5 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਨੇ ਅਧਿਆਪਕ ਐਸ ਸੁਖਪਾਲ ਦਾ ਨਵਾਂ ਗੀਤ “ਦੂਣੀ- ਦੂਣੀ ‘ ਦਾ ਪੋਸਟਰ ਰਲੀਜ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਗੀਤ ਸਮਰਪਿਤ ਕਰ ਦਿੱਤਾ । ਸਿੱਖਿਆ -ਮੰਤਰੀ ਜੀ ਦਾ ਧੰਨਵਾਦ ਕਰਦਿਆਂ ਐੱਸ ਸੁਖਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਬਕੂਲਾਂ ਨੂੰ ਨਵੀਂ ਦਿਸ਼ਾ ਦੇ ਰਹੀ ਹੈ ਅਤੇ ਬੱਚਿਆਂ ਲਈ ਪੜ੍ਹਾਈ ਨਾਲ ਸਬੰਧਿਤ ਨਵੀਆਂ ਤਕਨੀਕਾਂ ਤੇ ਉਪਰਾਲੇ ਕਰ ਰਹੀ ਹੈ । ਉਸੇ ਲੜੀ ਤਹਿਤ ਮੇਰੇ ਵੱਲੋਂ ਇੱਕ ਕੋਸ਼ਿਸ਼ ਕਿ ਵਿਦਿਆਰਥੀ ਪੜ੍ਹਾਈ ਖ਼ਾਸ ਕਰ ਗਣਿਤ ਵਿਸ਼ੇ ਨੂੰ ਬੋਝ ਨਾ ਸਮਝਣ । ਬੱਚਿਆਂ ਵਿੱਚ ਉਤਸ਼ਾਹ ਭਰਨ ਲਈ ਦੂਣੀ ਦੀ ਪਹਾੜਾ ਗਾ ਕੇ ਗੀਤ ਤਿਆਰ ਕੀਤਾ ਹੈ। ਜਿਸ ਨੂੰ ਸੁਣ ਕੇ ਵਿਦਿਆਰਥੀ ਵੀ ਮੇਰੇ ਵਾਂਗ ਪਹਾੜੇ ਗਾ ਕੇ ਯਾਦ ਕਰਨ ਤੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦਾ ਉਤਸ਼ਾਹ ਹੋਰ ਪੈਦਾ ਹੋਵੇ। ਉਹਨਾਂ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ ਦੇ ਹਰ ਸਰਕਾਰੀ ਸਕੂਲ ਤੱਕ ਗੀਤ ਦਾ ਲਿੰਕ ਪਹੁੰਚ ਜਾਵੇਗਾ। ਇਹ ਗੀਤ ਸਰਕਾਰੀ ਸਕੂਲਾਂ ਤੋਂ ਵੱਖ ਵੱਖ ਵਿਦਿਆਰਥੀ ਲੈਕੇ ਵੀਡਿਓ ਬਣਾਈ ਗਈ। ਇਸ ਮੌਕੇ ਤੇ ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ, ਬਲਾਕ ਸਿੱਖਿਆ ਅਫ਼ਸਰ ਸੁਰਜੀਤ ਸਿੰਘ, ਸੀ ਐਚ ਟੀ ਮੈਡਮ ਮਨਜੀਤ ਕੌਰ ਕੁਲਬੂਰਛਾਂ ਕਲੱਸਟਰ, ਹਰਵਿੰਦਰ ਸਿੰਘ, ਜਸਵੀਰ ਸਿੰਘ, ਹੈਡ ਟੀਚਰ ਰਾਜ ਕੁਮਾਰ, ਰਾਜ ਚੌਹਾਨ ਰੱਤੇਵਾਲ ਅਤੇ ਹੋਰ ਸਾਥੀ ਮੌਜੂਦ ਸਨ।