ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਦੇ ਮੌਕੇ ਤੇ ਮਹਾਤਮਾ ਗਾਂਧੀ ਸੀਨੀਅਰ ਸੈਕੈਂਡਰੀ ਸਕੂਲ ਦੇ ਸੇਵਾਦਾਰਾਂ ਨੂੰ ਤੋਹਫੇ ਦੇਣ ਲਈ ਇਕੱਤਰਤਾ, ਮਹਾਤਮਾ ਗਾਂਧੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਪ੍ਰਧਾਨ ਸੇਵਾ ਸਿੰਘ ਚਾਵਲਾ ,ਮੀਤ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਪ੍ਰਿੰਸੀਪਲ ਓਮ ਪ੍ਰਕਾਸ਼ ਛਾਬੜਾ, ਸਕੱਤਰ ਡਾਕਟਰ ਆਰ. ਕੇ. ਆਨੰਦ ,ਕੈਸ਼ੀਅਰ ਅਤੇ ਮੰਚ ਸੰਚਾਲਕ ਪ੍ਰਿੰਸੀਪਲ ਐਨ. ਕੇ. ਗੁਪਤਾ, ਕੈਟਰਿੰਗ ਇਨਚਾਰਜ ਬਿਸ਼ਨ ਕੁਮਾਰ ਅਰੋੜਾ ਅਤੇ ਇੰਜ: ਜੀਤ ਸਿੰਘ, ਐਸੋਸੀਏਸ਼ਨ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਤ ਸੋਵੀਨਾਰ ਦੇ ਮੁੱਖ ਸੰਪਾਦਕ ਪ੍ਰੋਫੈਸਰ ਨਿਰਮਲ ਕੁਮਾਰ ਕੌਸ਼ਿਕ , ਪੀ.ਆਰ. ਓ. ਅਤੇ ਚੇਅਰਮੈਨ ਸੋਵੀਨਰ ਦਰਸ਼ਨ ਲਾਲ ਚੁੱਘ ,ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਅਤੇ ਬਲਜੀਤ ਸਿੰਘ ਬਿੰਦਰਾ ਦੀ ਹਾਜ਼ਰੀ ਵਿੱਚ ਸੇਵਾਦਾਰਾਂ ਨੂੰ ਦਿਵਾਲੀ ਦੇ ਤੋਹਫੇ ਦੇਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਤੇ ਮੰਚ ਸੰਚਾਲਕ ਪ੍ਰਿੰਸੀਪਲ ਐਨ. ਕੇ. ਗੁਪਤਾ ਨੇ ਐਸੋਸੀਏਸ਼ਨ ਦੇ ਅਗਲੇ ਪ੍ਰੋਗਰਾਮ ਅਤੇ ਸੋਵੀਨਰ ਦੀ ਪ੍ਰਗਤੀ ਸਬੰਧੀ ਚਾਨਣਾ ਪਾਉਂਦੇ ਕੋਈ ਕਿਹਾ ਕਿ ਐਸੋਸੀਏਸ਼ਨ ਦੀ ਫੈਮਿਲੀ ਮੀਟਿੰਗ 24 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਉਸੇ ਦਿਨ ਹੀ ਭਗਵਾਨ ਸ੍ਰੀ ਰਾਮ ਚੰਦਰ ਮਹਾਰਾਜ ਜੀ ਦੇ ਜੀਵਨ ਤੇ ਅਧਾਰਤ ਸੋਵਿਨਰ ਵੀ ਲੋਕ ਅਰਪਣ ਕੀਤਾ ਜਾਵੇਗਾ।
ਇਸ ਮੌਕੇ ਤੇ ਸਕੂਲ ਦੀ ਵਰਤੋਂ ਲਈ ਕੁਝ ਜਰੂਰੀ ਸਮਾਨ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਨੂੰ ਭੇਂਟ ਕਰਦਿਆਂ ਹੋਇਆਂ,
ਸਕੂਲ ਦੇ ਸੇਵਾਦਾਰ ਸੁਰੇਸ਼ ਕੁਮਾਰ, ਵਿੱਕੀ ਕੁਮਾਰ, ਕਰਮਜੀਤ ਸਿੰਘ, ਆਸ਼ਾ ਰਾਣੀ ਅਤੇ ਵੀਰਪਾਲ ਕੌਰ ਨੂੰ ਦਿਵਾਲੀ ਦੇ ਤੋਹਫੇ ਦੇ ਕੇ ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਕਿਉਂਕਿ ਇਨ੍ਹਾਂ ਸੇਵਾਦਾਰਾਂ ਵੱਲੋਂ ਸਾਰਾ ਸਾਲ ਮੀਟਿੰਗਾਂ ਕਰਨ ਸਮੇਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਚਾਹ ਪਾਣੀ ਪਿਆਉਣ ਦੀ ਸੇਵਾ ਕੀਤੀ ਜਾਂਦੀ ਹੈ। ਇਸ ਲਈ ਐਸੋਸੀਏਸ਼ਨ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਇਹਨਾਂ ਸੇਵਾਦਾਰਾਂ ਦੇ ਸੁਚੱਜੇ ਅਤੇ ਵਧੀਆ ਵਤੀਰੇ ਦੀ ਪ੍ਰਸ਼ੰਸ਼ਾ ਕਰਦਿਆਂ ਹੋਇਆਂ ਧੰਨਵਾਦ ਵੀ ਕੀਤਾ।

