ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਰਾਮੇਅਣਾ ਦੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਵਿਖੇ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਵਿਧਾਨ ਸਭਾ ਹਲਕਾ ਜੈਤੋ ਵੱਲੋਂ ਲੋੜਵੰਦ ਬਜ਼ੁਰਗ ਸੀਨੀਅਰ ਸਿਟੀਜਨ ਅਤੇ ਅੰਗਹੀਣ ਵਿਅਕਤੀਆਂ ਲਈ ਖੂੰਡੀਆਂ, ਗੋਡੇ, ਬੈਲਟਾਂ, ਵੀਲ ਚੇਅਰ, ਵਾਕਰ, ਡੈਸਕ, ਟਰਾਈ ਸਾਈਕਲ, ਚਾਰਜ ਵਾਲੀਆਂ ਸਕੂਟਰੀਆਂ ਤੋਂ ਇਲਾਵਾ ਕੰਨਾਂ ਵਾਲੀਆਂ ਮਸ਼ੀਨਾਂ ਸਮੇਤ ਹੋਰ ਸਮਾਨ ਦੇਣ ਲਈ ਮੁਫਤ ਵਿਸ਼ੇਸ਼ ਕੈਂਪ ਲਾਇਆ ਗਿਆ। ਕੈਂਪ ਦੌਰਾਨ ਰੁਦਰਾ ਆਸਰਾ ਸੈਂਟਰ ਬਠਿੰਡਾ ਵੱਲੋਂ ਡਾ. ਰਵੀ ਕੁਮਾਰ ਗੌਤਮ ਪਾਂਡੇ ਦੀ ਸਮੁੱਚੀ ਟੀਮ ਵੱਲੋਂ 200 ਦੇ ਕਰੀਬ ਲੋੜਵੰਦਾਂ ਦੀ ਜਾਂਚ ਕੀਤੀ ਗਈ, ਕੈਂਪ ਵਿੱਚ 300 ਤੋਂ ਉੱਪਰ ਲੋਕਾਂ ਨੇ ਭਾਗ ਲਿਆ। ਇਸ ਸਮੇਂ ਸਮਾਜਸੇਵੀ ਡਾ. ਬਲਵਿੰਦਰ ਸਿੰਘ ਬਰਗਾੜੀ ਅਤੇ ਗੁਰਮੀਤ ਸਿੰਘ ਰਾਮੇਆਣਾ ਨੇ ਵਿਸ਼ੇਸ਼ ਤੌਰ ’ਤੇ ਕੈਂਪ ਦੌਰਾਨ ਹਾਜਰ ਸਨ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਸਮਾਜਸੇਵਾ ਦੇ ਖੇਤਰ ਵਿੱਚ ਆਪਣੇ ਜੀਵਨ ਦੇ ਪਿਛਲੇ 30 ਸਾਲ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕਰਕੇ ਮਨ ਨੂੰ ਸ਼ਾਂਤੀ ਮਿਲੀ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਨਗਰ ਪਿੰਡ ਅਤੇ ਕਸਬੇ ਲਈ ਸਾਰੇ ਹੀ ਲੋੜਵੰਦਾਂ ਨੂੰ ਲੋੜ ਅਨੁਸਾਰ ਸਮਾਨ ਦਿੱਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਿੰਟੂ ਸਿੰਘ ਮੜਾਕ, ਸ਼ਿੰਦਾ ਸਿੰਘ ਮੜਾਕ, ਜਗਤਾਰ ਸਿੰਘ ਮੜਾਕ, ਅਮਰਜੀਤ ਸਿੰਘ ਖੱਚੜਾਂ, ਮੇਘ ਸਿੰਘ ਰਾਮੇਆਣਾ, ਬਾਬਾ ਮੱਖਣ ਸਿੰਘ ਸਮੇਤ ਹੋਰ ਬਹੁਤ ਸਾਰੇ ਸੀਨੀਅਰ ਸਿਟੀਜਨ ਔਰਤ ਅਤੇ ਮਰਦ ਵੀ ਹਾਜ਼ਰ ਸਨ।
