ਨਾਭਾ 25 ਜੂਨ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜ਼ਨਜ਼ ਵੇਲਫੈਅਰ ਐਸੋਸੀਏਸ਼ਨ ਨਾਭਾ (ਰਜਿ:) ਵਲੋਂ ਸੰਸਥਾ ਦੇ ਏ.ਸੀ. ਹਾਲ ਵਿੱਚ ਜੂਨ ਮਹੀਨੇ ‘ਚ ਆ ਰਹੇ ਜਨਮ ਦਿਨ ਵਾਲੇ ਮੈਂਬਰਾਂ ਦਾ ਸਾਂਝੇ ਤੌਰ ਤੇ ਪਿਛਲੇ ਐਤਵਾਰ ਨੂੰ ਕੇਕ ਕੱਟ ਕੇ ਹਲਕੇ ਹਲਕੇ ਮੀਂਹ ਦੀਆਂ ਬੂੰਦਾਂ ਨਾਲ ਪੈਦਾ ਹੋਏ ਬੜੇ ਹੀ ਖੁਸ਼ਗਵਾਰ ਮਾਹੌਲ ਵਿੱਚ ਮਨਾਇਆ ਗਿਆ ।ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਸਮਾਗਮ ਦੀ ਸ਼ੁਰੂ ਕਰਦੇ ਹੋਏ ਜਨਮ ਦਿਨ ਵਾਲੇ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਵਧਾਈਆਂ ਦਿੱਤੀਆਂ । ਇਸ ਮੌਕੇ ਰਾਮ ਪ੍ਰਕਾਸ਼ , ਬਲਵਿੰਦਰ ਸਿੰਘ , ਮਾ: ਲਛਮਣ ਦਾਸ , ਰਵਿੰਦਰ ਕੁਮਾਰ , ਧਰਮਪਾਲ ਸਾਸਤਰੀ , ਜੋਗਿੰਦਰ ਕੌਰ ਬਵੇਜਾ ,ਅਤੇ ਇਕਬਾਲ ਕੌਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨਿ੍ਹਆ । ਮਾ: ਅਮਰੀਕ ਸਿੰਘ ਨੇ ਗੀਤ ਤਰੰਨਮ ‘ਚ ਗਾ ਕੇ ਵਾਹ ਵਾਹ ਖੱਟੀ ।ਕੇਵਲ ਕ੍ਰਿਸ਼ਨ ਗੁਪਤਾ ਦਾ ਅੱਸੀ ਸਾਲ ਤੋਂ ਟੱਪਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ।ਹਾਜ਼ਰ ਮੈਂਬਰਾਂ ਮੈਡਮ ਕ੍ਰਿਸ਼ਨਾ ਬੱਤਰਾ ਅਤੇ ਕੇ.ਕੇ. ਗੁਪਤਾ ਨੇ ਚੀਫ ਗੈਸਟ ਵਜੋਂ ਸਿਰਕਤ ਕੀਤੀ ਅਤੇ ਉਨ੍ਹਾਂ ਸੰਸਥਾ ਨੂੰ 5100-5100 ਸੌ ਰੁਪਏ ਦਾ ਸਹਿਯੋਗ ਦਿੱਤਾ ।ਜਨਮ ਦਿਨ ਵਾਲੇ ਮੈਂਬਰ ਮਹਿੰਦਰਪਾਲ , ਸੁਰਜੀਤ ਸਿੰਘ ਬਾਠ , ਤਰਸੇਮ ਚੰਦ ਧੰਮੀ , ਮੇਜਰ ਸਿੰਘ , ਜੈਨ ਕੁਮਾਰ ਜੈਨ , ਡਾ: ਤਰਨਜੀਤ ਸਿੰਘ ਦਾ ਪ੍ਰਧਾਨ ਸੱਤਪਾਲ ਅਰੋੜਾ ਅਤੇ ਐਸੋਸੀਏਸ਼ਨ ਮੈਂਬਰਾਂ ਵਲੋਂ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ । ਰਵਿੰਦਰ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਮਨਦੀਪ ਕੌਰ ਦਾ ਗੈਸਟ ਆਫ ਆਨਰ ਦੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਪ੍ਰਧਾਨ ਸ੍ਰੀ ਸੱਤਪਾਲ ਅਰੋੜਾ ਨੇ ਅਖੀਰ ‘ਚ ਸਾਰੇ ਮੈਂਬਰਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਦੇ ਨਾਲ ਸਾਰਿਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ , ਮੈਡਮ ਕ੍ਰਿਸ਼ਨ ਬੱਤਰਾ ਦੇ ਆਪਣੀ ਜ਼ਿੰਦਗੀ ਦੇ 90 ਸਾਲ ਪਾਰ ਕਰਨ ਅਤੇ ਕੇਵਲ ਕ੍ਰਿਸ਼ਨ ਗੁਪਤਾ ਦਾ ਅੱਸੀ ਸਾਲ ਤੋਂ ਟੱਪਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ।ਇਸ ਸਮੇਂ ਸੰਸਥਾ ਦੇ ਮੈਂਬਰ ਗੁਰਦੀਪ ਸਿੰਘ , ਚਰਨਜੀਤ ਸਿੰਘ ਵਿਰਕ , ਦਰਸ਼ਨ ਸਿੰਘ ਹਰਜਾਈ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ ।ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਇਸ ਸਮਾਗਮ ਦਾ ਸੰਚਾਲਨ ਬੜੇ ਵਧੀਆ ਢੰਗ ਨਾਲ ਕੀਤਾ । ਸਾਰਿਆਂ ਲਈ ਵਧੀਆ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ ।