ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੋੜਵੰਦਾਂ, ਬੁਜਰਗਾਂ, ਅੰਗਹੀਣ ਤੇ ਲੰਮੇ ਸਮੇਂ ਤੋਂ ਬਿਮਾਰ ਪ੍ਰਵਾਰਾਂ ਨੂੰ ਹੈਲਥ ਫਾਰ ਆਲ ਸੁਸਾਇਟੀ ਨੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਦਿਵਾਲੀ ਰਾਸ਼ਨ ਤੇ ਮਿਠਾਈ ਵੰਡ ਕੇ ਮਨਾਈ। ਸੰਸਥਾ ਦੇ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਦੀਵਾਲੀ ਦੇ ਸ਼ੁੱਭ ਦਿਹਾੜੇ ’ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ 15 ਲੋੜਵੰਦ ਪ੍ਰਵਾਰਾਂ, ਜਿੰਨਾਂ ਦੇ ਘਰ ਕੋਈ ਮਰਦ ਕਮਾਈ ਕਰਨ ਵਾਲਾ ਨਹੀਂ, ਜਾਂ ਲੰਮੇ ਸਮੇਂ ਤੋਂ ਬਿਮਾਰੀ ਦਾ ਸਾਹਮਣਾ ਕਰ ਰਹੇ ਪ੍ਰਵਾਰ ਅਤਿ ਲੋੜਵੰਦਾਂ ਨੂੰ ਰਾਸ਼ਨ ਖੰਡ, ਚਾਹ ਪੱਤੀ, ਸਾਬਨ, ਸਰਫ, ਮੋਮਬੱਤੀਆਂ, ਛੋਲੇ, ਮੂੰਗੀ, ਮਸਰੀ, ਹਲਦੀ, ਮਿਰਚ, ਮਸਾਲਾ, ਸੋਇਆਬੀਨ ਦੀਆ ਵੜੀਆ, ਘਿਉ ਆਦਿ ਸਮਾਨ ਅਤੇ ਦੋ ਤਰਾਂ ਦੀ ਮਿਠਾਈ ਦਿੱਤੀ ਗਈ ਤਾਂ ਜੋ ਇਹ ਪ੍ਰਵਾਰ ਦੀਵਾਲੀ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣ। ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ। ਸਮਾਜ ਵਿੱਚ ਗੁਰਬਤ ਦੀ ਜਿੰਦਗੀ ਬਤੀਤ ਕਰ ਰਹੇ ਲੋਕਾਂ ਲਈ ਸੰਸਥਾ ਦੇ ਮੈਂਬਰ ਵੱਡਾ ਆਸਰਾ ਬਣ ਜਾਂਦੇ ਹਨ। ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਇਹ ਕੋਸ਼ਿਸ ਹੁੰਦੀ ਹੈ ਕਿ ਹਰ ਤਿੱਥ ਤਿਉਹਾਰ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਲੋੜਵੰਦਾਂ ਬੁਜਰਗ, ਵਿਧਵਾ ਤੇ ਅੰਗਹੀਣਾਂ ਨੂੰ ਦੀਵਾਲੀ ਮੌਕੇ ਰਾਸ਼ਨ ਅਤੇ ਮਠਿਆਈ ਵੰਡ ਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆ ਸਨ।
