ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਆਰ.ਟੀ.ਸੀ. ਦੇ ਡੀਪੂ ਫਰੀਦਕੋਟ ਵਿਖੇ ਗੁਰਤੇਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਇਕ ਸਫਲ ਮੀਟਿੰਗ ਹੋਈ, ਜਿਸ ’ਚ ਸਰਕਾਰ ਦੀਆਂ ਲੋਕਮਾਰੂ ਤੇ ਮੁਲਾਜਮ ਮਾਰੂ ਨੀਤੀਆਂ ਦੀ ਡੱਟ ਕੇ ਵਿਰੋਧਤਾ ਕੀਤੀ ਗਈ ਤੇ ਨਾਲ ਹੀ ਸਰਬਸੰਮਤੀ ਨਾਲ ਪੀ.ਆਰ.ਟੀ.ਸੀ. ਡਿਪੂ ਫਰੀਦਕੋਟ ਦੇ ਮੁਲਾਜਮਾਂ ਦੀ ਚੋਣ ਕੀਤੀ ਗਈ। ਮੀਟਿੰਗ ’ਚ ਭਰਾਤਰੀ ਜਥੇਬੰਦੀਆਂ ਵਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸਟੇਟ ਆਗੂ ਜਤਿੰਦਰ ਕੁਮਾਰ, ਪੰਜਾਬ ਮੰਡੀ ਬੋਰਡ ਵਰਕਰਕਜ ਯੂਨੀਅਨ ਦੇ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਅਤੇ ਫੈਡਰੇਸ਼ਨ ਦੇ ਜਿਲਾ ਖਜਾਨਚੀ ਅਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਡੀਪੂ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਗਿੱਲ, ਦਲਜੀਤ ਸਿੰਘ ਖਾਰਾ, ਤਹਿਸੀਲ ਸਿੰਘ, ਬੇਅੰਤ ਸਿੰਘ, ਦੇਵ ਕੁਮਾਰ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਪੀਆਰਟੀਸੀ ’ਚ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਨਾ ਹੀ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਲਗਾਤਾਰ ਪ੍ਰਾਈਵੇਟਸ਼ਨ ਵਧ ਰਹੀ ਹੈ, ਜਿਸ ਕਾਰਨ ਬੇਰੁਜਗਾਰੀ, ਅਰਧ ਬੇਰੁਜਗਾਰੀ ’ਚ ਵਾਧਾ ਹੋ ਰਿਹਾ ਹੈ। ਪੱਕਾ ਮੁਲਾਜਮ ਬਹੁਤ ਘੱਟ ਗਿਣਤੀ ’ਚ ਰਹਿ ਗਿਆ ਹੈ। ਲਗਭਗ 80 ਫੀਸਦੀ ਦੇ ਕਰੀਬ ਕੱਚਾ ਕਰਮਚਾਰੀ ਇਸ ਅਦਾਰੇ ’ਚ ਕੰਮ ਕਰ ਰਿਹਾ ਹੈ, ਜਿਸ ਦੀਆਂ ਤਨਖਾਹਾਂ ਨਿਗੁਣੀਆਂ ਹਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਿਮਰਜੀਤ ਸਿੰਘ ਬਰਾੜ ਨੂੰ ਫਰੀਦਕੋਟ ਡੀਪੂ ਦਾ ਪ੍ਰਧਾਨ ਅਤੇ ਸੁਖਮੰਦਰ ਸਿੰਘ ਗਿੱਲ ਨੂੰ ਜਰਨਲ ਸਕੱਤਰ ਸਮੇਤ ਹੋਰ ਚੁਣੇ ਗਏ ਅਹੁਦੇਦਾਰਾਂ ਵਿੱਚ ਗੁਰਤਰਜ ਸਿੰਘ ਖਹਿਰਾ ਚੇਅਰਮੈਨ ਤਹਿਸੀਲ ਸਿੰਘ ਦਲਜੀਤ ਸਿੰਘ ਖਾਰਾ ਦਲਵਿੰਦਰ ਸਿੰਘ ਮਾਹਲਾ ਦੇਵ ਕੁਮਾਰ ਸੁਰਿੰਦਰ ਸਿੰਘ ਬੂਟਾ ਸਿੰਘ ਚਮਕੌਰ ਸਿੰਘ ਕਰਮਵਾਰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਰਾਣਾ ਹੈਡ ਕੈਸੀਅਰ ਗੁਰਪਿਆਸ ਸਿੰਘ ਮਲਕੀਤ ਸਿੰਘ ਸਹਾਇਕ ਕੈਸ਼ੀਅਰ ਬੇਅੰਤ ਸਿੰਘ ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਮਲੂਕਾ ਰਾਜਵੀਰ ਸਿੰਘ ਰਾਜਾ ਗੁਰਜੀਤ ਸਿੰਘ ਜੀਤੀ ਜੁਆਇੰਟ ਸਕੱਤਰ ਸੁਖਚੈਨ ਸਿੰਘ ਬਰਾੜ ਵਰਕਸਾਪ ਪ੍ਰਧਾਨ ਹਰਮੇਲ ਸਿੰਘ ਬਰਾੜ ਜਸਦੀਪ ਸਿੰਘ ਸੰਜੇ ਕੁਮਾਰ ਸਤਪਾਲ ਮਾਣ ਹਰਦੀਪ ਸਿੰਘ ਬਰਾੜ ਗੋਰਾ ਸਿੰਘ ਅਜਮੇਰ ਸਿੰਘ ਤਰਸੇਮ ਸਿੰਘ ਮੀਤ ਪ੍ਰਧਾਨ ਇਕਬਾਲ ਸਿੰਘ ਸੰਧੂ ਸੁਰਿੰਦਰ ਸਿੰਘ ਸੈਡੀ ਹਰਜੀਤ ਸਿੰਘ ਵਾਈਸ ਚੇਅਰਮੈਨ ਸੁਖਮੰਦਰ ਸਿੰਘ ਤਰਸੇਮ ਸਿੰਘ ਜਸਪਾਲ ਸਿੰਘ ਗੁਰਵਿੰਦਰ ਸਿੰਘ ਕੁਲਦੀਪ ਸਿੰਘ ਸਹਾਇਕ ਸਕੱਤਰ ਕਰਮਜੀਤ ਸਿੰਘ ਪੁਰਸੋਤਮ ਸਰਮਾ ਜਸਵੰਤ ਸਿੰਘ ਪ੍ਰੈਸ ਸਕੱਤਰ ਚੁਣੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਹਰਮੀਤ ਸਿੰਘ ਸੁਖਜੀਤ ਸਿੰਘ ਲਖਵਿੰਦਰ ਸਿੰਘ ਅਲੀ ਜਸਪ੍ਰੀਤ ਸਿੰਘ ਸੁਖਚੈਨ ਸਿੰਘ ਗੁਰਤੇਜ ਸਿੰਘ ਸੋਨੀ ਗੁਰਵਿੰਦਰ ਸਿੰਘ ਹੈਪੀ ਠਾਕੁਰ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ।

