ਅਹਿਮਦਗੜ 12 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਬਲੀ ਰਾਮ ਅਹਾਤਾ ਮੰਡੀ ਅਹਿਮਦਗੜ੍ਹ ਵੱਲੋਂ 21ਵਾਂ ਸਾਲਾਨਾ ਵਿਸ਼ਾਲ ਲੰਗਰ ਜਗੇੜੇ ਦੇ ਪੁੱਲ ਵਿਖੇ ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਦਿਨ ਰਾਤ ਚੱਲ ਰਿਹਾ ਹੈ। ਇਸ ਲੰਗਰ ਕਮੇਟੀ ਦੇ ਸੰਚਾਲਕ ਰਾਜੇਸ਼ ਜੋਸ਼ੀ ਹੈਪੀ ਰਾਜੀਵ ਗਰਗ ਸੌਰਵ ਗਰਗ ਹਰਪਾਲ ਫੌਜੀ ਨੇ ਦੱਸਿਆ ਕਿ ਓਹ ਮਾਤਾ ਨੈਣਾ ਦੇਵੀ ਦੀ ਕਿਰਪਾ ਨਾਲ ਪਿਛਲੇ 21 ਸਾਲਾਂ ਤੋਂ ਲਗਾਤਾਰ ਜਗੇੜੇ ਦੇ ਪੁੱਲ ਵਿਖੇ ਮਾਤਾ ਦੇ ਚਾਲਿਆਂ ਦੌਰਾਨ ਲੰਗਰ ਲਗਾ ਰਹੇ ਹਨ। ਇਸ ਲੰਗਰ ਤੇ ਆਉਂਦੇ ਜਾਂਦੇ ਭਗਤਾਂ ਅਤੇ ਸ਼ਹਿਰ ਦੇ ਲੋਕਾਂ ਦਾ ਭਰਭੂਰ ਸਹਿਯੋਗ ਮਿਲ ਰਿਹਾ ਹੈ। ਮਾਤਾ ਨੈਣਾ ਦੇਵੀ ਅਤੇ ਚਿੰਤਾਪੁਰਨੀ ਜਾਂਦੇ ਆਂਦੇ ਭਗਤ ਜਨਾਂ ਲਈ ਚਾਹ ਪਕੌੜੇ ਸ਼ਾਹੀ ਪਨੀਰ ਦਾਲ ਚਾਵਲ ਪੂਰੀਆਂ ਛੋਲੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਲੇਬੀਆਂ ਅਤੇ ਹੋਰ ਬਹੁਤ ਭੋਜਨ ਸਮੱਗਰੀ ਵਰਤਾਈ ਜਾਂਦੀ ਹੈ। ਉਮੀਦ ਕਰਕੇ ਬਣਾਓ ਇਸ ਮੌਕੇ ਦੀਪਕ ਸ਼ਰਮਾ ਦੀਪਾ ਸ਼੍ਰੀਮਤੀ ਜਸਵਿੰਦਰ ਸ਼ਰਮਾ ਮੁਨਸੀਪਲ ਕੌਂਸਲਰ ਕਾਲਾ ਟਾਇਰਾਂ ਵਾਲਾ ਰਾਜੀਵ ਰਾਜੂ ਰੇਟਾ ਗਰਗ ਹਰਪਾਲ ਫੌਜੀ ਲੈਕਚਰਾਰ ਲਲਿਤ ਗੁਪਤਾ ਮੁਕੇਸ਼ ਕੁਮਾਰ ਰਾਮ ਦਿਆਲ ਸਾਰਥਕ ਜੋਸ਼ੀ ਰਮਨ ਸੂਦ ਅਤੇ ਹੋਰ ਬਹੁਤ ਸਾਰੇ ਭਗਤ ਜਨ ਮੌਜੂਦ ਸਨ। ਇਸ ਤੋਂ ਇਲਾਵਾ ਜਗੇੜੇ ਦੇ ਪੁੱਲ ਵਿਖੇ ਸ਼੍ਰੀ ਦੁਰਗਾ ਸੇਵਾ ਦਲ ਸੰਕੀਰਤਨ ਮੰਡਲ ਅਹਿਮਦਗੜ੍ਹ ਵੱਲੋਂ ਸ੍ਰੀ ਰਵਿੰਦਰ ਸਿੰਘਲਾ ਅਤੇ ਸੱਤਪਾਲ ਸ਼ਰਮਾ ਜੀ ਯਾਦ ਨੂੰ ਸਮਰਪਿਤ 21ਵਾਂ ਸਾਲਾਨਾ ਵਿਸ਼ਾਲ ਭੰਡਾਰਾ ਰੌਕੀ ਸਿੰਗਲਾ ਸ਼ਰਿਆਂਸ ਸਿੰਗਲਾ ਵੱਲੋਂ ਜਗੇੜੇ ਦੇ ਪੁਲ ਵਿਖੇ ਲਗਾਇਆ ਗਿਆ ਹੈ।