ਫਰੀਦਕੋਟ , 8 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਸਤਾਲ ਫਰੀਦਕੋਟ ਅਤੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਆਧੁਨਿਕ ਤਕਨੀਕ ਦੀਆਂ ਨਵੀਆਂ ਅਲਟ੍ਰਾਸਾਉਂਡ ਮਸ਼ੀਨਾਂ ਲਾਈਆਂ ਗਈਆਂ ਹਨ। ਇਸ ਮੌਕੇ ਡਾ. ਮਨਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜੋ ਅਲਟ੍ਰਾਸਾਉਂਡ ਮਸ਼ੀਨ ਚੱਲ ਰਹੀਆਂ ਸਨ, ਉਹ ਪੁਰਾਣੀ ਤਕਨੀਕ ਦੀਆਂ ਹੋਣ ਕਾਰਨ ਕਈ ਵਾਰ ਮਰੀਜਾਂ ਨੂੰ ਕਲਰ ਅਲਟ੍ਰਾਸਾਉਂਡ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਸੀ ਪਰ ਹੁਣ ਇਹਨਾਂ ਦੋਵਾਂ ਹਸਪਤਾਲਾਂ ’ਚ ਆਧੁਨਿਕ ਤਕਨੀਕ ਦੀਆਂ ਕਲਰ ਅਲਟ੍ਰਾਸਾਉਂਡ ਮਸ਼ੀਨਾਂ ਨਾਲ ਮਰੀਜਾਂ ਨੂੰ ਇੱਥੇ ਹੀ ਵਧੀਆ ਅਲਟ੍ਰਾਸਾਉਂਡ ਦੀ ਸਹੂਲਤ ਮਿਲ ਜਾਵੇਗੀ ਅਤੇ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੁਮਾਰ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਵਿਸ਼ਵਦੀਪ ਗੋਇਲ, ਕਾਰਜਕਾਰੀ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਵਿਵੇਕ ਰਜੌਰਾ, ਡਾ. ਰਾਜਵੀਰ ਕੌਰ, ਓਮ ਅਰੋੜਾ ਆਦਿ ਹਾਜਰ ਸਨ।