ਫਰੀਦਕੋਟ 23 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਐਲਡਰਜ ਡੇ ਮਨਾਉਂਦੇ ਹੋਏ, 31 ਕਿਤਾਬਾਂ ਦੇ ਲਿਖਾਰੀ 84 ਸਾਲਾ ਸਾਹਿਤਕਾਰ ਸਮਾਜ ਸੇਵੀ ਮੁਖਤਿਆਰ ਸਿੰਘ ਵੰਗੜ ਨੂੰ ਸਨਮਾਨਤ ਕਰਨ ਲਈ , ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ।
ਸਮਾਰੋਹ ਦੀ ਸ਼ੁਰੂਆਤ ਤੇ ਪ੍ਰਧਾਨ ਐਸੋਸੀਏਸ਼ਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਮੈਂਬਰਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਅਤੇ ਸਨਮਾਨਿਤ ਸਮਾਰੋਹਾਂ ਦਾ ਵੇਰਵਾ ਦਿੰਦਿਆਂ ਹੋਇਆਂ, ਐਸੋਸੀਏਸ਼ਨ ਦੀ ਕਾਰਜ ਸ਼ੈਲੀ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ। ਐਲਡਰਸ ਡੇ ਦੇ ਮੌਕੇ ਤੇ ਸਨਮਾਨਿਤ ਹੋਣ ਵਾਲੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਨੂੰ ਤੇ ਹੋਰ ਸਨਮਾਨਤ ਹੋਣ ਵਾਲੇ ਮੈਂਬਰਾਂ ਨੂੰ ਵੀ ਵਧਾਈਆਂ ਦਿੱਤੀਆਂ।
ਵਿਤ ਸਕੱਤਰ ਪ੍ਰੋਫੈਸਰ ਐਨ. ਕੇ. ਗੁਪਤਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ,ਸਨਮਾਨਿਤ ਹੋਣ ਵਾਲੇ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਹਾਰ ਪਹਿਨਾ ਕੇ ਸ਼ਾਨਦਾਰ ਤੋਹਫੇ ਦੇ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਸਨਮਾਨਿਤ ਕਰਵਾਇਆ ਅਤੇ ਐਸੋਸੀਏਸ਼ਨ ਦੇ ਲੇਖੇ ਜੋਖੇ ਬਾਰੇ ਵੀ ਚਾਨਣਾ ਪਾਇਆ।
ਰਾਸ਼ਟਰਪਤੀ ਅਵਾਰਡੀ ਪ੍ਰਿੰਸੀਪਲ ਕ੍ਰਿਸ਼ਨ ਲਾਲ ਜੀ ਨੇ ਐਲਡਰਜ ਡੇ ਮਨਾਉਣ ਸਬੰਧੀ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ।
ਐਸੋਸੀਏਸ਼ਨ ਪੀ.ਆਰ.ਓ ਦਰਸ਼ਨ ਲਾਲ ਚੁੱਘ ਨੇ ਸਨਮਾਨਿਤ ਹੋਣ ਵਾਲੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਦੇ ਸੰਘਰਸ਼ ਸਬੰਧੀ, ਜੀਵਨ ਸਬੰਧੀ ਅਤੇ ਕਿਤਾਬਾਂ ਲਿਖਣ ਦੇ ਸ਼ੌਂਕ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਹੁਣ ਤੱਕ 31 ਕਿਤਾਬਾਂ ਲਿਖ ਚੁੱਕੇ ਹਨ ਅਤੇ ਭਵਿੱਖ ਵਿੱਚ ਹੋਰ ਕਿਤਾਬਾਂ ਲਿਖ ਰਹੇ ਹਨ। । ਇਹਨਾਂ ਨੂੰ ਫ਼ਰੀਦਕੋਟ ਜ਼ਿਲਾ ਪ੍ਰਸ਼ਾਸਨ ਵੱਲੋਂ, ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਨੇ ਦੱਸਿਆ ਕਿ ਉਹਨਾਂ ਨੂੰ ਕਿਤਾਬਾਂ ਲਿਖਣ ਦੀ ਪ੍ਰੇਰਨਾ/ਸ਼ੌਂਕ ਰਿਟਾਇਰਮੈਂਟ ਤੋਂ ਬਾਅਦ ਹੀ ਸ਼ੁਰੂ ਹੋਇਆ। ਉਹ ਅੱਜ ਵੀ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਮੋਹਰੀ ਮੈਂਬਰ ਹੋ ਕੇ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।
ਇਸ ਸਮਾਰੋਹ ਦੌਰਾਨ ਕਾਰੋਬਾਰੀ ਉਦਯੋਗਪਤੀ ਰਮੇਸ਼ ਕੁਮਾਰ ਗੇਰਾ , ਕਾਰੋਬਾਰੀ ਰਮੇਸ਼ ਕੁਮਾਰ ਗਰੋਵਰ, ਅਤੇ ਪੀ.ਆਰ. ਓ. ਦਰਸ਼ਨ ਲਾਲ ਚੁੱਘ ਨੂੰ ਐਸੋਸੀਏਸ਼ਨ ਨੂੰ ਦਿੱਤੇ ਜਾ ਰਹੇ ਵਡਮੁੱਲੇ ਸਹਿਯੋਗ ਸਦਕਾ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਨੂੰ ਸਫਲ ਕਰਨ ਲਈ ਗਰੀਸ਼ ਕੁਮਾਰ ਸੁਖੀਜਾ, ਇੰਜ ਜੀਤ ਸਿੰਘ, ਸੁਖਮੰਦਰ ਸਿੰਘ ਭਲੂਰੀਆ ਅਤੇ ਸ਼ਾਮ ਸੁੰਦਰ ਰਿਹਾਨ ਨੇ ਵਿਸ਼ੇਸ਼ ਯੋਗਦਾਨ ਪਾਇਆ।
ਅਸ਼ੋਕ ਕੁਮਾਰ ਚਾਵਲਾ ਪ੍ਰਧਾਨ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ, ਸਰਬਰਿੰਦਰ ਸਿੰਘ ਬੇਦੀ ਅਤੇ ਸਵਰਨ ਸਿੰਘ ਵੰਗੜ ਨੇ ਵਿਸ਼ੇਸ਼ ਤੌਰ ਤੇ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਉਦਯੋਗਪਤੀ ਅਸ਼ੋਕ ਕੁਮਾਰ ਜੈਨ ਸਾਬਕਾ ਮੀਤ ਪ੍ਰਧਾਨ ਮਾਰਕੀਟ ਕਮੇਟੀ , ਸਫਲ ਕਿਸਾਨ ਜਸਵੰਤ ਸਿੰਘ ਕੁਲ ਨੂੰ ਐਸੋਸੀਏਸ਼ਨ ਦਾ ਮੈਂਬਰ ਬਣਨ ਤੇ ਸਭ ਮੈਂਬਰਾਂ ਵੱਲੋਂ ਅਤੇ ਅਹੁਦੇ ਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।
ਸਮਾਰੋਹ ਦੀ ਰੌਣਕ ਵਧਾਉਣ ਲਈ ਪ੍ਰਿੰਸੀਪਲ ਸੁਖਦੇਵ ਸਿੰਘ ਦੋਸਾਂਝ ,ਕੇ. ਪੀ. ਸਿੰਘ ਸਰਾਂ, ਕਰਨਲ ਬਲਬੀਰ ਸਿੰਘ ਸਰਾਂ ,ਗੰਗਾ ਪ੍ਰਸਾਦ ਛਾਬੜਾ, ਬਿਸ਼ਨ ਦਾਸ ਅਰੋੜਾ, ਪ੍ਰਿੰਸੀਪਲ ਅੰਮ੍ਰਿਤ ਪਾਲ ਸਿੰਘ, ਧਰਮਵੀਰ ਸਿੰਘ ਡੀ ਈ ਓ, ਸਤਪਾਲ ਬਾਂਸਲ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਸਤ ਨਰਾਇਣ ਗਰਗ, ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਦੇਵ ਕ੍ਰਿਸ਼ਨ ਸ਼ਰਮਾ, ਪ੍ਰੋਫੈਸਰ ਨਿਰਮਲ ਕੌਸ਼ਿਕ, ਪ੍ਰੋਫੈਸਰ ਜਤਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।