ਜੈਤੋ/ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ, ਸੇਵੇਵਾਲਾ ਵਿਖੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ ਦੀ ਮੈਂਬਰ ਸ਼੍ਰੀਮਤੀ ਨੀਤੂ ਬਾਂਸਲ ਦੁਆਰਾ ਬਾਲ ਸੋਸ਼ਣ ਅਤੇ ਬਾਲ ਜਿਨਸੀ ਸੋਸ਼ਣ ’ਤੇ ਆਧਾਰਿਤ ‘ਗੁੱਡ ਟਚ ਐਂਡ ਬੈਡ ਟਚ’ ਵਿਸ਼ੇ ’ਤੇ ਇਕ ਵਿਆਪਕ ਵਰਕਸ਼ਾਪ ਦਾ ਆਯੋਜਨ ਕਰਕੇ ਆਪਣੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ। ਵਰਕਸ਼ਾਪ ਨੂੰ ਤਿੰਨ ਸੈਸ਼ਨਾਂ ’ਚ ਵੰਡਿਆ ਗਿਆ। ਇੱਕ ਐਲਕੇਜੀ ਜਮਾਤ ਤੇ ਯੂ.ਕੇ.ਜੀ. ਜਮਾਤ, ਦੂਜਾ ਗਰੁੱਪ ਪਹਿਲੀ ਅਤੇ ਦੂਜੀ ਅਤੇ ਤੀਜਾ ਗਰੁੱਪ ਤੀਜੀ ਤੋਂ ਪੰਜਵੀਂ ਜਮਾਤ ਤੱਕ ਦਾ ਆਯੋਜਨ ਕੀਤਾ ਗਿਆ। ਵਰਕਸਾਪ ਦੀ ਸ਼ੁਰੂਆਤ ਗੁੱਡ ਟਚ (ਜਿਵੇਂ ਕਿ ਕਿਸੇ ਅਜੀਜ ਦੁਆਰਾ ਗਲੇ ਮਿਲਣਾ) ਅਤੇ ਬੈਡ ਟਚ (ਅਣਚਾਹੇ ਛੋਹ ਜੋ ਉਨ੍ਹਾਂ ਨੂੰ ਚਿੰਤਾਜਨਕ ਬਣਾਉਂਦੀ ਹੈ) ਦੀ ਇੱਕ ਸਧਾਰਨ ਜਾਣਕਾਰੀ ਅਤੇ ਬੱਚਿਆਂ ਦੇ ਅਨੁਕੂਲ ਵਿਆਖਿਆ ਨਾਲ ਸੁਰੂ ਹੋਈ। ਪ੍ਰਾਇਮਰੀ ਜਮਾਤਾਂ ਲਈ ਸੈਮੀਨਾਰ ਦਾ ਉਦੇਸ ਬੱਚਿਆਂ ’ਚ ਗੁੱਡ ਟੱਚ ਅਤੇ ਬੈਡ ਟਚ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੇਰਨਾਦਾਇਕ ਸਪੀਕਰ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਚੁੱਪ ਰਹਿਣ ਦੀ ਬਜਾਏ ਜਿਹੜੇ ਲੋਕ ਆਪਣੇ ਬਚਪਨ ’ਚ ਇਸ ਦਾ ਸਕਿਾਰ ਹੋਏ ਹਨ, ਉਹ ਇਸ ਵਿਰੁੱਧ ਬੋਲਣ। ਪਿ੍ਰੰਸੀਪਲ ਮੈਡਮ ਪਿ੍ਰਅੰਕਾ ਮਹਿਤਾ ਨੇ ਸ਼੍ਰੀਮਤੀ ਨੀਤੂ ਬਾਂਸਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਚੰਗੀ ਅਤੇ ਮਾੜੀ ਛੋਹ ਦਾ ਫਰਕ ਸਮਝਾਇਆ ਤਾਂ ਜੋ ਭਵਿੱਖ ਵਿੱਚ ਬੱਚੇ ਅਣਜਾਣ ਵਿਅਕਤੀਆਂ ਦੇ ਸੰਪਰਕ ਵਿੱਚ ਨਾ ਆਉਣ ਉਹਨਾਂ ਨਾਲ ਕੋਈ ਵੀ ਹਾਦਸਾ ਨਾ ਹੋਵੇ।
