ਅਰੀਹਨ ਸੇਠੀ ਦਾ 99.4 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਪਹਿਲਾ ਸਥਾਨ : ਪਿ੍ਰੰਸੀਪਲ ਫਾਦਰ ਬੇਨੀ ਥੋਮਸ

ਕੋਟਕਪੂਰਾ/ਫ਼ਰੀਦਕੋਟ, 3 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੈਂਟ ਮੇਰੀਜ ਕਾਨਵੈਂਟ ਸਕੂਲ ਫਰੀਦਕੋਟ ਵਿਖੇ ਦਸਵੀਂ ਦਾ ਸੀ.ਆਈ.ਐੱਸ.ਈ.ਸੀ. ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਫਾਦਰ ਬੇਨੀ ਥੋਮਸ ਨੇ ਕਿਹਾ ਕਿ ਇਸ ਵਾਰ ਸਕੂਲ ਦੇ 139 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ 100 ਫੀਸਦੀ ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ, 39 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਅਤੇ 39 ਬੱਚਿਆਂ ਨੇ 80 ਤੋਂ 90 ਫੀਸਦੀ ਦੇ ਵਿੱਚਕਾਰ ਅੰਕ ਹਾਸਲ ਕੀਤੇ। ਇਸ ਮੌਕੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਰੀਹਨ ਸੇਠੀ ਸਪੁੱਤਰ ਸੋਨੀਆ ਸੇਠੀ ਅਤੇ ਰਿੰਕੂ ਸੇਠੀ ਨੇ 99.4 ਫੀਸਦੀ ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਨਵਾਂ ਰਿਕਾਰਡ ਕਾਇਮ ਕੀਤਾ, ਸਕੂਲ ਦੀ ਵਿਦਿਆਰਥਨ ਦੀਵਾਨਸ਼ੀ ਸਪੁੱਤਰੀ ਮੋਨਿਕਾ ਬਾਂਸਲ ਅਤੇ ਰੋਚਕ ਬਾਂਸਲ ਨੇ 97 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ, ਸਕੂਲ ਦੀ ਵਿਦਿਆਰਥਨ ਚਰਬਪ੍ਰੀਤ ਕੌਰ ਧਾਲੀਵਾਲ ਸਪੁੱਤਰੀ ਸਰਬਜੀਤ ਕੌਰ ਅਤੇ ਚਿੱਤਪ੍ਰੀਤ ਸਿੰਘ ਅਤੇ ਵੰਸ਼ ਗਰਗ ਸਪੁੱਤਰ ਡਿੰਪਲ ਗਰਗ ਅਤੇ ਅਸ਼ੋਕ ਕੁਮਾਰ ਗਰਗ ਨੇ 96.6 ਫੀਸਦੀ ਨੰਬਰ ਲੈ ਕੇ ਤੀਜਾ, ਨਿਆਮਤ ਵਿਰਕ ਸਪੁੱਤਰੀ ਮਨਜੀਤ ਕੌਰ ਅਤੇ ਅਮਰਦੀਪ ਸਿੰਘ ਵਿਰਕ ਅਤੇ ਜਸਲੀਨ ਕੌਰ ਸਪੁੱਤਰੀ ਬਲਜੀਤ ਕੌਰ ਅਤੇ ਜਤਿੰਦਰ ਸਿੰਘ 96.4 ਫੀਸਦੀ, ਹਰਸ਼ਿਤਾ ਸਪੁੱਤਰੀ ਪੂਜਾ ਰਾਣੀ ਅਤੇ ਸਤੀਸ਼ ਕੁਮਾਰ 96.2 ਫੀਸਦੀ, ਸੁਖਪ੍ਰੀਤ ਕੌਰ ਸਪੁੱਤਰੀ ਖੁਸ਼ਪ੍ਰੀਤ ਕੌਰ ਅਤੇ ਸੁਖਜੀਤ ਸਿੰਘ 96 ਫੀਸਦੀ, ਯਸਲੀਨ ਕੌਰ ਸਪੁੱਤਰੀ ਸੁਨੀਤਾ ਸ਼ਰਮਾ ਅਤੇ ਜਗਦੀਪ ਸਿੰਘ 95.6 ਫੀਸਦੀ ਅੰਕ ਖੁਸ਼ਮੀਨ ਗਿੱਲ ਸਪੁੱਤਰੀ ਨਿਰਮਲਜੀਤ ਕੌਰ ਅਤੇ ਰਾਜ ਕੁਮਾਰ 95.2 ਫੀਸਦੀ ਖੁਸ਼ਮਨਰਾਜ ਸਿੰਘ ਸਪੁੱਤਰ ਗੁਰਪ੍ਰੀਤ ਕੌਰ ਅਤੇ ਸਤਨਾਮ ਸਿੰਘ ਨੇ 95 ਫੀਸਦੀ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਮੈਨੇਜਰ ਫਾਦਰ ਸਿਲਵੀਨੋਸ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਫਾਦਰ ਸਿਲਵੀਨੋਸ ਨੇ ਕਿਹਾ ਕਿ ਇਹ ਸਾਰੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਇਸ ਮੌਕੇ ਸਕੂਲ ਦੇ ਬਰਸਰ ਫਾਦਰ ਦੀਪਕ ਸਬੈਸਟੀਅਨ ਨੇ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾ ਦਿੱਤੀਆਂ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂਅ ਰੁਸ਼ਨਾਉਣ ਲਈ ਪ੍ਰੇਰਿਤ ਕੀਤਾ।

