ਫ਼ਤਿਹਗੜ੍ਹ ਸਾਹਿਬ : 13 ਅਗਸਤ (ਨਵਜੋਤ ਕੌਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੁਰਦੂਆਰਾ ਸ੍ਰੀ ਫਤਹਿਗੜ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇੱਕ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਸਾਬ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾਲ ਸਬੰਧਤ ਪਿੰਡਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੀ ਮੰਗ ਰੱਖੀ। ਜ਼ਿਕਰਯੋਗ ਹੈ ਕਿ ਨੌਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ਿਲਾ ਫਤਹਿਗੜ ਸਾਹਿਬ ਦੇ ਪਿੰਡ ਭਗੜਾਣਾ , ਮੁਕਾਰੋਪੁਰ , ਜਖਵਾਲੀ , ਨੌਲਖਾ ਅਤੇ ਆਕੜ ਅਦਿ ਪਿੰਡਾਂ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ।ਪੰਜਾਬ ਸਰਕਾਰ ਇਨ੍ਹਾਂ ਪਿੰਡਾਂ ਵਿੱਚ ਬਣੇ ਗੁਰਦੂਆਰੇ ਸਾਹਿਬਾਨ ਦਾ ਆਲਾ ਦੁਆਲਾ ਸੁੰਦਰ ਬਣਾਵੇ ਅਤੇ ਇਨ੍ਹਾਂ ਸਾਰੇ ਪਿੰਡਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੁੱਹਈਆ ਕਰਵਾਉਣ ਦੇ ਨਾਲ ਇਨ੍ਹਾਂ ਪਿੰਡਾਂ ਦੀ ਦਿੱਖ ਵਿੱਚ ਵੀ ਸੁਧਾਰ ਕੀਤਾ ਜਾਵੇ। ਇਸੇ ਤਰ੍ਹਾਂ ਬੱਸੀ ਪਠਾਣਾਂ ਜੇਲ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸਾਹ ਜੀ ਤਿੰਨ ਮਹੀਨੇ ਕੈਦ ਰਹੇ ਹਨ । ਊਸ ਜੇਲ ਨੁੰ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਯਾਦਗਾਰ ਵਜੋ ਵਿਕਸਤ ਕੀਤਾ ਜਾਵੇ।
ਇਸੇ ਤਰਾਂ ਫਤਹਿਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਘੱਟੋ ਘੱਟ 10 ਕਿਲੋਮੀਟਰ ਦੇ ਘੇਰੇ ਵਿੱਚ ਹਰ ਸੜਕ ਘੱਟੋ ਘੱਟ 24 ਫੁੱਟ ਚੌੜੀ ਕੀਤੀ ਜਾਵੇ ਤਾਂ ਕਿ ਸੰਗਤਾਂ ਦੇ ਆਉਣਾ ਜਾਣਾ ਸੌਖਾ ਹੋ ਸਕੇ । ਅਕਾਲੀ ਸਰਕਾਰ ਵੇਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਯਾਦ ਵਿੱਚ ਬਣਾਏ ਗਏ ਸ਼ਹੀਦੀ ਪਾਰਕ ਦੀ ਸੇਵਾ ਕਰਨ ਲਈ ਪੁਰਾਤੱਤਵ ਵਿਭਾਗ ਨੁੰ ਹਦਾਇਤ ਕੀਤੀ ਜਾਵੇ । ਪੰਜਾਬ ਸਰਕਾਰ ਵੱਲੋਂ ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਦੀ ਮੁਰੰਮਤ ਵੀ ਕਰਵਾਈ ਜਾਵੇ।
ਇਸੇ ਤਰਾਂ ਗੁਰਦੂਆਰਾ ਸ੍ਰੀ ਫਤਹਿਗੜ ਸਾਹਿਬ ਦੇ ਪਿਛਲੇ ਪਾਸੇ ਦੀ ਲੰਘ ਰਿਹਾ ਚੋਅ ਜੋ ਘੱਟੋ ਘੱਟ 4 ਕਿੱਲੋ ਮੀਟਰ ਲੰਬਾ ਹੈ ਇਸ ਨੁੰ ਪੰਜਾਬ ਸਰਕਾਰ ਵੱਲੋ ਪੱਕਾ ਕਰਵਾਇਆ ਜਾਵੇ ਕਿਉਂਕਿ ਇਹ ਚੋਆ ਸ਼ਹਿਰ ਵਾਲੇ ਪਾਸੇ ਤਾਂ ਪੱਕਾ ਕੀਤਾ ਗਿਆ ਹੈ ਪ੍ਰੰਤੂ ਗੁਰਦੂਆਰਾ ਸਾਹਿਬ ਦੇ ਨੇੜੇ ਹਾਲੇ ਤੱਕ ਵੀ ਕੱਚਾ ਪਿਆ ਹੈ । ਇਸ ਦੇ ਨਾਲ ਗੁਰਦੂਆਰਾ ਸਾਹਿਬ ਅੰਦਰਲੇ ਪਾਸੇ ਸੜਕਾਂ ਊੱਤੇ ਬਿਨਾਂ ਦੇਰੀ ਪ੍ਰੀਮਿਕਸ ਪਾਈ ਜਾਵੇ।