਦੁਆਰਾ ਲੋੜਵੰਦ ਦੇ ਇਲਾਜ ਵਿੱਚ ਦਸ ਹਜਾਰ ਰੁਪਏ ਗੁਪਤ ਤੌਰ ਤੇ ਦਾਨ ਕਰਕੇ ਇਲਾਜ ਵਿੱਚ ਮੱਦਦ ਕੀਤੀ ਜਾ ਚੁੱਕੀ ਹੈ । ਆਓੁ ਸਾਡੇ ਆਸ ਪਾਸ ਹੀ ਰਹਿ ਰਹੇ ਲੋੜਵੰਦਾਂ ਦਾ ਆਸਰਾ ਬਣੀਏ । ਗੁਪਤਦਾਨੀ ਦਾ ਲੋੜਵੰਦ ਪ੍ਰਵਾਰਾਂ ਨੇ ਕੋਟਿਨ ਕੋਟਿ ਧੰਨਵਾਦ ਕੀਤਾ। ਭਾਵੇ ਬਹੁਤੇ ਲੋਕਾਂ ਕੋਲ ਪੈਸੇ ਦੀ ਘਾਟ ਨਹੀਂ ਪਰ ਚੰਗੀ ਸੋਚ ਤੇ ਹੌਸਲੇ ਬਿਨ੍ਹਾਂ ਦਾਨ ਨਹੀਂ ਕੀਤਾ ਜਾ ਸਕਦਾ । ਪਰਦੀਪ ਚਮਕ ਨੇ ਦੱਸਿਆ ਕਿ ਜਦ ਲੜਕੀ ਦੀ ਸ਼ਾਦੀ ਵਿੱਚ ਸਹਾਇਤਾ ਲਈ ਲੜਕੀ ਦੇ ਮਾਪਿਆ ਨੇ ਗੁਹਾਰ ਲਗਾਈ ਤਾਂ ਧਰਮਿੰਦਰ ਸਿੰਘ ਫਰੀਦਕੋਟ, ਸੇਵਾ ਮੁਕਤ ਪਾਵਰਕਾਮ ਅਫਸਰ ਰੋਸ਼ਨ ਲਾਲ, ਬੀਪੀ ਸਿੰਘ ਮਦਾਨ, ਜਗਦੀਸ਼ ਚਾਵਲਾ ਨੇ ਲੜਕੀ ਦੀ ਸ਼ਾਦੀ ਵਿੱਚ ਸਹਾਇਤਾ ਕਰਕੇ ਪਰਉਪਕਾਰੀ ਕੰਮ ਕੀਤਾ । ਉਹਨਾਂ ਦੱਸਿਆ ਕਿ ਵਿਆਹ ਦੀ ਭਾਜੀ ਵਿੱਚ ਲੱਡੂ, ਭੁਜੀਆ , ਬਦਾਨਾ, ਸ਼ਕਰਪਾਰੇ, ਪਕੌੜੀਆ ਬਰਫੀ, ਰਸਗੁੱਲੇ ਗੁਲਾਬ ਜਾਮੁਨ ਆਦਿ ਹਲਵਾਈ ਦਾ ਸਮਾਨ ਰਾਸ਼ਨ , ਪੰਜ ਲੜਕੀ ਲਈ ਵਰੀ ਦੇ ਮਹਿੰਗੇ ਸੂਟ ਸਮੇਤ ਫੁਲਕਾਰੀ, ਭਾਂਡੇ ਆਦਿ ਸਮਾਨ ਉਕਤ ਦਾਨੀਆ ਨੇ ਦਿੱਤਾ । ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਦੇ ਕਥਨ ਤੇ ਚਲਦਿਆ ਦਾਨੀ ਪ੍ਰਵਾਰਾਂ ਨੇ ਲੋੜਵੰਦ ਲੜਕੀ ਨੂੰ ਲੋੜੀਂਦਾ ਸਮਾਨ ਦੇ ਕੇ ਸ਼ਾਦੀ ਵਿੱਚ ਸਹਾਇਤਾ ਕੀਤੀ । ਆਉ ਆਪਣੇ ਆਸ ਪਾਸ ਰਹਿੰਦੇ ਲੋੜਵੰਦਾਂ ਲਈ ਸਹਾਰਾ ਬਣੀਏ ।