ਕੋਟਕਪੂਰਾ, 15 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰੋਮਾਨਾ ਅਜੀਤ ਸਿੰਘ ਵਿਖੇ ਇੱਕ ਅੰਗਹੀਨ ਅਤੇ ਬਜ਼ੁਰਗ ਵਿਅਕਤੀਆਂ ਲਈ ਫਰੀ ਕੈਂਪ ਬਾਬਾ ਖੁਸ਼ੀ ਰਾਮ ਡੇਰਾ ਵਿਖੇ ਲਗਾਇਆ ਗਿਆ, ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ‘ਤੇ ਸਮੁੱਚੀ ਪੰਚਾਇਤ ਅਤੇ ਕਲਗੀਧਰ ਯੂਥ ਅਤੇ ਵੈਲਫੇਅਰ ਕਲੱਬ ਸਹਿਯੋਗ ਦਿੱਤਾ ਗਿਆ! ਕੈਂਪ ਦਾ ਪ੍ਰਬੰਧ ਭਾਜਪਾ ਆਗੂ ਰਮਨਦੀਪ ਕੌਰ ਅਤੇ ਖੁਸ਼ੀ ਰਾਮ ਡੇਰਾ ਦੀ ਕਮੇਟੀ ਵੱਲੋਂ ਕੀਤਾ ਗਿਆ! ਇਸ ਕੈਂਪ ਦੌਰਾਨ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਡਾਕਟਰ ਰਵੀ ਕੁਮਾਰ ਦੀ ਟੀਮ ਦੀ ਅਗਵਾਈ ਹੇਠ 170 ਮਰੀਜ਼ਾਂ ਦੀ ਜਾਂਚ ਕੀਤੀ ਗਈ! ਇਸ ਕੈਂਪ ਦੌਰਾਨ ਬੈਟਰੀ ਵਾਲੀਆਂ ਸਕੂਟਰੀਆਂ ਟਰਾਈ ਸਾਈਕਲ ਵੀਲ ਚੇਅਰ ਖੁਡੀਆਂ ਖਰੌੜੀਆਂ ਕੋਡੇ ਬੈਲਟਾਂ ਵਾਕਰ ਕੰਨਾਂ ਵਾਲੀਆਂ ਮਸ਼ੀਨਾਂ ਦੇਣ ਲਈ ਜਾਚ ਕੀਤੀ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਨੂੰ ਸਮੁੱਚੀ ਨਗਰ ਪੰਚਾਇਤ ਅਤੇ ਕਲੱਬ ਦੇ ਸਾਥੀਆਂ ਦਾ ਧੰਨਵਾਦ ਕੀਤਾ! ਇਸ ਸਮੇਂ ਵਿਸ਼ੇਸ਼ ਤੌਰ ‘ਤੇ ਹਰਦੀਪ ਸ਼ਰਮਾ ਬਾਹਮਣ ਵਾਲਾ, ਨਿਰਮਲ ਕੌਰ ਮਲੂਕਾ, ਸਿੰਦਾ ਸਿੰਘ ਮਲਕੇ, ਕਲੱਬ ਦੇ ਪ੍ਰਧਾਨ ਅਜਮੇਰ ਸਿੰਘ ਸਰਪੰਚ ਇੰਦਰਜੀਤ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ, ਜਸਵੀਰ ਸਿੰਘ, ਅੰਮ੍ਰਿਤ ਪਾਲ ਸਿੰਘ ਅਤੇ ਬਾਬਾ ਖੁਸ਼ੀ ਰਾਮ ਕਮੇਟੀ ਦੇ ਪ੍ਰਧਾਨ ਤੀਰਤ ਸਿੰਘ ਹੀ ਹਾਜਰ ਸਨ!