ਪਾਰਟੀ ਮਹਾਂ ਸੰਮੇਲਨ ਦੇ ਪਹਿਲੇ ਦਿਨ ਹੋ ਰਹੀ ਮੋਹਾਲੀ ਰੈਲੀ ਲੋਕ ਮਸਲਿਆਂ ਤੇ ਸੰਘਰਸ਼ਾਂ ਦਾ ਨਵਾਂ ਮੁੱਢ ਬੰਨ੍ਹੇਗੀ ”- ਅਸ਼ੋਕ ਕੌਸ਼ਲ
ਫਰੀਦਕੋਟ, 21 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
“ਸੀਪੀਆਈ ਦੇ 25ਵੇਂ ਕੌਮੀ ਮਹਾਂ ਸੰਮੇਲਨ ਦੇ ਪਹਿਲੇ ਦਿਨ ਅੱਜ ਮੋਹਾਲੀ ਦੇ ਫੇਜ 11 ਦੀ ਸਬਜ਼ੀ ਮੰਡੀ ਵਿੱਚ ਹੋ ਰਹੀ ਵਿਸ਼ਾਲ ਰੈਲੀ ਦੇਸ਼ ਦੇ ਸੰਵਿਧਾਨ, ਲੋਕਤੰਤਰ, ਧਰਮ ਨਿਰਪੱਖਤਾ ਅਤੇ ਦੇਸ਼ ਦੀ ਆਰਥਿਕ ਅਜ਼ਾਦੀ ਦੀ ਰਾਖੀ ਕਰਨ ਦੇ ਨਾਲ ਨਾਲ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖਿਲਾਫ਼ ਸੰਘਰਸ਼ਾਂ ਦਾ ਮੁੱਢ ਬੰਨ੍ਹਣ ਵਾਲੀ ਸਾਬਤ ਹੋਵੇਗੀ ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਜਿਲਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਅੱਜ ਜ਼ਿਲਾ ਫਰੀਦਕੋਟ ਤੋ ਵੱਡਾ ਜੱਥਾ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਉੱਨਾਂ ਨਾਲ ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਗੁਰਚਰਨ ਸਿੰਘ ਮਾਨ, ਸੁਖਚੈਨ ਸਿੰਘ ਥਾਂਦੇਵਾਲਾ , ਆਲ ਇੰਡੀਆ ਆਸ਼ਾ ਵਰਕਰਜ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਨਰੇਗਾ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਵੀਰ ਸਿੰਘ ਕੰਮੇਆਣਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਸਰਪੰਚ, ਬੋਹੜ ਸਿੰਘ ਔਲ਼ਖ, ਦਰਸ਼ਨ ਸਿੰਘ ਜਿਊਣਵਾਲਾ, ਨੱਥਾ ਸਿੰਘ ਅਰਾਈਆਂਵਾਲਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਸੁਖਪ੍ਰੀਤ ਕੌਰ ਤੇ ਕੁਲਦੀਪ ਕੌਰ ਆਗੂ ਮਿਡ ਡੇਅ ਮੀਲ ਵਰਕਰ ਯੂਨੀਅਨ, ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੁਲਾਜ਼ਮ ਆਗੂ ਸ਼ਿਵ ਨਾਥ ਦਰਦੀ, ਪੈਨਸ਼ਨਰ ਯੂਨੀਅਨ ਦੇ ਆਗੂ ਸੋਮ ਨਾਥ ਅਰੋੜਾ, ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ ਅਤੇ ਰਮੇਸ਼ ਕੌਸ਼ਲ, ਕਾਮਰੇਡ ਤਰਸੇਮ ਸਿੰਘ ਭਾਣਾ, ਕਾਮਰੇਡ ਮੁਖਤਿਆਰ ਸਿੰਘ ਭਾਣਾ, ਚਰਨਜੀਤ ਸਿੰਘ ਚੰਮੇਲੀ, ਨਾਇਬ ਸਿੰਘ ਘਣੀਏਵਾਲਾ, ਚਮਕੌਰ ਸਿੰਘ ਕੋਟ ਸੁੱਖੀਆਂ ਗੋਰਾ ਪਿਪਲੀ, ਪਪੀ ਢਿਲਵਾਂ, ਰਾਮ ਸਿੰਘ ਚੈਨਾ , ਜਸਵੰਤ ਸਿੰਘ ਨਿੱਕਾ ਔਲਖ ਅਤੇ ਮਨਜੀਤ ਕੌਰ ਆਦਿ ਸ਼ਾਮਿਲ ਹੋਣ ਲਈ ਰਵਾਨਾ ਹੋਏ ।