ਉੰਨਾ ਦੀ ਮ੍ਰਿਤਕ ਦੇਹ ਕਲ ਨੂੰ 01 ਵਜੇ ਮਿੱਤੀ 23 – 12 – 2025 ਸੁਪਰਦੇ ਖਾਕ ਕੀਤੀ ਜਾਵੇਗੀ ।
ਸਮੁੱਚੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ
ਲੁਧਿਆਣਾ 22 ਦਸੰਬਰ (ਸੁਰਿੰਦਰ ਸੇਠੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤ ਜਗਤ ਵਿੱਚ ਸੀਨੀਅਰ ਅਤੇ ਸਿਰਮੌਰ ਉਸਤਾਦਾ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਪੂਰਨ ਸ਼ਾਹਕੋਟੀ ਜੀ ਆਪਣੇ ਪ੍ਰੀਵਾਰ ਸਮੇਤ ਦੇਸ਼-ਵਿਦੇਸ਼ ਵਿੱਚ ਵਸਦੇ ਸਰੋਤਿਆ , ਦਰਸ਼ਕਾਂ , ਪ੍ਰਸ਼ੰਸਕਾ ਅਤੇ ਸ਼ਗਿਰਦਾ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਉਹ ਬੀਤੇ ਦਿਨਾ ਤੋ ਬਿਮਾਰ ਚੱਲ ਰਹੇ ਸਨ । ਉੰਨਾ ਨੇ ਸੰਗੀਤ ਜਗਤ ਵਿੱਚ ਸਾਢੇ ਪੰਜ ਦਹਾਕੇ ਸੇਵਾ ਕੀਤੀ ਹੈ । ਉਹ ਪਟਿਆਲਾ ਘਰਾਣੇ ਦੀ ਫੁੱਲਵਾੜੀ ਦੇ ਨਰਗਿਸ ਦੇ ਫੁੱਲ ਸਨ । ਉੰਨਾ ਦੀ ਸੰਗੀਤਕ ਨਿਪੁੰਨਤਾ ਦੀ ਇਬਾਦਤ ਅੱਗੇ ਭਾਰਤ ਸਰਕਾਰ ਨੇ ਸਿਰ ਨਿਵਾ ਕੇ ਸਤਿਕਾਰ ਸਹਿਤ " ਪੱਦਮ ਸ਼੍ਰੀ ਪੁਰਸਕਾਰ " ਨਾਲ ਸਨਮਾਨ ਕਰਕੇ ਸਤਿਕਾਰ ਸਹਿਤ ਨਿਵਾਜਿਆ ਹੈ । ਇਸ ਤੋ ਇਲਾਵਾ ਉਹ ਇਕ ਫੱਕਰ ਰੂਹ ਸੀ । ਇਹ ਪਹਿਲੇ ਮਹਾਨ ਧੰਨਤੰਤਰ ਗਵਈਏ ਹਨ । ਜਿੰਨਾ ਦੇ ਸ਼ਗਿਰਦ ਪਦੱਮ ਸ਼੍ਰੀ ਹੰਸ ਰਾਜ ਹੰਸ ਜੀ " ਪਦੱਮ ਸ਼੍ਰੀ ਪੁਰਸਕਾਰ " ਨਾਲ ਸਨਮਾਨਿਤ ਕੀਤੇ ਗਏ ਹਨ । ਉਹ ਭਾਰਤੀ ਸਾਂਸਦ ਤੋ ਇਲਵਾ ਬਾਲੀਵੁੱਡ ਦੇ ਵਿਸ਼ਵ ਪ੍ਰਸਿੱਧ ਗਾਇਕ ਹਨ । ਸਮਕਾਲੀ ਦੌਰ ਵਿੱਚ ਉਹ ਨਕੋਦਰ ਵਿਖੇ ਅਲਮਸਤ ਬਾਬਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਤੇ ਗੱਦੀ ਨਸ਼ੀਨ ਹਨ । ਉੰਨਾ ਦੇ ਸਪੁੱਤਰ ਮਾਸਟਰ ਸਲੀਮ ਜੀ ਸ਼੍ਰੋਮਣੀ ਗਾਇਕਾ ਦੀ ਮੋਹਰਲੀ ਕਤਾਰ ਦੇ ਸਮਕਾਲੀ ਹਨ । ਮੈਨੂੰ ਇਸ ਕੁਲਖੱਣੀ ਖਬਰ ਉੰਨਾ ਦੇ ਸ਼ਗਿਰਦ ਗਾਇਕ ਸ਼੍ਰੀ ਹੁਸਨ ਲਾਲ ਹੀਰਾ ਜੀ ਨੇ ਫੋਨ ਕਰ ਕੇ ਦਿੱਤੀ ਹੈ । ਮਹਾਨ ਉਸਤਾਦ ਗਾਇਕ ਦੇ ਤੁਰ ਜਾਣ ਨਾਲ ਪ੍ਰੀਵਾਰ ਸਮੇਤ ਪੰਜਾਬੀ ਸੰਗੀਤ ਜਗਤ ਬਹੁਤ ਪ੍ਰਭਾਵਿਤ ਹੋਇਆ ਹੈ । ਸਾਲ ਦੇ ਆਖਰੀ ਛੋਟੇ ਦਿਨਾ ਵਿੱਚ ਪੰਜਾਬੀ ਦਾ ਵੱਡਾ ਫੰਕਾਰ ਚਲਾ ਗਿਆ ਹੈ । ਇਸ ਹਰਮਨ ਪਿਆਰੇ ਗਾਇਕ ਨੇ ਪੰਜਾਬੀ ਸੰਗੀਤ ਦੇ ਬ੍ਰਹਿਮੰਡ ਵਿੱਚ ਧਰੂਵ ਤਾਰੇ ਵਾਂਗ ਅਮਿੱਟ ਹੋਦ ਸਥਾਪਿਤ ਕਰ ਲਈ ਹੈ । ਇਸ ਮਯਨਾਜ ਧਨੰਤਰ ਹਸਤੀ ਵਲੋ ਸੰਗੀਤ ਜਗਤ ਵਿੱਚ ਪਾਇਆ ਯੋਗਦਾਨ ਕਦੇ ਭੁਲਾਇਆ ਨਹੀ ਜਾ ਸਕਦਾ । ਇਸ ਮੂਆਜਿਜ ਸ਼ਖਸੀਅਤ ਦੇ ਗੀਤ ਕਦੀ ਇਸ ਨੂੰ ਦੂਨੀਆ ਤੋ ਮਨਫੀ ਨਹੀ ਹੋਣ ਦੇਣ ਗੇ । ਮੈ ਕਈ ਵਾਰ ਇਸ ਮਾਣਮੱਤੇ ਫੰਕਾਰ ਨੂੰ ਮਿਲਿਆ ਹਾਂ । ਇਹ ਫਕੀਰ ਰੂਹ ਸੰਗੀਤ ਦਾ ਰਸੀਆ ਸੀ । ਇਸ ਦੇ ਸੂਫੀਆਨਾ ਗੀਤ ਕੁਲੀਆ ਤੋ ਲੈ ਕੇ ਵੱਡੇ ਸ਼ਾਹੀ ਦਰਬਾਰਾ ਵਿੱਚ ਵੀ ਸੁਣੇ ਹਨ । ਇਹ ਉਸਤਾਦ ਲੋਕ ਬਹੁਤ ਵਧੀਆ ਤਹਿਜੀਬ ਦਾ ਧਨੀ ਸੀ । ਅੱਜ ਭਾਵੇ ਭੌਤਿਕ ਤੌਰ ਤੇ ਸਾਡੇ ਦਰਮਿਆਨ ਮੌਜੂਦ ਨਹੀ ਹਨ । ਪਰ ਵਿਸ਼ਵ ਭਰ ਦੇ ਸਰੋਤਿਆ ਦੇ ਦਿੱਲਾ ਵਿੱਚ ਹਮੇਸ਼ਾ ਵਸਦੇ ਰਹਿਣ ਗੇ । ਮੈ ਇਸ ਪੰਜਾਬੀ ਸੰਗੀਤ ਦੇ ਮਹਾਂ ਕੁੰਭ ਨੂੰ ਪ੍ਰਣਾਮ ਕਰਦਾ ਹੋਇਆ ਸ਼ਰਧਾਂਜਲੀ ਭੇਟ ਕਰਦਾ ਹਾਂ ਰੱਬ ਰਾਖਾ ।
