ਅਹਿਮਦਗੜ੍ਹ 2 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਭੋਲੇ ਕੀ ਫੋਜ ਕਰੇਗੀ ਮੌਜ ਪ੍ਰਭਾਤ ਫੇਰੀ ਮੰਡਲ ਵੱਲੋਂ 141ਵੀਂ ਪ੍ਰਭਾਤ ਫੇਰੀ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਨਾਲ ਮਿਲ ਕੇ ਜਨਤਾ ਕਾਲਜ ਅਹਿਮਦਗੜ ਤੋਂ ਸ਼ਿਵ ਮੰਦਿਰ ਰੋਹੀੜੇ ਲਈ ਬੜੀ ਧੂਮ ਧਾਮ ਨਾਲ ਕੱਢੀ ਗਈ। ਇਹ ਪ੍ਰਭਾਤ ਫੇਰੀ ਜਨਤਾ ਕਾਲਜ ਅਹਿਮਦਗੜ੍ਹ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਰੋਹੀੜਾ ਵਿਖੇ ਸੈਂਕੜੇ ਹੀ ਭਗਤਾਂ ਸਮੇਤ ਭੋਲੇ ਨਾਥ ਦੇ ਜੈਕਾਰੇ ਲਾਉਦੀ ਹੋਈ ਪਹੁੰਚੀ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਉੱਥੇ ਭੋਲੇਨਾਥ ਦਾ ਗੁਣਗਾਣ ਅਤੇ ਸੰਕੀਰਤਨ ਕੀਤਾ ਗਿਆ। ਭਜਨ “ਸਾਵਨ ਮੇਂ ਝੁਲਾਉ ਝੂਲਾ ਹੋ ਮੇਰੇ ਬਾਂਕੇ ਬਿਹਾਰੀ ਕੋ, ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ” ਮੈਨੇ ਭੀ ਪੂਛ ਲਿਆ ਕਿਆ ਵਹਾਂ ਬਰਸਾਨਾ ਹੈ ਆਦਿ ਨੇ ਸ਼ਿਵ ਮੰਦਿਰ ਰੋਹਿੜਾ ਵਿਖੇ ਮੌਜੂਦ ਸੈਂਕੜੇ ਹੀ ਭਗਤਾਂ ਨੂੰ ਮੰਤਰ ਮੁਗਧ ਕਰਕੇ ਨੱਚਣ ਲਈ ਮਜਬੂਰ ਕਰ ਦਿੱਤਾ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਲਲਿਤ ਗੁਪਤਾ ਤੇਜ ਕਾਸਲ ਸੰਜੀਵ ਵਰਮਾ ਅਤੇ ਭੋਲ਼ੇ ਕੀ ਫੌਜ ਕਰੇਗੀ ਮੌਜ ਤੋਂ ਸਾਹਿਲ ਜਿੰਦਲ ਅਤੇ ਪੰਡਿਤ ਸ਼੍ਰੀ ਗੌਰਵ ਭਾਰਦਵਾਜ ਬਰਸਾਨਾ ਨੇ ਦੱਸਿਆ ਕਿ ਸਾਵਣ ਮਹੀਨੇ ਦੀ ਸ਼ਿਵਰਾਤਰੀ ਦਾ ਇਹ ਪਰਵ ਬੜਾ ਹੀ ਸ਼ੁਭ ਦਿਹਾੜਾ ਹੈ। ਸਾਵਣ ਦੀ ਸ਼ਿਵਰਾਤਰੀ ਦੇ ਮੌਕੇ ‘ਤੇ ਮਾਂ ਪਾਰਵਤੀ ਜੀ ਨੇ ਭੋਲੇਨਾਥ ਜੀ ਨੂੰ ਪ੍ਰਾਪਤ ਕਰਨ ਲਈ ਤਪੱਸਿਆ ਕੀਤੀ ਸੀ ਅਤੇ ਭੋਲੇਨਾਥ ਜੀ ਨੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਆਉਣ ਦਾ ਵਰਦਾਨ ਦਿੱਤਾ। ਇਹ ਸ਼ਿਵਰਾਤਰੀ ਇੱਕ ਬਹੁਤ ਹੀ ਮਹੱਤਵਪੂਰਨ ਸ਼ਿਵਰਾਤਰੀ ਹੈ, ਜੇਕਰ ਕੋਈ ਵਿਅਕਤੀ ਸੱਚੇ ਮਨ ਨਾਲ ਮਾਤਾ ਗੋਰਾ ਦੇ ਨਾਲ ਭੋਲੇਨਾਥ ਦੀ ਪੂਜਾ ਕਰਦਾ ਹੈ, ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਲਲਿਤ ਜਿੰਦਲ ਮਨੀਸ਼ ਸਿੰਗਲਾ ਰਾਮ ਦਿਆਲ ਸ਼ੁਭਮ ਕੁਮਾਰ ਲਲਿਤ ਗੁਪਤਾ ਰਮਨ ਸੂਦ ਤੇਜ ਕਾਸਲ ਸੰਜੀਵ ਵਿਨਾਇਕ ਰੋਬਿਨ ਗੁਪਤਾ ਅਨਿਲ ਜੋਸ਼ੀ ਲਵਿਸ ਜਿੰਦਲ ਤੋਂ ਇਲਾਵਾ ਰਾਜੀਵ ਰਾਜੁ , ਸਰਿਤਾ ਸੋਫਤ, ਨੈਨਸੀ ਜਿੰਦਲ, ਮੀਨਾਕਸ਼ੀ ਗੁਪਤਾ, ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ ਵਨੀਤਾ ਵਰਮਾ, ਸੁਸ਼ਮਾ ਵਰਮਾ, ਸਰਿਤਾ ਗਰਗ , ਜੋਤੀ ਗੋਗਨਾ, ਹਿਮਾਨੀ , ਕੰਚਨ, ਮਾਸਟਰ ਗਿਆਨ ਚੰਦ, ਰਮੇਸ਼ ਚੰਦ ਘਈ, ਅਨੀਸ਼ ਘਈ ਰਾਮ ਦਿਆਲ, ਸ਼ੁਭਮ ਕੁਮਾਰ, ਰਜਿੰਦਰ ਗੋਇਲ, ਦੀਪਕ ਸਿੰਗਲਾ , ਰਾਜੂ ਸਿੰਗਲਾ , ਨਿਸ਼ਾ ਗੋਇਲ , ਵਿਨੈ ਮੋਂਟੂ ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ ,ਰਾਜੇਸ਼ ਸੇਠੀ ਇਲੈਕਟ੍ਰੀਕਲ , ਰਾਜੇਸ਼ ਜੋਸ਼ੀ ਹੈਪੀ ਬਾਬਾ , ਸੰਜੀਵ ਵਰਮਾ, ਰਿਤਿਕ ਵਰਮਾ , ਸਾਰਥਕ ਜੋਸ਼ੀ, ਤਰੁਣ ਸੂਦ, ਚੰਦਨ ਗਰਗ, ਅੰਕਿਤ ਜਿੰਦਲ, ਸ਼ੁਭਮ ਜਿੰਦਲ ਨਿਸ਼ਾਂਤ ਗੋਇਲ ਆਦਿ ਹਾਜ਼ਰ ਸਨ। ਭਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਲੰਗਰ ਵੀ ਵਰਤਾਇਆ ਗਿਆ ।