ਫਰੀਦਕੋਟ, 21 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਬਲ ਕਲਾਂ ਦੇ ਬੱਚਿਆਂ ਨੂੰ ਪਰਮ ਕੌਰ ਕੈਨੇਡਾ ਅਤੇ ਮਨਦੀਪ ਸਿੰਘ ਕੈਨੇਡਾ ਵਲੋਂ ਆਪਣੀ ਮਾਤਾ ਸਵਰਗਵਾਸੀ ਹਰਜੀਤ ਕੌਰ ਦੀ ਯਾਦ ’ਚ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਸਮੇਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਨਿਰਮਲ ਸਿੰਘ ਸੇਖੋ, ਹਰਦੇਵ ਸਿੰਘ ਸੇਖੋਂ, ਚਰਨਜੀਤ ਸਿੰਘ ਸੇਖੋ (ਸਾਬਕਾ ਸਰਪੰਚ), ਅੰਗਰੇਜ ਸਿੰਘ ਸੇਖੋ (ਸਾਬਕਾ ਪੰਚ), ਕਿਰਨਜੀਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੇਖੋਂ, ਗੁਰਵਿੰਦਰ ਸਿੰਘ, ਰਘੂਵੀਰ ਸਿੰਘ ਢਿੱਲੋ (ਸਾਬਕਾ ਪੰਚ), ਸੀਐਚਟੀ ਸਰਦਾਰ ਲਖਵਿੰਦਰ ਸਿੰਘ ਹੈਡ ਟੀਚਰ, ਰਾਮਦਾਸ ਅਧਿਆਪਕ, ਮਨਜੀਤ ਕੁਮਾਰ ਅਤੇ ਮੈਡਮ ਮਲਕੀਤ ਕੌਰ ਇਸ ਸਮੇਂ ਮੌਜੂਦ ਸਨ। ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਰਾਮਦਾਸ ਅਤੇ ਸਮੂਹ ਸਟਾਫ ਵਲੋਂ ਸੇਖੋਂ ਪਰਿਵਾਰ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

