ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸੈਂਟ ਮੇਰੀਜ ਕਾਨਵੈਂਟ ਸਕੂਲ ਫਰੀਦਕੋਟ ਦੀ ਵਿਦਿਆਰਥਣਾ ਨੇ ਮਲੇਰਕੋਟਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਫਾਦਰ ਬੈਨੀ ਥੋਮਸ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣਾ ਗੁਰਮਨਜੋਤ ਕੌਰ ਪੁੱਤਰੀ ਅਰਮਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ, ਜਸਮੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਬਰਾੜ ਅਤੇ ਛਿੰਦਰਪਾਲ ਕੌਰ, ਵੈਸ਼ਨਵੀ ਪੁੱਤਰੀ ਵਿਕਾਸ ਪਾਲ ਅਤੇ ਸ਼੍ਰੀਮਤੀ ਤੇਜਿੰਦਰ ਧੀਰ ਦੀ ਅਗਵਾਈ ਵਾਲੀ ਫਰੀਦਕੋਟ ਜਿਲੇ ਦੀ ਅੰਡਰ-19 ਟੀਮ ਨੇ ਪਟਿਆਲਾ, ਬਰਨਾਲਾ, ਫਿਰੋਜ਼ਪੁਰ ਵਰਗੀਆਂ ਟੀਮਾਂ ਨੂੰ ਹਰਾ ਕੇ ਦੂਜਾ ਸਥਾਨ ਹਾਸਿਲ ਕਿਤਾ। ਸਕੂਲ ਦੇ ਮੈਨੇਜਰ ਫਾਦਰ ਸਿਲਵੀਨੋਸ ਨੇ ਦੱਸਿਆ ਕਿ ਸਕੂਲ ਦਿਆਂ ਤਿੰਨੇ ਵਿਦਿਆਰਥਣਾ 13 ਸਾਲ ਦੀ ਉਮਰ ਤੋਂ ਘੱਟ ਹਨ ਅਤੇ ਉਹਨਾਂ ਨੇ 17-18 ਸਾਲ ਦੀ ਵਿਦਿਆਰਥਣਾ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਸਕੂਲ ਦੇ ਬਰਸਰ ਫਾਦਰ ਦੀਪਕ ਸਬੈਸਟੀਅਨ ਨੇ ਇਸ ਮੌਕੇ ਵਿਦਿਆਰਥਣਾ ਦੀ ਹੌਂਸਲਾ ਅਫਜਾਈ ਕਰਦਿਆਂ ਨੈਸ਼ਨਲ ਪੱਧਰ ਤੱਕ ਜਾਣ ਲਈ ਪ੍ਰੇਰਿਤ ਕੀਤਾ।