ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਵਿਸਥਾਰ ਅਤੇ ਨਵੀਨੀਕਰਨ (ਸੇਮ ਨਾਲੇ ਵਾਲਾ ਪੁੱਲ ਨੇੜੇ ਹੋਟਲ ਸ਼ਾਹੀ ਹਵੇਲੀ) ਦੀ ਮਨਜ਼ੂਰੀ ਦੇਣ ਬਦਲੇ ਅਰਸ਼ ਸੱਚਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਫਰੀਦਕੋਟ ਦੀ ਤਰੱਕੀ, ਆਵਾਜਾਈ ਸੁਵਿਧਾ ਅਤੇ ਭਵਿੱਖੀ ਇਨਫਰਾਸਟਰਕਚਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਪਰ ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਵਿਕਾਸ ਓਦੋ ਹੀ ਪੂਰਾ ਮੰਨਿਆ ਜਾਵੇਗਾ ਜਦੋਂ ਹਰ ਇੰਚ ਸੜਕ ਜਾਨ ਦੀ ਹਿਫ਼ਾਜ਼ਤ ਲਈ ਸੁਰੱਖਿਅਤ ਹੋਵੇ। ਉਨ੍ਹਾਂ ਜਨਹਿਤ ਵਿੱਚ ਧਿਆਨ ਦਿਵਾਇਆ ਕਿ ਇਸੇ ਸਟਰੈਚ ’ਤੇ ਇੰਪਰੂਵਮੈਂਟ ਟਰੱਸਟ ਬਿਲਡਿੰਗ ਅਤੇ ਸਰਵਿਸ ਸਟੇਸ਼ਨ ਨੇੜੇ ਮੌਜੂਦ ਛੋਟੀ ਪੁਲੀ (ਕਲਵਰਟ) ਹੈ, ਜੇ ਮੌਜੂਦਾ ਪ੍ਰੋਜੈਕਟ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਇਹ ਭਵਿੱਖ ਵਿੱਚ ਇੱਕ ਖਤਰਨਾਕ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਸੰਭਾਵਿਤ ਖਤਰੇ ਚੌੜੀ ਸੜਕ ’ਤੇ ੱਵਧਦੀ ਰਫ਼ਤਾਰ ਅਤੇ ਅਚਾਨਕ ਤੰਗ ਹਿੱਸਾ ਹੋਣਾ, ਰਾਤ ਸਮੇਂ ਅਤੇ ਬਰਸਾਤ ਦੌਰਾਨ ਦਿੱਖ ਦੀ ਕਮੀ ਹੋਣ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਲਈ ਵਧਦਾ ਖਤਰਾ ਬਣ ਸਕਦਾ ਹੈ ਅਤੇ ਇਹ ਇੱਕ ਅਧੂਰਾ ਇਨਫਰਾਸਟਰਕਚਰ ਮਾਡਲ ਨਾ ਬਣੇ। ਅਰਸ਼ ਸੱਚਰ ਨੇ ਕਿਹਾ ਕਿ ਅਸੀਂ ਹਾਦਸੇ ਤੋਂ ਬਾਅਦ ਪ੍ਰਤੀਕ੍ਰਿਆ ਦੇਣ ਵਾਲੀ ਰਾਜਨੀਤੀ ਨਹੀਂ ਕਰਦੇ, ਅਸੀਂ ਹਾਦਸਾ ਹੋਣ ਤੋਂ ਪਹਿਲਾਂ ਰੋਕਣ ਵਾਲੀ ਜ਼ਿੰਮੇਵਾਰੀ ਵਾਲੀ ਸੋਚ ਰੱਖਦੇ ਹਾਂ। ਇੱਕ ਵੀ ਪਰਿਵਾਰ ਨੂੰ ਦੁੱਖ ਨਾ ਸਹਿਣਾ ਪਵੇ, ਇਹ ਸਾਡੀ ਪ੍ਰਾਥਮਿਕਤਾ ਹੈ, ਮੇਰੀਆਂ ਮੁੱਖ ਮੰਗਾਂ ਮੁੱਖ ਮੰਤਰੀ ਨੂੰ ਤੁਰਤ ਲੋਕ ਨਿਰਮਾਣ ਵਿਭਾਗ ਵੱਲੋਂ ਜੁਆਇੰਟ ਸਾਈਟ ਇੰਸਪੈਕਸ਼ਨ ਕੀਤੀ ਜਾਵੇ, ਤਕਨੀਕੀ ਅਤੇ ਸੁਰੱਖਿਆ ਆਡਿਟ ਰਿਪੋਰਟ ਹੋਵੇ , ਲੋੜ ਹੋਣ ਤੇ ਪੂਲੀ ਦਾ ਚੌੜਾਈਕਰਨ ਅਤੇ ਮਜ਼ਬੂਤੀਕਰਨ ਹੋਵੇ, ਰੰਬਲ ਸਟਰਿੱਪ, ਰਿਫਲੈਕਟਿਵ ਸਾਈਨੇਜ ਅਤੇ ਰੋਡ ਮਾਰਕਿੰਗ ਦੀ ਤੁਰਤ ਵਿਵਸਥਾ ਹੋਵੇ ਅਤੇ ਪੂਰੇ ਰੋਡ ਕਾਰਿਡੋਰ ਨੂੰ ਇਕਸਾਰ ਅਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਉਨ੍ਹਾਂ ਨੇ ਯਾਦ ਦਿਵਾਇਆ ਕਿ ਇਸ ਸਬੰਧੀ ਸੁਰੱਖਿਆ ਮਾਮਲਾ ਪਹਿਲਾਂ ਵੀ ਉਨ੍ਹਾਂ ਵੱਲੋਂ ਉਠਾਇਆ ਗਿਆ ਸੀ ਅਤੇ ਹੁਣ ਸਮਾਂ ਹੈ ਕਿ ਪੂਰੇ ਪ੍ਰੋਜੈਕਟ ਨੂੰ ਇਕਸਾਰ ਸੁਰੱਖਿਆ ਮਾਪਦੰਡਾਂ ਨਾਲ ਪੂਰਾ ਕੀਤਾ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਇਹ ਮਾਮਲਾ ਕਿਸੇ ਰਾਜਨੀਤਿਕ ਲਾਭ ਦਾ ਨਹੀਂ, ਸਗੋਂ ਫਰੀਦਕੋਟ ਦੇ ਹਰ ਨਾਗਰਿਕ ਦੀ ਜਾਨ ਦੀ ਸੁਰੱਖਿਆ ਦਾ ਹੈ ਫਰੀਦਕੋਟ ਦੀ ਇੱਕ ਵੀ ਜਾਨ ਖਤਰੇ ਵਿੱਚ ਨਹੀਂ ਜਾਣ ਦੇਵਾਂਗੇ। ਵਿਕਾਸ ਵੀ ਹੋਵੇਗਾ ਅਤੇ ਜ਼ਿੰਮੇਵਾਰੀ ਵੀ ਨਿਭਾਈ ਜਾਵੇਗੀ।

