ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਧਾਰਮਿਕ ਸੰਸਥਾ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਸੰਕਟਮੋਚਨ ਹਨੂੰਮਾਨ ਮੰਦਿਰ ਪੁਰਾਣੀ ਅਨਾਜ ਮੰਡੀ ਦੇ ਵਿਹੜੇ ਵਿੱਚ ਸ਼ਨੀਵਾਰ ਸਵੇਰ ਤੋਂ ਸ਼ਾਮ ਤੱਕ ਆਲੂ ਪੂਰੀ ਦਾ ਭੰਡਾਰਾ ਲਾਇਆ ਗਿਆ। ਇਸ ਸਮੇਂ ਸੰਮਤੀ ਚੇਅਰਮੈਨ ਦੀਪਕ ਗੋਇਲ ਅਤੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਨੇ ਦੱਸਿਆ ਕਿ ਅੱਜ ਦੇ ਆਲੂ ਪੂਰੀ ਦੇ ਭੰਡਾਰੇ ਦਾ ਸਹਿਯੋਗ ਕਿਸੇ ਬਾਲਾ ਜੀ ਦੇ ਭਗਤ ਵੱਲੋ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਭੰਡਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਇਸ ਸਮੇਂ ਸੰਮਤੀ ਸਕੱਤਰ ਸੁਸ਼ਾਂਤ ਬਾਂਸਲ ਅਤੇ ਮੈਂਬਰ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਕਮੇਟੀ ਵੱਲੋਂ ਹਰ ਮੰਗਲਵਾਰ ਨੂੰ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਅੱਜ ਇੱਕ ਸ਼ਰਧਾਲੂ ਦੀ ਬੇਨਤੀ ’ਤੇ ਸ਼ਨੀਵਾਰ ਨੂੰ ਵੀ ਭੰਡਾਰਾ ਕਰਵਾਇਆ ਗਿਆ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਮਹਿੰਗੇ ਹੋਟਲ ਵਿੱਚ ਜਨਮ ਦਿਨ, ਵਰ੍ਹੇਗੰਢ ਵਰਗੇ ਖੁਸ਼ੀ ਦੇ ਮੌਕੇ ਮਨਾਉਣ ਦੀ ਬਜਾਏ ਭਗਵਾਨ ਬਾਲਾ ਜੀ ਦਾ ਭੰਡਾਰਾ ਲਾ ਕੇ ਮਨਾਉਣ ਅਤੇ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਗਰ ਕੌਂਸਲ ਦੇ ਜੇ.ਈ. ਸੁਖਦੀਪ ਸਿੰਘ, ਅਮਨ ਸ਼ਰਮਾ, ਕਮੇਟੀ ਸੇਵਾਦਾਰ ਰਾਹੁਲ ਢੀਗੜਾ, ਦੀਪਕ ਬੱਤਰਾ, ਮੰਗਤ ਰਾਏ ਬੱਤਰਾ, ਅਰਸ਼ਦੀਪ ਸਿੰਘ ਬੱਪੀ ਆਦਿ ਮੈਂਬਰ ਵੀ ਹਾਜ਼ਰ ਸਨ।

