ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸਕੂਲ ਹਰੀਨੌ ਨੇ ਨਵੇ ਸਾਲ 2024-ਦੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਨਾਲ ਸ਼ੁਰੂਆਤ ਕੀਤੀ। ਇਸ ਦਿਨ ਵਾਤਾਵਰਨ ਦੀ ਸੰਭਾਲ ਲਈ ਸਕੂਲ ’ਚ ਆਂਵਲੇ ਦਾ ਪੌਦਾ ਲਾ ਕੇ ਇਹ ਪ੍ਰਣ ਕੀਤਾ ਗਿਆ ਕਿ ਸਾਰਾ ਹੀ ਸਟਾਫ਼ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਇੱਕ-ਇੱਕ ਪੌਦਾ ਜਰੂਰ ਲਾਵੇਗਾ। ਸਾਰੇ ਹੀ ਦਰਜਾਚਾਰ ਮੁਲਾਜਮਾ ਨੂੰ ਗਰਮ ਸੌਲ ਦਿੱਤੇ ਗਏ। ਬਲਜੀਤ ਸਿੰਘ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਸਾਰੇ ਹੀ ਸਟਾਫ਼ ’ਚ ਨਵੇਂ ਸਾਲ ਦਾ ਚਾਅ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਮੂਹ ਸਟਾਫ਼ ਨੇ ਅਰਦਾਸ ਕੀਤੀ ਕਿ ਆਉਣ ਵਾਲਾ ਸਾਲ ਸਭ ਲਈ ਤੰਦਰੁਸਤੀ ਅਤੇ ਕਾਮਯਾਬੀ ਲੈ ਕੇ ਆਵੇ।

