ਸੰਗਰੂਰ 7 ਅਪ੍ਰੈਲ ( ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੁਸਤਕ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ 14 ਅਪ੍ਰੈਲ 2024 ਨੂੰ 10 ਵਜੇ ਸਵੇਰੇ ਖਾਓ ਪੀਓ ਰੈਸਟੋਰੈਂਟ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਸਾਹਿਤ ਸਭਾ ਦੀ ਇੱਕਤਰਤਾ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਭਗਵੰਤ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ ਗੰਧਾਰਾ, ਅਮਰ ਕਲਮਦਾਨ, ਚਰਨਜੀਤ, ਜਗਦੀਸ਼ ਸਿੰਘ ਭਲਵਾਨ, ਸੁਖਪ੍ਰੀਤ, ਸੰਦੀਪ ਸਿੰਘ, ਭਾਸ਼ਤ ਭੂਸ਼ਣ ਹਾਜਰ ਹੋਏ। ਮੀਟਿੰਗ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੋਜਨਾ ਉਲੀਕੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਜਗੀਰ ਸਿੰਘ ਜਗਤਾਰ, ਪ੍ਰੋ. ਮੇਵਾ ਸਿੰਘ ਤੁੰਗ ਦੇ ਵਿਛੋੜੇ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ । ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਡਾ. ਭਗਵੰਤ ਸਿੰਘ ਤੇ ਗੁਰਨਾਮ ਸਿੰਘ ਨੇ ਹੋਰ ਦੱਸਿਆ ਕਿ ਸਮਾਗਮ ਵਿੱਚ ਨਿੰਦਰ ਘੁਗਿਆਣਵੀ ਦਾ ਸਨਮਾਨ ਕੀਤਾ ਜਾਵੇਗਾ ਅਤੇ ਅਮਰ ਗਰਗ ਕਲਮਦਾਨ ਤੇ ਪ੍ਰਿੰ. ਪ੍ਰੇਮ ਲਤਾ ਦੀ ਪੁਸਤਕ ਤਿੰਨ ਮਾਵਾਂ ਦਾ ਪਸਾਰਾ ਉਪਰ ਚਰਚਾ ਕੀਤੀ ਜਾਵੇਗੀ। ਸ. ਉਜਾਗਰ ਸਿੰਘ, ਜੋਗਿੰਦਰ ਕੌਰ ਅਗਨੀਹੋਤਰੀ, ਡਾ. ਮਧੂ ਬਾਲਾ ਤੇ ਡਾ. ਅਰਵਿੰਦਰ ਕੌਰ ਕਾਕੜਾ ਪੇਪਰ ਪੜਣਗੇ। ਸਮਾਗਮ ਦੇ ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਹੋਣਗੇ, ਪ੍ਰਧਾਨਗੀ ਡਾ. ਤੇਜਵੰਤ ਮਾਨ ਕਰਨਗੇ। ਉਦਘਾਟਨੀ ਸ਼ਬਦ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਪ੍ਰਸਤੁਤ ਕਰਨਗੇ। ਵਿਸ਼ੇਸ਼ ਮਹਿਮਾਨ ਸ. ਬਲਰਾਜ ਸਿੰਘ ਸਿੱਧੂ, ਪਵਨ ਹਰਚੰਦਪੁਰੀ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਏ.ਆਰ. ਸ਼ਰਮਾ ਏ.ਪੀ. ਸੌਲਵੈਕਸ, ਸ. ਸ. ਫੁੱਲ, ਕਰਮ ਸਿੰਘ ਜਖਮੀ, ਦਰਬਾਰਾ ਸਿੰਘ ਢੀਂਡਸਾ ਤੇ ਬਲਰਾਜ ਬਾਜੀ ਹੋਣਗੇ। ਇਸ ਮੌਕੇ ਮਹਿੰਦਰ ਸਿੰਘ ਚਿੱਤਰਾਂ ਦੀ ਪ੍ਰਦਰਸ਼ਨੀ ਲਾਉਣਗੇ, ਗੀਤ ਸੰਗੀਤ ਤੇ ਹਾਜਰ ਸ਼ਾਇਰ ਆਪਣਾ ਕਲਾਮ ਪੜਨਗੇ।