ਫ਼ਰੀਦਕੋਟ 16 ਫਰਵਰੀ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਅੱਜ ਪੰਜਾਬ ਪੁਲਿਸ ਫਿਰੋਜ਼ਪੁਰ ਵਿੱਚ ਤੈਨਾਤ ਸ੍ਰ ਹਰਜਿੰਦਰ ਸਿੰਘ ਪੁੱਤਰ ਸ੍ਰ ਮਹਿਲ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਇੱਕ ਏ.ਐੱਸ. ਆਈ ਵਜੋ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾ ਰਹੇ ਸੀ। ਅੱਜ ਓਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ , ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਓਨਾ ਨੂੰ ਪਦਉਨਤ ਕੀਤਾ ਗਿਆ । ਓਨਾਂ ਦੇ ਫਿਰੋਜ਼ਪੁਰ ਦੇ ਐਸ.ਐਸ.ਪੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਵੱਲੋ ਮੋਢਿਆਂ ਤੇ ਸਟਾਰ ਲਾ ਕੇ ਸਬ ਇੰਸਪੈਕਟਰ ਬਣਾ ਮੁਬਾਰਕਬਾਦ ਦਿੱਤੀ ਗਈ ਅਤੇ ਆਪਣੀ ਬਣਦੀ ਡਿਊਟੀ ਨੂੰ ਪਹਿਲਾ ਵਾਂਗ ਮਿਹਨਤ ਲਗਨ ਤੇ ਈਮਾਨਦਾਰੀ ਨਾਲ ਨਿਭਾਉਣ ਦਾ ਸੰਦੇਸ਼ ਦਿੱਤਾ।
ਇਥੇ ਇਹ ਦੱਸਣਾ ਜਰੂਰੀ ਹੈ ਕਿ ਸ੍ਰ ਹਰਜਿੰਦਰ ਸਿੰਘ ਸਬ ਇੰਸਪੈਕਟਰ 2006 ਵਿੱਚ ਸਾਬਕਾ ਉਪ ਮੁੱਖ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੀ ਸੁਰੱਖਿਆ ਵਿਚ ਤੈਨਾਤ ਰਹੇ। ਅੱਜ ਓਨਾ ਨੂੰ ਚਾਹੁਣ ਵਾਲਿਆ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵੱਲੋ ਮੁਬਾਰਕਬਾਦ ਦੇ ਸੁਨੇਹੇ ਆ ਰਹੇ ਹਨ। ਸਭ ਆਪਣੀ ਆਪਣੀ ਖੁਸੀ ਜਾਹਿਰ ਕਰ ਰਹੇ ਹਨ।

