ਜੈਤੋ/ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਰਾਤ ਨੂੰ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਐਮਰਜੈਂਸੀ ਫੋਨ ਨੰਬਰ ’ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਤੋਂ ਕੋਟਕਪੂਰਾ ਰੋਡ ਪਿੰਡ ਰੋਮਾਣਾ ਅਲਬੇਲ ਸਿੰਘ ਦਾ ਚੋਰਸਤਾ ਟੱਪ ਕੇ 100 ਮੀਟਰ ਦੀ ਦੂਰੀ ’ਤੇ ਕਾਰ ਸਵਾਰ ਲੜਕਾ ਤੇਜ਼ ਰਫ਼ਤਾਰ ਨਾਲ ਕੋਟਕਪੂਰਾ ਵੱਲ ਤੋਂ ਆ ਰਿਹਾ ਸੀ, ਅਚਾਨਕ ਤੇਜ਼ ਰਫ਼ਤਾਰ ਹੋਣ ਕਾਰਣ ਆਪਣੀ ਕਾਰ ਦਾ ਸੰਤੁਲਨ ਖੋ ਬੈਠਾ ਤੇ ਕਾਰ ਸ਼ਾਈਡ ਦੇ ਖੇਤਾਨਾ ਵਿੱਚ ਖੜੇ ਦਰੱਖਤਾਂ ਵਿੱਚ ਵੱਜੀ ਕਾਰ ਵਿੱਚ ਬੈਠਾ ਨੋਜਵਾਨ ਮੁੰਡਾ ਗੰਭੀਰ ਜਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜਦੀਕਲਾ ਵੈੱਲਫੇਅਰ ਸੇਵਾ ਸੁਸੂ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਜਸਪਾਲ ਸਿੰਘ ਮਿੰਟਾ, ਬੱਬੂ ਮਾਲੜਾ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਬੜੀ ਮੁਸ਼ਕਿਲ ਨਾਲ ਕਾਰ ਸਵਾਰ ਨੋਜਵਾਨ ਲੜਕੇ ਨੂੰ ਬਾਹਰ ਕੱਢਿਆ ਤੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਮੌਕੇ ’ਤੇ ਡਾਕਟਰ ਨਾ ਹੋਣ ਕਾਰਣ ਸਟਾਫ਼ ਨਰਸ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਗੰਭੀਰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਗੰਭੀਰ ਜਖ਼ਮੀ ਨੋਜਵਾਨ ਲੜਕੇ ਦੀ ਪਹਿਚਾਣ ਜਗਸੀਰ ਸਿੰਘ (27 ਸਾਲ) ਬਠਿੰਡਾ ਰੋਡ ਜੈਤੋ ਵਜੋਂ ਹੋਈ ਹੈ।