ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ:) ਵੱਲੋਂ ਪਰਿਵਾਰਾਂ ਸਮੇਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਇੱਕ ਬੱਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਦੱਸਿਆ ਕਿ ਇਹ ਬੱਸ ਯਾਤਰਾ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਮੋਗਾ ਰੋਡ ਤੋਂ ਰਵਾਨਾ ਹੋਈ ਅਤੇ ਸਭਾ ਤੋਂ ਪਹਿਲਾ ਸ਼੍ਰੀ ਹਰਿਮੰਦਰ ਸਾਹਿਬ ਅਤੇ ਵਾਪਸੀ ਦੌਰਾਨ ਸੁਲਤਾਨਪੁਰ ਲੋਧੀ ਅਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਵਾਪਸ ਦੇਰ ਸ਼ਾਮ ਕੋਟਕਪੂਰਾ ਪਹੰੁਚੇ। ਇਸ ਮੌਕੇ ਜਗਦੇਵ ਸਿੰਘ ਰਿਟਾਇਰਡ ਲੈਕਚਰਾਰ ਨੇ ਦੱਸਿਆ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਾਡੇ ਇਤਿਹਾਸ ਤੋਂ ਜਾਣੰ ਕਰਵਾਉਣਾ ਚਾਹੰੁਦੇ ਹਾਂ ਤਾਂ ਇਸ ਦੇ ਉਪਰਾਲੇ ਕਰਨੇ ਅਤਿ ਜ਼ਰੂਰੀ ਹਨ। ਇਸ ਧਾਰਮਿਕ ਬੱਸ ਯਾਤਰਾ ਦੇ ਦਰਸ਼ਨਾਂ ਲਈ ਲੰਗਰ ਕਮੇਟੀ ਦੇ ਸਮੂਹ ਮੈਂਬਰ ਵੀ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੋਏ।