ਲੋਕ ਗਾਇਕ ਪਾਲ ਰਸੀਲਾ,ਅਤੇ ਸ਼ਮਸ਼ੇਰ ਸਿੰਘ ਭਾਣਾ ਨੇ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾ।
ਫਰੀਦਕੋਟ 2 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਫਰੀਦਕੋਟ ਦੇ ਵਿੱਤ ਸਕੱਤਰ ਜੀਤ ਕੰਮੇਆਣਾ ਦਾ 60 ਵਾ ਜਨਮ ਦਿਨ ਉਨ੍ਹਾਂ ਦੇ ਗ੍ਰਹਿ ਵਿਖੇ ਬੜੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਸਮੇਂ ਮਨਜਿੰਦਰ ਗੋਲ੍ਹੀ, ਧਰਮ ਪ੍ਰਵਾਨਾਂ,ਜਗੀਰ ਸਿੰਘ ਸੱਧਰ,ਮਾਸਟਰ ਬਿੱਕਰ ਸਿੰਘ ਵਿਯੋਗੀ, ਲਖਵਿੰਦਰ ਸਿੰਘ ਕੋਟਸੁਖੀਆ, ਪਰਮਜੀਤ ਸਿੰਘ ਪੰਮਾ, ਡਾ. ਕਸ਼ਮੀਰ ਸਿੰਘ ਲੱਕੀ,ਡਾ ਮੁਕੰਦ ਸਿੰਘ ਵੜਿੰਗ, ਪ੍ਰਸਿੱਧ ਲੋਕ ਗਾਇਕ ਪਾਲ ਰਸੀਲਾ, ਸ਼ਮਸ਼ੇਰ ਸਿੰਘ ਭਾਣਾ,ਆਦਿ ਗਾਇਕ ਅਤੇ ਸਾਹਿਤਕਾਰ ਦੋਸਤਾਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਅਤੇ ਸਾਹਿਤਕਾਰ ਧਰਮ ਪ੍ਰਵਾਨਾ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸਰੂਆਤ ਲੋਕ ਗਾਇਕ ਪਾਲ ਸਿੰਘ ਰਸੀਲਾ ਦੇ ਧਾਰਮਿਕ ਗੀਤ ਤੋਂ ਹੋਈ । ਉਸ ਤੋਂ ਬਾਅਦ ਬਿੱਕਰ ਸਿੰਘ ਵਿਯੋਗੀ,ਜੰਗੀਰ ਸੱਧਰ,ਕਸਮੀਰ ਸਿੰਘ ਲੱਕੀ, ਲਖਵਿੰਦਰ ਸਿੰਘ ਕੋਟਸੁਖੀਆ, ਪਰਮਜੀਤ ਸਿੰਘ ਪੰਮਾ, ਮੁਕੰਦ ਸਿੰਘ ਵੜਿੰਗ, ਮਨਜਿੰਦਰ ਗੋਲ੍ਹੀ ਨੇ ਆਪੋ ਆਪਣੀਆ ਰਚਨਾਵਾਂ ਸੁਣਾਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ।ਫੇਰ ਵਾਰੀ ਆਈ ਪ੍ਰਸਿੱਧ ਗਾਇਕ ਸ਼ਮਸ਼ੇਰ ਸਿੰਘ ਭਾਣਾ ਦੀ ਜਿਸ ਨੇ ਧਰਮ ਪ੍ਰਵਾਨਾਂ ਦਾ ਲਿਖਿਆ ਗੀਤ ਜਨਮ ਦਿਨ ਬਾਈ ਜੀਤ ਕੰਮੇਆਣਾ ਦਾ ਤਰੰਨੁਮ ਵਿੱਚ ਸੁਣਾਇਆ ਅਤੇ ਇੱਕ ਹੋਰ ਗੀਤ ਜੀਤ ਕੰਮੇਆਣਾ ਦੀ ਕਲਮ ਤੋਂ ਲਿਖਿਆ ਸਾਡੀ ਯਾਰੀ ਸੁਣਾਇਆ । ਇਸ ਤੋਂ ਬਾਅਦ ਆਏਂ ਹੋਏ ਸਾਹਿਤਕਾਰਾਂ ਤੇ ਘਰ ਦੇ ਮੈਂਬਰਾਂ ਵੱਲੋਂ ਕੇਕ ਕੱਟਿਆ ਗਿਆ । ਇਸ ਸਮੇਂ ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਜੀਤ ਕੰਮੇਆਣਾ ਨੂੰ ਵਿਸ਼ੇਸ਼ ਤੋਰ ਤੇ ਲੋਈ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰਾਂ ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ।