ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ’ਤੇ ਰੇਲਵੇ ਅੰਡਰਬਿ੍ਰਜ ਕੋਲ ਸਥਿੱਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਵੱਲੋਂ ਅੱਜ ਚੇਅਰਪਰਸਨ ਮੈਡਮ ਸੀਮਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ ਦੀ ਅਗਵਾਈ ਹੇਠ ਸੈਂਟਰ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ। ਸਮਾਗਮ ਦੀ ਸ਼ੁਰੂਆਤ ਦੀਵੇ ਬਾਲ ਕੇ ਤੇ ਗਣੇਸ਼-ਲਕਸ਼ਮੀ ਜੀ ਦੀ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਵੇਂ ਕਿ ਗਿੱਧਾ, ਭੰਗੜਾ, ਕਵਿਤਾ ਪਾਠ ਅਤੇ ਡਰਾਮਾ। ਰੰਗ-ਬਿਰੰਗੀ ਸਜਾਵਟ, ਦੀਆਂ ਦੀ ਰੌਸ਼ਨੀ ਅਤੇ ਮੁੱਖ ਦਰਵਾਜ਼ੇ ਤੇ ਬਣਾਇਆ ਰੰਗੋਲੀ ਦਾ ਨਜ਼ਾਰਾ ਸਭ ਨੂੰ ਮੋਹ ਲੈਣ ਵਾਲਾ ਸੀ। ਇਸ ਮੌਕੇ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ ਅਤੇ ਚੇਅਰਪਰਸਨ ਸੀਮਾ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੀਵਾਲੀ ਦਾ ਮੂਲ ਸੰਦੇਸ਼ ਚਾਨਣ, ਸੱਚਾਈ ਅਤੇ ਚੰਗਿਆਈ ਦੀ ਬੁਰਾਈ ਉੱਤੇ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਸਭ ਨੂੰ ਸਫ਼ਾਈ, ਏਕਤਾ ਅਤੇ ਖੁਸ਼ਹਾਲੀ ਦਾ ਪੈਗਾਮ ਦਿੱਤਾ। ਸਮਾਗਮ ਦੇ ਅੰਤ ਵਿੱਚ ਮਿਠਾਈਆਂ ਵੰਡੀਆਂ ਗਈਆਂ ਅਤੇ ਸਾਰੇ ਹਾਜ਼ਰ ਵਿਅਕਤੀਆਂ ਨੇ ਖੁਸ਼ੀ ਨਾਲ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਸੈਂਟਰ ਦਾ ਸਮੁੱਚਾ ਸਟਾਫ ਵੀ ਮੌਜੂਦ ਸਨ।