ਸਟੇਟ ਹਾਈਵੇ 11 ਲੁਧਿਆਣਾ ਸੰਗਰੂਰ 140 ਮੀਟਰ ਦੇ ਟੋਟੇ ਤੇ ਪ੍ਰੀਮਿਕਸ ਨਹੀਂ ਪਾਈ।
ਫਲਾਈਓਵਰ ਦੀ ਰੇਲਿੰਗ ਸ਼ੁਰੂ ਹੋਣ ਤੋਂ ਨਹੀਂ ਲਾਏ ਸਾਈਨ ਬੋਰਡ, ਆਉਣ ਜਾਣ ਵਾਲੇ ਵਾਹਨ ਟਕਰਾਅ ਰਹੇ ਹਨ ਰੇਲਿੰਗ ਨਾਲ।

ਸੰਗਰੂਰ 18 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਟੇਟ ਹਾਈਵੇ 11 ਸੰਗਰੂਰ ਲੁਧਿਆਣਾ ਮਾਰਗ ਤੇ ਪਿਛਲੇ ਸਾਲ ਪ੍ਰੀਮਿਕਸ ਪਾਇਆ ਗਿਆ ਸੀ ਪਰ 1100 ਮੀਟਰ ਦੇ ਘੇਰੇ ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਇਸ ਕਰਕੇ ਇਸ ਹਿੱਸੇ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਨਾ ਫਲਾਈਓਵਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਰੇਲਿੰਗ ਤੇ ਰੇਡੀਅਮ ਵਾਲੇ ਸਾਈਨ ਬੋਰਡ ਲਗਾਏ ਹਨ , ਪੰਜ ਸਾਲ ਪਹਿਲਾਂ ਲਗਾਏ ਗਾਇਬ ਹੋ ਚੁੱਕੇ ਹਨ ਤੇ ਫਲਾਈਓਵਰ ਦੇ ਨੀਚੇ ਬਣੀਆਂ ਸੜਕਾਂ ਦੀ ਰਿਪੇਅਰ ਵੀ ਨਹੀਂ ਕੀਤੀ ਗਈ। ਜਿਸ ਕਾਰਨ ਕਲੋਨੀ ਵਾਸੀਆਂ ਤੇ ਪਾਰਕ ਵਿੱਚ ਸੈਰ ਕਰਨ ਵਾਲੇ ਲੋਕ ਹਰ ਰੋਜ਼ ਸੱਟਾਂ ਖਾ ਰਹੇ ਹਨ।
ਅੱਜ ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਫਲਾਈਓਵਰ ਦੇ ਨੀਚੇ ਵਾਲੀਆਂ ਸੜਕਾਂ ਤੇ ਫਲਾਈਓਵਰ ਦੇ ਉਪਰ ਸੰਗਰੂਰ ਸ਼ਹਿਰ ਵਾਲੇ ਪਾਸੇ ਟੁੱਟ ਰਹੀ ਸੜਕ ਕਾਰਨ ਹੋ ਰਹੇ ਹਾਦਸਿਆਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਸੁਸਾਇਟੀ ਦੇ ਕਾਰਜਕਾਰੀ ਮੈਂਬਰ ਸਵਰਨਜੀਤ ਸਿੰਘ ਤੇ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਇਸ ਸੜਕ ਦੀ ਕੁਲ ਲੰਬਾਈ 77.290 ਕਿਲੋਮੀਟਰ ਮੀਟਰ ਬਣਦੀ ਹੈ, ਪਰ ਇਹ ਸੜਕ 76.340 ਤੱਕ ਹੀ ਬਣਾਈ ਗਈ। ਜਦ ਕਿ ਇਸ ਸੜਕ ਅਤੇ ਧੂਰੀ, ਸੰਗਰੂਰ ਦੇ ਫਲਾਈਓਵਰਾਂ ਦੇ ਨੀਚੇ ਦੀਆਂ ਸੜਕਾਂ ਦੀ ਮੁਰੰਮਤ ਵਾਸਤੇ 70 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਪਰ ਪੂਰੀ ਸੜਕ ਦੀ ਮੁਰੰਮਤ ਨਾਂ ਹੋਣ ਕਰਕੇ ( ਜੋ 1100 ਮੀਟਰ ਦਾ ਟੋਟਾ ਜੋਂ ਪੂਰੀ ਤਰ੍ਹਾਂ ਟੁੱਟ ਰਿਹਾ ਹੈ ) ਰੋਜ਼ਾਨਾ ਹਾਦਸੇ ਵਾਪਰ ਰਹੇ ਹਨ । ਕੁਝ ਦਿਨ ਪਹਿਲਾਂ ਪੂਨੀਆ ਟਾਵਰ ਦੇ ਸਾਹਮਣੇ ਪਏ ਟੋਇਆਂ ਕਾਰਨ ਇਕ ਖਾਲੀ ਟਰੈਕਟਰ ਟਰਾਲੀ ਮਾਰੁਤੀ ਸ਼ੋਅ ਰੂਮ ਦੇ ਸਾਹਮਣੇ ਡਵਾਈਡਰ ਦੀ ਗ੍ਰਿਲ ਤੋੜਦਾ ਪਾਰ ਕਰਕੇ ਟਰੈਕਟਰ ਦੁਸਰੇ ਪਾਸੇ ਚਲਾ ਗਿਆ ਤੇ ਟਰਾਲੀ ਇਧਰ ਰਹਿ ਗਈ। ਜਿਸ ਕਾਰਨ ਕੁਝ ਘੰਟਿਆਂ ਲਈ ਦੋਵਾਂ ਪਾਸਿਆਂ ਦਾ ਯਾਤਾਯਾਤ ਪ੍ਰਭਾਵਤ ਹੋਇਆ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਫਲਾਈਓਵਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਰੇਲਿੰਗ ਨੂੰ ਦਰਸਾਉਂਣ ਲਈ ਸਾਈਨ ਬੋਰਡ ਲਗਾਉਣੇ ਜ਼ਰੂਰੀ ਹਨ ਜੋ ਨਹੀਂ ਲਗਾਏ ਗਏ, ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਖਾਸ ਕਰ ਰਾਤ ਨੂੰ ਰੇਲਿੰਗ ਨਾਲ ਟਕਰਾਉਂਦੇ ਹਨ।
ਮੀਟਿੰਗ ਵਿੱਚ ਮੰਗ ਕੀਤੀ ਕੀਤੀ ਗਈ ਫਲਾਈਓਵਰ ਦੇ ਅੱਧ ਤੋਂ ਲੈਕੇ ਪੂਨੀਆ ਟਾਵਰ ਚੌਂਕ ਤੱਕ ਤੇ ਫਲਾਈਓਵਰ ਦੇ ਨੀਚੇ ਵਾਲੀਆਂ ਸੜਕਾਂ ਦੀ ਮੁਰੰਮਤ ਤੁਰੰਤ ਕੀਤੀ ਜਾਵੇ ਤੇ ਫਲਾਈਓਵਰ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਰੇਲਿੰਗ ਦੇ ਦੋਵਾਂ ਪਾਸਿਆਂ ਤੇ ਸਾਈਨ ਬੋਰਡ ਤੁਰੰਤ ਲਗਾਏ ਜਾਣ। ਮੀਟਿੰਗ ਵਿੱਚ ਪਾਰਕ ਦੀ ਗਰਿਲਾਂ ਨੂੰ ਪੇਂਟ ਕਰਨ ,ਬੈਂਚਾਂ ਵਾਸਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਵਿਚ ਰਾਜ ਸ਼ਰਮਾ, ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਗਰੇਵਾਲ,ਪਵਨ ਕਾਂਸਲ, ਕੁਲਦੀਪ ਸਿੰਘ, ਸੁਰਿੰਦਰ ਪਾਲ ਐਸ ਡੀ ਓ, ਵੀ ਕੇ ਦੀਵਾਨ ਐਸ ਡੀ ਓ, ਮਾਲਵਿੰਦਰ ਸਿੰਘ, ਗੁਰਜੰਟ ਸਿੰਘ ਐਕਸੀਅਨ ਪਵਨ ਕੁਮਾਰ ਹਾਜ਼ਰ ਸਨ। ਅਮਰਜੀਤ ਸਿੰਘ ਗਰੇਵਾਲ ਨਿਊਜ਼ੀਲੈਂਡ ਜੋਂ ਸੁਸਾਇਟੀ ਨੂੰ ਵਿਸ਼ੇਸ਼ ਸਹਾਇਤਾ ਦਿੰਦੇ ਰਹਿੰਦੇ ਹਨ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਵੱਲੋਂ ਬਹਾਦਰ ਸਿੰਘ ਲੌਂਗੋਵਾਲ, ਪ੍ਰਧਾਨ 90413 81882 ਮਨਧੀਰ ਸਿੰਘ ਰਾਜੋਮਾਜਰਾ, ਕਾਰਜਕਾਰੀ ਮੈਂਬਰ 9417034045

