ਫਰੀਦਕੋਟ 21 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੇ ਪਿੰਡ ਕਿਲ੍ਹਾ ਨੌਂ ਦੇ ਕੰਵਲਜੀਤ ਸਿੰਘ ਕੌਰੀ ਵਾਂਦਰ ਭਾਰੀ ਬਹੁਮਤ ਪ੍ਰਾਪਤ ਕਰਕੇ ਸਰਪੰਚ ਬਣੇ ਸਨ ਅਤੇ ਉਹਨਾਂ ਦੇ ਹੀ ਅੱਠ ਮੈਂਬਰ ਜਿੱਤੇ ਸਨ । ਉਨ੍ਹਾਂ ਨੇ ਅਜੇ ਗ੍ਰਾਮ ਪੰਚਾਇਤ ਦਾ ਆਹੁਦਾ ਸੰਭਾਲਣਾ ਹੈ ਪਰ ਪਿੰਡ ਦੇ ਵਿਕਾਸ ਦੇ ਕੰਮ ਉਨ੍ਹਾਂ ਨੇ ਕਰਵਾਉਣੇ ਵੀ ਸੁਰੂ ਕਰ ਦਿੱਤੇ ਹਨ । ਅੱਜ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਛੱਪੜ ਦੇ ਵਿਚਾਲ ਦੀ ਜਾਣ ਵਾਲੇ ਰਾਹ ਦੇ ਵਿੱਚ ਪਹਾੜੀ ਕਿੱਕਰਾਂ ਅਤੇ ਭਾਰੀ ਮਾਤਰਾਂ ਵਿੱਚ ਖੜੇ ਸਰਕਾਨੇ ਆਦਿ ਜੇ ਸੀ ਬੀ ਮਸੀਨ ਨਾਲ ਪੁਟਾਏ ਅਤੇ ਰਸਤੇ ਦੇ ਵਿਚਕਾਰ ਪਾਣੀ ਦੇ ਨਿਕਾਸ ਲਈ ਪਾਇਪਾਂ ਦੱਬ ਕੇ ਰਾਹ ਚਾਲੂ ਕਰਵਾਇਆ । ਇਸ ਕੰਮ ਕਰਵਾਉਣ ਤੇ ਨਗਰ ਨਿਵਾਸੀਆਂ ਦੇ ਚਿਹਰਿਆਂ ਤੇ ਅੰਤਾਂ ਦੀ ਖੁਸੀ ਝਲਕ ਰਹੀ ਸੀ ਅਤੇ ਸਮੁੱਚੀ ਪੰਚਾਇਤ ਦੀ ਕਾਰਗੁਜ਼ਾਰੀ ਤੇ ਖੁਸ਼ ਹੋ ਰਹੇ ਸਨ। ਇਸ ਸਮੇਂ ਸਰਪੰਚ ਕੰਵਲਜੀਤ ਸਿੰਘ ਕੌਰੀ ਵਾਂਦਰ ਨੇ ਕਿਹਾ ਕਿ ਜੇਕਰ ਮੈਨੂੰ ਨਗਰ ਨਿਵਾਸੀਆਂ ਅਤੇ ਸਰਕਾਰ ਦਾ ਇਸੇ ਤਰ੍ਹਾਂ ਹੀ ਸਹਿਯੋਗ ਮਿਲਦਾ ਰਿਹਾ ਮੈ ਪੂਰੇ ਤਨ,ਮਨ, ਨਾਲ ਪਿੰਡ ਦੇ ਵਿਕਾਸ ਦੇ ਕੰਮ ਕਰਵਾਵਾਂਗੇ ਅਤੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਵਾਂਗੇ। ਇਸ ਸਮੇਂ ਸ਼ਮਸ਼ੇਰ ਸਿੰਘ,ਸੇਵਾ ਸਿੰਘ ,ਜਗਸੀਰ ਸਿੰਘ ,ਦੀਪੂ ਝੱਬਰ, ਲਖਵਿੰਦਰ ਸਿੰਘ ਬਰਾੜ, ਅੰਮ੍ਰਿਤ ਪਾਲ ਸਿੰਘ ਪਾਲਾ, ਨਿਰਮਲ ਸਿੰਘ ਰੋਮਾਣਾ, ਕਾਲਾ ਸਿੰਘ ਖੀਵਾ, ਲਵਪ੍ਰੀਤ ਭੁੱਲਰ,ਅਤਰ ਸਿੰਘ ਖੀਵਾ, ਬਲਜੀਤ ਸਿੰਘ ਵਾਂਦਰ, ਲਖਵਿੰਦਰ ਸਿੰਘ ਖੀਵਾ ਅਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

