ਮੁੱਲਾਂਪੁਰ 31 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੰਗਲਾ ਇਨਕਲੇਵ ਮੁੱਲਾਂਪੁਰ ਵਿਖੇ ਤੀਆਂ ਦਾ ਤਿਉਹਾਰ ਰਛਪਾਲ ਕੌਰ ਗਰੇਵਾਲ ਅਤੇ ਪਰਮਜੀਤ ਕੌਰ ਦੀ ਅਗਵਾਈ ਮਨਾਇਆ ਗਿਆ। ਇਸ ਮੌਕੇ ਸਿੰਗਲਾ ਇਨਕਲੇਵ ਦੀਆਂ ਔਰਤਾਂ ਅਤੇ ਛੋਟੀਆਂ ਬੱਚੀਆਂ ਨੇ ਸ਼ਾਮਲ ਹੋਈਆਂ ।ਇਸ ਮੌਕੇ ਪਰਮਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਤੀਆਂ ਦਾ ਤਿਉਹਾਰ ਔਰਤਾਂ ਦਾ ਮਨ ਪਸੰਦ ਤਿਉਹਾਰ ਹੈ ਪਰ ਅਧੁਨਿਕਤਾ ਦੀ ਆੜ ਵਿੱਚ ਇਹ ਪੰਜਾਬ ਦੇ ਸੱਭਿਆਚਾਰ ਤੋਂ ਮਨਫੀ ਹੋਣ ਦੀ ਕਗਾਰ ਤੇ ਪਹੁੰਚ ਗਿਆ ਸੀ ਪਰ ਹੁਣ ਇਸ ਨੂੰ ਦੁਬਾਰਾ ਮਨਾਇਆ ਜਾਣ ਲੱਗਾ ਹੈ ।ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ ।’ਇਸ ਮੌਕੇ ਜਿੱਥੇ ਵਡੇਰੀ ਉਮਰ ਦੀਆਂ ਔਰਤਾਂ ਨੇ ਗਿੱਧੇ ਦੀ ਛਹਿਬਰ ਲਾਈ, ਉੱਥੇ ਛੋਟੀਆਂ ਬੱਚੀਆਂ ਨੇ ਸਮਾਜ ਸੁਧਾਰਕ ਬੋਲੀਆਂ ਗਾ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਬਾਹਰੋਂ ਆਈਆਂ ਨੇ ਵੀ ਤੀਆਂ ਦਾ ਭਰਪੂਰ ਆਨੰਦ ਮਾਣਿਆ।ਤੀਆਂ ਦੀ ਸਮਾਪਤੀ ਤੇ ਰਛਪਾਲ ਕੌਰ ਗਰੇਵਾਲ ਨੇ ਸਿੰਗਲਾ ਇਨਕਲੇਵ ਦੀਆਂ ਸਾਰੀਆਂ ਔਰਤਾਂ ਦਾ ਧੰਨਵਾਦ ਕੀਤਾ ‘ਜਿਨ੍ਹਾਂ ਨੇ ਤੀਆਂ ਲਈ ਸਹਿਯੋਗ ਕੀਤਾ ਅਤੇ ਪਿਆਰ ਭਾਈਚਾਰੇ ਦੀ ਮਿਸਾਲ ਪੈਦਾ ਕਰਦਿਆਂ ਤੀਆਂ ਦੀ ਰੌਣਕ ਨੂੰ ਵਧਾਇਆ ਹੈ ।’ਇਸ ਮੌਕੇ ਬਲਜੀਤ ਕੌਰ,ਸੁਰਿੰਦਰਪਾਲ ਕੌਰ,ਹਰਪਾਲ ਕੌਰ,ਹਰਬੰਸ ਕੌਰ,ਮਹਿੰਦਰ ਕੌਰ,ਮਨਦੀਪ ਕੌਰ,ਰਾਜਵਿੰਦਰ ਕੌਰ,ਲਖਬੀਰ ਕੌਰ,ਆਰਤੀ,ਇੰਦਰਜੀਤ ਕੌਰ,ਬੀਬੀ ਤੇਜ਼ ਕੌਰ,ਅਮਨ ਗਰੇਵਾਲ,ਗੀਤਾ ,ਬਿਮਲਾ,ਕੰਵਲਜੀਤ ਕੌਰ,ਸੁਰਜੀਤ ਕੌਰ ਸੁਧਾਰ ,ਰਣਜੀਤ ਕੌਰ,ਨਿਤਿਕਾ ਅਤੇ ਆਰਤੀ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।
