ਅਹਿਮਦਗੜ੍ਹ 12 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਸਕੂਲਾਂ ਵਿੱਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਮਾਸਟਰ ਹਰਜੀਤ ਸਿੰਘ (ਖ਼ੇਤਰੀ ਇੰਚਾਰਜ਼) ਦੇ ਉੱਦਮ ਸਦਕਾ ਇੱਕ ਧਾਰਮਿਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸ. ਸਤਨਾਮ ਸਿੰਘ ਸਲ੍ਹੋਪੁਰੀ (ਸਹਿਜ ਪਾਠ ਸੇਵਾ ਵਾਲੇ) ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨੀ ਸ਼ਬਦਾਂ ਦੌਰਾਨ ਸਿੱਖ ਸ਼ਖਸ਼ੀਅਤਾਂ ਦੇ ਜੀਵਨ ਵਿੱਚੋਂ ਮਿਲਦੀਆਂ ਪ੍ਰੇਰਨਾਵਾਂ ਦੇ ਪ੍ਰਗਟਾਵੇ ਕਰਦਿਆਂ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ,ਤੇ ਲੋਕਾਈ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ। ਜਿਨਾਂ ਨੂੰ ਉਹਨਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਹਿਤ ਅਤੇ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਭਾਈ ਜਫ਼ਰਜੰਗ ਸਿੰਘ ਮੋਹੀ, ਭਾਈ ਗੁਰਜੀਤ ਸਿੰਘ ਟੂਸਾ,ਭਾਈ ਗੁਲਾਬ ਸਿੰਘ ਮੁੱਖ ਸੇਵਾਦਾਰ,ਉੱਘੇ ਸਮਾਜ ਸੇਵੀ ਤੇ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਸ. ਕਮਲਜੀਤ ਸਿੰਘ ਉੱਭੀ,ਡਾ.ਰੁਪਿੰਦਰ ਸਿੰਘ ਮੁੱਖ ਸਹਿਯੋਗੀ,ਭਾਈ ਬਘੇਲ ਸਿੰਘ ਮੀਤ ਪ੍ਰਧਾਨ,ਸ.ਜੋਰਾ ਸਿੰਘ ਸੀਨੀਅਰ ਮੀਤ ਪ੍ਰਧਾਨ,ਮਾਸਟਰ ਮਹਿੰਦਰ ਸਿੰਘ ਤੁੰਗਾਹੇੜੀ,ਪਰਮਜੀਤ ਕੌਰ ਦਰਦੀ, ਹਰਦੀਪ ਸਿੰਘ ਦੀਪ,ਭਾਈ ਰਣਵੀਰ ਸਿੰਘ,ਮੈਡਮ ਅਮਰਪ੍ਰੀਤ ਕੌਰ, ਪ੍ਰੋ.ਦਰਸ਼ਨ ਸਿੰਘ ਅਮਰਪੁਰੀ ਤੇ ਨਿਹਾਲ ਸਿੰਘ ਵੀ ਹਾਜ਼ਰ ਸਨ। ਸੈਮੀਨਾਰ ਦੇ ਅੰਤ ਵਿੱਚ ਭਾਈ ਸਤਨਾਮ ਸਿੰਘ ਸਲ੍ਹੋਪੁਰੀ ਵੱਲੋਂ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਦੇ ਪ੍ਰਬੰਧਕਾਂ ਨੂੰ ਸਹਿਜ ਪਾਠ ਸੇਵਾ ਵੱਲੋਂ ਇੱਕ ਯਾਦਗਾਰੀ ਚਿੰਨ ਵੀ ਭੇਟ ਕੀਤਾ ਗਿਆ।
ਫੋਟੋ ਕੈਪਸਨ : ਭਾਈ ਸਤਨਾਮ ਸਿੰਘ ਸਲ੍ਹੋਪੁਰੀ ਹਾਜ਼ਰ ਪ੍ਰਬੰਧਕਾਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦਿੰਦੇ ਹੋਏ।
