ਪੁਲਿਸ ਕਰਮਚਾਰੀਆਂ ਨੂੰ ਚੈਕਿੰਗ ਦੌਰਾਨ ਪੂਰੀ ਸਾਵਧਾਨੀ ਤੇ ਚੌਕਸੀ ਵਰਤਣ ਦੇ ਦਿੱਤੇ ਨਿਰਦੇਸ਼
ਰੇਲਵੇ ਸਟੇਸ਼ਨ ਦੀਆਂ ਪਾਰਕਿੰਗਾਂ ’ਚ ਖੜ੍ਹੇ ਵਾਹਨਾਂ ਦੀ ਵੀ ’ਵਾਹਨ ਐਪ’ ਰਾਹੀਂ ਕੀਤੀ ਜਾਂਚ

ਫਰੀਦਕੋਟ, 12 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਧੀਨ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਈ ਰੱਖਣ ਦੇ ਉਦੇਸ਼ ਨਾਲ ਗੌਰਵ ਯਾਦਵ ਡੀ.ਜੀ.ਪੀ ਦੀਆਂ ਹਦਾਇਤਾਂ ਮੁਤਾਬਿਕ ਅਸਮਾਜਿਕ ਤੱਤਾਂ ਵਿਰੁੱਧ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ ਦੇ ਹਿੱਸੇ ਵਜੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਮੰਗਲਵਾਰ ਨੂੰ ਜਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾ ਅਤੇ ਉਨ੍ਹਾਂ ਦੇ ਆਸ-ਪਾਸ ਖੇਤਰਾਂ ਵਿੱਚ ਦੁਪਹਿਰ 1:00 ਵਜੇ ਤੋ ਲੈ ਕੇ ਵਿਸ਼ੇਸ਼ ਕੌਰਡਨ ਐਂਡ ਸਰਚ ਓਪਰੇਸ਼ਨ (ਕਾਸੋ) ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ, ਜਿੰਨ੍ਹਾਂ ਵਿੱਚ ਐਟੀ-ਸਾਬੋਟੇਜ ਅਤੇ ਡੌਗ ਸਕਾਡ ਟੀਮਾ ਵੀ ਸ਼ਾਮਲ ਸਨ, ਵੱਲੋ ਰੇਲਵੇ ਸਟੇਸ਼ਨਾ ’ਤੇ ਗਹਿਰਾਈ ਨਾਲ ਜਾਂਚ ਕੀਤੀ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੀ ਪਛਾਣ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜੀ.ਆਰ.ਪੀ ਪੁਲਿਸ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਯਾਤਰੀਆਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ ਅਤੇ ਬਿਨਾਂ ਕਿਸੇ ਵਜਾ ਦੇ ਰੇਲਵੇ ਸਟੇਸ਼ਨ ਵਿੱਚ ਘੁੰੰਮਣ ਵਾਲੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੀਆਂ ਪਾਰਕਿੰਗਾ ਵਿੱਚ ਖੜ੍ਹੇ ਵਾਹਨਾਂ ਦੀ ਵੀ ’ਵਾਹਨ ਐਪ’ ਰਾਹੀਂ ਜਾਂਚ ਕੀਤੀ ਗਈ। ਇਸ ਮੌਕੇ ਚੈਕਿੰਗ ਗਤੀਵਿਧੀਆ ਦਾ ਜਾਇਜਾ ਲੈਣ ਲਈ ਰੇਲਵੇ ਸਟੇਸ਼ਨ ਫਰੀਦਕੋਟ ਪਹੁੰਚੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਸਮਾਜਿਕ ਤੱਤਾਂ ਦੇ ਵਿਰੱਧ ਲਗਾਤਾਰ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਅੱਜ ਇਹ ਕੀਤੀ ਜਾ ਰਹੀ ਚੈਕਿੰਗ ਵੀ ਇਸੇ ਦਾ ਹੀ ਹਿੱਸਾ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋ ਭੀੜ-ਭੜੱਕੇ ਵਾਲੇ ਏਰੀਆਂ, ਰੇਲਵੇ ਸਟੇਸ਼ਨਾ, ਬੱਸ ਸਟੈਡਾਂ ਅਤੇ ਮਹੱਤਵਪੂਰਨਾ ਸਥਾਨਾ ਪਰ ਐਟੀ-ਸਾਬੋਟੇਜ ਟੀਮਾਂ ਵੱਲੋ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਡਰੋਨ ਕੈਮਰਿਆ ਅਤੇ ਸੀ.ਸੀ.ਟੀ.ਵੀ ਕੈਮਰਿਆ ਰਾਹੀ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਹਨਾ ਦੱਸਿਆ ਕਿ ਇਹ ਚੈਕਿੰਗਾਂ ਕਿਸੇ ਵੀ ਹਾਈ ਅਲਟਰ ਦੌਰਾਨ ਕੀਤੀਆ ਜਾ ਰਹੀਆ ਕਾਰਵਾਈਆ ਦਾ ਹਿੱਸਾ ਹਨ, ਜੋ ਕਿ ਆਉਣ ਵਾਲੇ ਸਮੇ ਵੀ ਜਾਰੀ ਰਹਿਣਗੀਆ। ਇਸਦੇ ਨਾਲ ਪਬਲਿਕ ਅੰਦਰ ਵੀ ਇਸ ਤਰ੍ਹਾਂ ਦੀਆਂ ਚੈਕਿੰਗ ਨਾਲ ਸੁਰੱਖਿਆ ਦੀ ਭਾਵਨਾ ਹੋਰ ਮਜੂਬਤ ਹੁੰਦੀ ਹੈ। ਇਸ ਮੌਕੇ ਉਹਨਾ ਦੱਸਿਆ ਕਿ ਸਮੂਹ ਪੁਲਿਸ ਅਧਿਕਾਰੀਆ, ਕਰਮਚਾਰੀਆਂ ਅਤੇ ਖਾਸ ਤੌਰ ’ਤੇ ਪੀ.ਸੀ.ਆਰ. ਟੀਮਾਂ ਨੂੰ ਇਹ ਸਖਤ ਹਦਾਇਤਾ ਜਾਰੀ ਕੀਤੀਆ ਗਈਆ ਹਨ ਕਿ ਆਪਣੇ ਅੰਦਰ ਆਉਦੇ ਏਰੀਆਂ ਵਿੱਚ ਪੂਰੀ ਮੁਸਤੈਦੀ ਨਾਲ ਡਿਊਟੀ ਕੀਤੀ ਜਾਵੇ। ਇਸ ਦੇ ਨਾਲ ਹੀ ਐਸ.ਐਸ.ਪੀ. ਫਰੀਦਕੋਟ ਵੱਲੋਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾ ਪਾਸ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਸੂਚਨਾ ਹੈ ਤਾਂ ਉਹਨ ਹੈਲਪਲਾਈਨ ਨੰਬਰ 112 ਜਾ ਫਿਰ ਨਜਦੀਕੀ ਪੁਲਿਸ ਸਟੇਸ਼ਨ ’ਤੇ ਜਾ ਕੇ ਵੀ ਇਤਲਾਹ ਦੇਣ।

