ਰੋਪੜ, 17 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਰੋਪੜ ਦੀ ਸਮਾਜ ਸੇਵੀ ਕਾਰਜਾਂ ਲਈ ਪ੍ਰਸਿੱਧ ਸੰਸਥਾ ਨੈਣਾ ਜੀਵਨ ਜਯੋਤੀ ਕਲੱਬ ਦਾ ਨਹਿਰੂ ਸਟੇਡੀਅਮ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿੱਚ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ। ਜਿੱਥੇ ਪੰਜਾਬ ਦੇ ਵਿੱਤ ਯੋਜਨਾ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਆਈ.ਏ.ਐੱਸ. ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਖੁਰਾਨਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਕਤ ਸ਼ਖਸੀਅਤਾਂ ਦੀ ਹਾਜਰੀ ਵਿੱਚ ਹੋਏ ਸਨਮਾਨ ਲਈ ਕਲੱਬ ਮੈਂਬਰਾਂ ਪਰਵੀਨ ਜੈਨ, ਸੰਦੀਪ ਕੱਕੜ, ਵਰਿੰਦਰ ਵਿਆਸ, ਅਤਿੰਦਰ ਪਾਲ ਸਿੰਘ, ਸ਼ਿਵ ਕੁਮਾਰ ਸੈਣੀ, ਦਿਨੇਸ਼ ਵਰਮਾ ਅਤੇ ਧਰੂਵ ਨਾਰੰਗ ਨੇ ਸਾਰੇ ਪ੍ਰਸ਼ਾਸਨ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।