ਹਰਪਾਲ ਸਿੰਘ ਮਚਾਕੀ ਨੂੰ ਸਕੱਤਰ, ਸੁਖਚੈਨ ਸਿੰਘ ਥਾਂਦੇਵਾਲਾ ਨੂੰ ਮੀਤ ਸਕੱਤਰ ਅਤੇ ਬਲਵਿੰਦਰ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ।
ਫਰੀਦਕੋਟ, 23 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
“ਭਾਰਤੀ ਕਮਿਊਨਿਸਟ ਪਾਰਟੀ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਹੋਏ ਕੌਮੀ ਮਹਾਂ-ਸੰਮੇਲਨ ਦੀ ਅਪਾਰ ਸਫਲਤਾ ਤੋਂ ਉਤਸ਼ਾਹਿਤ ਹੁੰਦੇ ਹੋਏ ਹੋਰ ਵੀ ਤਕੜੇ ਮਨੋ-ਬਲ ਨਾਲ ਮਿਹਨਤਕਸ਼ ਅਵਾਮ ਦੇ ਸਭ ਵਰਗਾਂ ਦੇ ਹੱਕੀ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਭਾਗ ਲਵੇਗੀ।” ਇਹ ਸ਼ਬਦ ਸੀਪੀਆਈ ਫਰੀਦਕੋਟ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਫਰੀਦਕੋਟ ਸ਼ਹਿਰੀ ਬ੍ਰਾਂਚ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹੇ। ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਪੀਆਰਟੀਸੀ ਦੇ ਸੇਵਾ ਮੁਕਤ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਨੂੰ ਫਰੀਦਕੋਟ ਤਹਿਸੀਲ ਦੇ ਸਕੱਤਰ ਕਾਮਰੇਡ ਗੁਰਨਾਮ ਸਿੰਘ ਸਰਪੰਚ ਨੇ ਵੀ ਸੰਬੋਧਨ ਕੀਤਾ। ਬ੍ਰਾਂਚ ਸਕੱਤਰ ਨੇ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਭ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਮਨਜ਼ੂਰ ਕਰ ਲਿਆ। ਇਸ ਤੋਂ ਬਾਅਦ ਬਿਜਲੀ ਮੁਲਾਜ਼ਮ ਆਗੂ ਇੰਦਰਜੀਤ ਸਿੰਘ ਗਿੱਲ ਅਤੇ ਪੰਜਾਬ ਇਸਤਰੀ ਸਭਾ ਦੀ ਜਿਲਾ ਸਕੱਤਰ ਬੀਬੀ ਸ਼ਸ਼ੀ ਸ਼ਰਮਾ ਵੱਲੋਂ ਨਵੇਂ ਅਹੁੱਦੇਦਾਰਾਂ ਲਈ ਤਜਵੀਜ ਪੇਸ਼ ਕੀਤੀ ਗਈ ਜਿਸ ਨੂੰ ਹਾਊਸ ਨੇ ਹੱਥ ਖੜੇ ਕਰਕੇ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਅਨੁਸਾਰ ਕਾਮਰੇਡ ਹਰਪਾਲ ਸਿੰਘ ਮਚਾਕੀ ਨੂੰ ਸਕੱਤਰ, ਸੁਖਚੈਨ ਸਿੰਘ ਥਾਂਦੇਵਾਲਾ ਨੂੰ ਮੀਤ ਸਕੱਤਰ ਅਤੇ ਬਲਵਿੰਦਰ ਕੁਮਾਰ ਨੂੰ ਬ੍ਰਾਂਚ ਦਾ ਕੈਸ਼ੀਅਰ ਚੁਣਿਆ ਗਿਆ। ਫਰੀਦਕੋਟ ਤਹਿਸੀਲ ਦੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਵਾਲੀ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਕਾਮਰੇਡ ਸ਼ਾਮ ਸੁੰਦਰ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪ੍ਰਦੀਪ ਬਰਾੜ, ਹਰਬੰਸ ਸਿੰਘ ਔਲਖ, ਤਰਸੇਮ ਭਾਣਾ, ਬੀਬੀ ਪਰਮਜੀਤ ਕੌਰ ਕੰਮੇਆਣਾ, ਮਨਪ੍ਰੀਤ ਕੌਰ ਤੋਂ ਇਲਾਵਾ ਪੀਆਰਟੀਸੀ ਦੇ ਪੈਨਸ਼ਨਰ ਆਗੂ ਸੁਖਦੇਵ ਸਿੰਘ ਮੱਲੀ ਅਤੇ ਲਾਭ ਸਿੰਘ ਸੈਕਟਰੀ ਵੀ ਹਾਜ਼ਰ ਸਨ।