ਫਰੀਦਕੋਟ 13 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਕੁੱਲ ਹਿੰਦ ਕਾਂਗਰਸ ਪਾਰਟੀ ਨੇ ਪੰਜਾਬ ਦੇ ਜ਼ਿਲਾ ਪ੍ਰਧਾਨਾਂ ਦਾ ਅੱਜ ਕਾਫ਼ੀ ਕਾਫੀ ਇੰਤਜ਼ਾਰ ਤੋਂ ਬਾਅਦ ਸੂਚੀ ਜਾਰੀ ਕਰ ਦਿੱਤੀ ਹੈ ਜ਼ਿਲਾ ਫਰੀਦਕੋਟ ਦੇ ਜ਼ਿਲਾ ਪ੍ਰਧਾਨ ਦੀ ਵੱਕਾਰੀ ਸੀਟ ਜਿਨ੍ਹਾਂ ਚੋਂ ਕਾਫੀ ਕਸਮਸ ਅਤੇ ਖਿੱਚੋਤਾਣ ਸੀ। ਇਸ ਵੱਕਾਰੀ ਸੀਟ ਤੇ ਪੂਰੇ ਫਰੀਦਕੋਟ ਦੀ ਅੱਖ ਸੀ ਅੱਜ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਵਰਕਰਾਂ ਦੀ ਉਡੀਕ ਨੂੰ ਖਤਮ ਕਰਦਿਆਂ ਫਰੀਦਕੋਟ ਜ਼ਿਲੇ ਦੀ ਪ੍ਰਧਾਨਗੀ ਦਾ ਤਾਜ ਇੱਕ ਵਾਰ ਫਿਰ ਸਵ. ਅਵਤਾਰ ਸਿੰਘ ਬਰਾੜ ਦੇ ਫਰਜ਼ੰਦ ਨਵਦੀਪ ਸਿੰਘ ਬੱਬੂ ਬਰਾੜ ਦੇ ਸਿਰ ਸਜਾ ਦਿੱਤਾ ਹੈ। ਜਿਉਂ ਹੀ ਇਹ ਖ਼ਬਰ ਫਰੀਦਕੋਟ ਪਹੁੰਚੀ ਤਾਂ ਜ਼ਿਲਾ ਕਾਂਗਰਸ ਦੇ ਰਹੇ ਸਵ. ਅਵਤਾਰ ਸਿੰਘ ਬਰਾੜ ਦੇ ਪੁਰਾਣੇ ਸਾਥੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਅੱਜ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਇਸ ਸਮੇਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਕਿ
ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਾਂਗਰਸ ਪਾਰਟੀ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਰਜੁਨ ਖੜਗੇ ਸਾਹਿਬ, ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀ ਕੇ.ਸੀ ਵੇਣੁਗੋਪਾਲ ਜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਜੀ, ਸ਼੍ਰੀ ਰਵਿੰਦਰ ਡਾਲਵੀ ਜੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ, ਸਾਬਕਾ ਮੁੱਖ ਮੰਤਰੀ ਸ .ਚਰਨਜੀਤ ਸਿੰਘ ਚੰਨੀ ਜੀ, ਸਾਬਕਾ ਡਿਪਟੀ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੇਰੇ ਤੇ ਦੂਜੀ ਵਾਰ ਜਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦਾ ਪ੍ਰਧਾਨ ਬਣਾ ਕੇ ਭਰੋਸਾ ਜਿਤਾਇਆ। ਮੈਂ ਵਾਅਦਾ ਕਰਦਾ ਹਾਂ ਕਾਂਗਰਸ ਲੀਡਰਸ਼ਿਪ ਵੱਲੋਂ ਇਸ ਦਿੱਤੇ ਗਏ ਭਰੋਸੇ ਤੇ ਖਰਾ ਉਤਰਾਂਗਾ ਅਤੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਇਕੱਠਾ ਕਰਕੇ, ਜਨਹਿਤ ਦੇ ਹਰੇਕ ਮੋਰਚੇ ‘ਤੇ ਪਾਰਟੀ ਦੀ ਆਵਾਜ਼ ਨੂੰ ਮਜ਼ਬੂਤ ਕਰਾਂਗਾ। ਆਪਣੇ ਸਮੂਹ ਸਾਥੀਆਂ, ਆਗੂਆਂ, ਵਰਕਰਾਂ ਅਤੇ ਕਾਂਗਰਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾਂ ਪਿਆਰ, ਸਹਿਯੋਗ ਅਤੇ ਵਿਸ਼ਵਾਸ ਦਿੱਤਾ।ਹਮੇਸ਼ਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ, ਲੋਕਾਂ ਦੀ ਭਲਾਈ ਅਤੇ ਸਮਾਜਿਕ ਨਿਆਂ ਲਈ ਅਵਾਜ਼ ਉਠਾਈ ਹੈ ਅਤੇ ਅੱਗੇ ਵੀ ਅਵਾਜ਼ ਉਠਾਉਂਦਾ ਰਹਾਂਗਾ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਵਾਂਗਾ ਅਤੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਮਿਹਨਤ ਕਰਾਂਗਾ।
