ਫਰੀਦਕੋਟ 17 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਆਜ਼ਾਦੀ ਦਿਹਾੜੇ ਮਨਾਉਂਦੇ ਹੋਏ ਮੈਂਬਰਾਂ ਨੂੰ ਸਨਮਾਨਿਤ ਕਰਨ ਦਾ ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ।
ਸਮਾਰੋਹ ਦੀ ਸ਼ੁਰੂਆਤ ਤੇ ਚੇਅਰਮੈਨ ਐਸੋਸੀਏਸ਼ਨ ਐਡਵੋਕੇਟ ਰਮੇਸ਼ ਚੰਦਰ ਜੈਨ ਨੇ ਸਭ ਮੈਂਬਰਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਆਜ਼ਾਦੀ ਦਿਵਸ ਸਬੰਧੀ ਦੱਸਿਆ ਤੇ ਸਨਮਾਨਿਤ ਹੋਣ ਵਾਲੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
ਵਿਤ ਸਕੱਤਰ ਪ੍ਰੋਫੈਸਰ ਐਨ. ਕੇ. ਗੁਪਤਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ,ਸਨਮਾਨਿਤ ਹੋਣ ਵਾਲੇ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਹਾਰ ਪਹਿਨਾ ਕੇ ਸ਼ਾਨਦਾਰ ਤੋਹਫੇ ਦੇ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਸਨਮਾਨਿਤ ਕਰਵਾਇਆ ਅਤੇ ਐਸੋਸੀਏਸ਼ਨ ਦੇ ਲੇਖੇ ਜੋਖੇ ਬਾਰੇ ਵੀ ਚਾਨਣਾ ਪਾਇਆ।
ਇਸ ਸਮਾਰੋਹ ਦੌਰਾਨ ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਮੈਨੇਜਰ ਸੁਖਮੰਦਰ ਸਿੰਘ ਭਲੂਰੀਆ ,ਹੈਡ ਮਾਸਟਰ ਸੰਤ ਸਿੰਘ, ਖਜਾਨਾ ਅਫਸਰ ਇੰਦਰਜੀਤ ਸਿੰਘ ਖੀਵਾ,ਅਦਾਲਤੀ ਰੀਡਰ ਗਰੀਸ਼ ਕੁਮਾਰ ਸੁਖੀਜਾ (ਸਾਰੇ ਹੀ ਰਿਟਾਇਰਡ) ਅਤੇ ਜਰਨਾਲਿਸਟ ਸਤੀਸ਼ ਕੁਮਾਰ ਬਾਗੀ ਨੂੰ ਤੋ ਫਿਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਫੈਸਰ ਨਿਰਮਲ ਕੌਸ਼ਲ ਨੇ ਕਵਿਤਾ ਰਾਹੀਂ, ਸਟੇਟ ਅਵਾਰਡੀ ਕੁਲਜੀਤ ਸਿੰਘ ਵਾਲੀਆ ਨੇ ਆਜ਼ਾਦੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸਮਾਰੋਹ ਨੂੰ ਸਫਲ ਕਰਨ ਲਈ ਪੀ. ਆਰ. ਓ. ਦਰਸ਼ਨ ਲਾਲ ਚੁੱਘ, ਇੰਜ ਜੀਤ ਸਿੰਘ ਅਤੇ ਦੇਵ ਕ੍ਰਿਸ਼ਨ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ।
ਐਸੋਸੀਏਸ਼ਨ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਐਸੋਸੀਏਸ਼ਨ ਦੇ ਅਗਲੇ ਮਹੀਨੇ ਦੇ ਪ੍ਰੋਜੈਕਟਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਸਮਾਰੋਹ ਦੀ ਰੌਣਕ ਵਧਾਉਣ ਲਈ ਇੰਜੀ ਦਰਸ਼ਨ ਸਿੰਘ ਰੋਮਾਣਾ, ਪ੍ਰਿੰਸੀਪਲ ਸੁਖਦੇਵ ਸਿੰਘ ਦੋਸਾਂਝ, ਪ੍ਰਿਤਪਾਲ ਸਿੰਘ ਕੋਹਲੀ, ਜਸਵੰਤ ਸਿੰਘ ਕੁਲ ,ਕੇ. ਪੀ. ਸਿੰਘ ਸਰਾਂ, ਕਰਨਲ ਬਲਬੀਰ ਸਿੰਘ ਸਰਾਂ ,ਗੰਗਾ ਪ੍ਰਸਾਦ ਛਾਬੜਾ, ਬਿਸ਼ਨ ਦਾਸ ਅਰੋੜਾ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।
ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗੁਣਗਾਨ ਨਾਲ ਕੀਤੀ ਗਈ।